ਪੰਜਾਬ ਦੀ ਟੀਵੀ ਅਦਾਕਾਰਾ ਦੀ ਮੌਤ ਦੀ ਗੁੱਥੀ ਸੁਲਝੀ, ਪਤੀ ਤੇ ਦੋਸਤ ਗ੍ਰਿਫਤਾਰ

News18 Punjabi | News18 Punjab
Updated: February 15, 2020, 1:28 PM IST
share image
ਪੰਜਾਬ ਦੀ ਟੀਵੀ ਅਦਾਕਾਰਾ ਦੀ ਮੌਤ ਦੀ ਗੁੱਥੀ ਸੁਲਝੀ, ਪਤੀ ਤੇ ਦੋਸਤ ਗ੍ਰਿਫਤਾਰ
ਪੰਜਾਬ ਦੀ ਟੀਵੀ ਅਦਾਕਾਰਾ ਦੀ ਮੌਤ ਦੀ ਗੁੱਥੀ ਸੁਲਝੀ, ਪਤੀ ਤੇ ਦੋਸਤ ਗ੍ਰਿਫਤਾਰ,

ਪਿੰਡ ਵਾਸੀਆਂ ਨੇ ਜੰਗਲ ਵਿਚ ਸੜੀ ਹੋਈ ਲਾਸ਼ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਪਾਸੇ ਵੱਲ ਜਾਣ ਵਾਲੀ ਸੜਕ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ।

  • Share this:
  • Facebook share img
  • Twitter share img
  • Linkedin share img
ਉਤਰਾਖੰਡ ਦੇ ਨੈਨੀਤਾਲ ਜ਼ਿਲੇ ਵਿਚ ਪੰਜਾਬ ਦੀ ਟੀਵੀ ਅਦਾਕਾਰਾ ਦੀ ਉਸ ਦੀ ਪਤੀ ਅਤੇ ਦੋਸਤ ਨੇ ਹੱਤਿਆ ਕੀਤੀ ਹੈ। ਨੈਨੀਤਾਲ ਦੇ ਸੀਨੀਅਰ ਪੁਲਿਸ ਮੁੱਖੀ ਸੁਨੀਲ ਕੁਮਾਰ ਮੀਣਾ ਨੇ ਦੱਸਿਆ ਕਿ 29 ਸਾਲਾ ਅਦਾਕਾਰਾ ਅਨੀਤਾ ਦੇ ਪਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੀ ਕਿਸੇ ਨਾਲ ਪ੍ਰੇਮ ਸਬੰਧ ਚਲ ਰਿਹਾ ਹੈ। ਇਸੇ ਸ਼ੱਕ ਵਿਚ ਉਸਨੇ ਆਪਣੇ ਦੋਸਤ ਕੁਲਦੀਪ ਨਾਲ ਮਿਲ ਕੇ ਉਸ ਦੀ ਹੱਤਿਆ ਕੀਤੀ ਅਤੇ ਪਛਾਣ ਨੂੰ ਲੁਕਾਉਣ ਲਈ ਲਾਸ਼ ਨੂੰ ਸਾੜ ਦਿੱਤਾ।

ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਰਵਿੰਦਰ ਨੇ ਅਨੀਤਾ ਨੂੰ ਦੱਸਿਆ ਸੀ ਕਿ ਉਸਦੇ ਦੋਸਤ ਕੁਲਦੀਪ ਦੀ ਫਿਲਮੀ ਦੁਨੀਆ ਵਿਚ ਕਾਫੀ ਜਾਣ ਪਛਾਣ ਹੈ ਅਤੇ ਉਹ ਉਸ ਨੂੰ ਬਾਲੀਵੁੱਡ ਵਿਚ ਕੰਮ ਦਿਵਾ ਦੇਵੇਗਾ। ਇਸੇ ਬਹਾਨੇ ਨਾਲ ਉਹ ਉਸ ਨੂੰ ਕਾਲਾਢੂੰਗੀ ਲੈ ਆਇਆ। ਰਵਿੰਦਰ 30 ਜਨਵਰੀ ਨੂੰ ਅਨੀਤਾ ਨੂੰ ਆਪਣੇ ਨਾਲ ਕਾਲਾਢੂੰਗੀ ਲੈ ਆਇਆ ਅਤੇ ਚਾਹ ਵਿਚ ਨਸ਼ੀਲੀ ਚੀਜ ਮਿਲਾ ਉਸ ਨੂੰ ਪਿਆ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਰਵਿੰਦਰ ਅਤੇ ਕੁਲਦੀਪ ਨੇ ਉਸ ਦੀ ਗਲਾ ਦਬਾ ਦਿੱਤਾ ਅਤੇ ਰਾਤ ਵਿਚ ਲਾਸ਼ ਨੂੰ ਟਿਕਾਣੇ ਲੱਗਾ ਦਿੱਤਾ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਵਾਸੀਆਂ ਨੇ ਜੰਗਲ ਵਿਚ ਸੜੀ ਹੋਈ ਲਾਸ਼ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਪਾਸੇ ਵੱਲ ਜਾਣ ਵਾਲੀ ਸੜਕ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਉਨ੍ਹਾਂ ਨੂੰ ਰਾਤ ਵਿਚ ਇਕ ਕਾਰ ਲੰਘਦੀ ਦਿੱਸੀ। ਪੁਲਿਸ ਨੇ ਕਾਰ ਦਾ ਨੰਬਰ ਲੈ ਕੇ ਮਾਲਿਕ ਦੀ ਭਾਲ ਕੀਤੀ ਤਾਂ ਉਹ ਹਲਦਵਾਨੀ ਦਾ ਰਹਿਣ ਵਾਲਾ ਨਿਕਲਿਆ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਘਟਨਾ ਵਾਲੀ ਰਾਤ ਉਸ ਨੇ ਆਪਣੀ ਕਾਰ ਆਪਣੇ ਰਿਸ਼ਤੇਦਾਰ ਕੁਲਦੀਪ ਜੋ ਕਿ ਦਿੱਲੀ ਦਾ ਰਹਿਣ ਵਾਲਾ ਨੂੰ ਦਿੱਤੀ ਸੀ। ਪੁਲਿਸ ਦਿੱਲੀ ਪਹੁੰਚੀ ਅਤੇ ਕੁਲਦੀਪ ਤੋਂ ਪੁੱਛਗਿੱਛ ਕੀਤੀ। ਉਸਨੇ ਦੱਸਿਆ ਕਿ ਜੰਗਲ ਵਿੱਚੋਂ ਮਿਲੀ ਲਾਸ਼ ਉਸ ਦੇ ਦੋਸਤ ਰਵਿੰਦਰਪਾਲ ਸਿੰਘ ਦੀ ਪਤਨੀ ਅਨੀਤਾ ਸਿੰਘ ਦੀ ਹੈ ਜੋ ਕਿ ਫਿਰੋਜ਼ਪੁਰ, ਪੰਜਾਬ ਵਿੱਚ ਰਹਿੰਦੀ ਹੈ ਅਤੇ ਉਸਦੀ ਹੱਤਿਆ ਕਰਨ ਤੋਂ ਬਾਅਦ ਉਸਨੇ ਰਵਿੰਦਰ ਦੀ ਲਾਸ਼ ਦਾ ਪਤਾ ਲਗਾਉਣ ਵਿੱਚ ਸਹਾਇਤਾ ਕੀਤੀ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਰਵਿੰਦਰ ਨੂੰ ਅਨੀਤਾ 'ਤੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਹੋਣ ਦਾ ਸ਼ੱਕ ਸੀ ਅਤੇ ਇਸ ਲਈ ਉਸਨੇ ਕਤਲ ਦੀ ਸਾਜਿਸ਼ ਰਚੀ ਸੀ। ਪੁਲਿਸ ਨੇ ਰਵਿੰਦਰ ਅਤੇ ਕੁਲਦੀਪ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

 
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ