ਚੰਡੀਗੜ੍ਹ : ਆਮ ਆਦਮੀ ਪਾਰਟੀ(AAP) ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਰੀਤ ਜੁੜ ਜਾ ਰਹੀ ਹੈ। ਜੀ ਹਾਂ ਪੰਜਾਬ ਵਿਧਾਨ ਸਭਾ(Punjab vidhan sabha) ਨੂੰ ਪਹਿਲੀ ਵਾਰੀ ਮਹਿਲਾ ਸਪੀਕਰ(first woman speaker) ਮਿਲਣ ਦੀ ਚਰਚਾ ਹੈ। ਇਸ ਅਹੁਦੇ ਲਈ ਜਗਰਾਓਂ ਵਿਧਾਨ ਸਭਾ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਬਜੀਤ ਕੌਰ ਮਾਣੂਕੇ ਦਾ ਨਾਮ ਪਹਿਲੇ ਨੰਬਰ ਉੱਤੇ ਹੈ। ਜਦਕਿ ਦੂਜੇ ਨੰਬਰ ਤੇ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਬਣੀ ਬਲਜਿੰਦਰ ਕੌਰ ਇਸ ਅਹੁਦੇ ਲਈ ਦੂਜੀ ਉਮੀਦਵਾਰ ਹੈ। ਭਾਸਕਰ ਦੀ ਨਿਊਜ਼ ਮਤਾਬਿਕ ਇਸ ਸਬੰਧ 'ਚ ਸੋਮਵਾਰ ਨੂੰ ਦਿੱਲੀ 'ਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਵਿੱਖ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਗੱਲਬਾਤ ਹੋਈ ਹੈ।
17 ਮਾਰਚ ਨੂੰ ਵਿਧਾਨਸਭਾ ਸਪੀਕਰ ਦੀ ਵੀ ਹੋਵੇਗੀ ਚੋਣ
17 ਮਾਰਚ ਨੂੰ ਸਰਕਾਰ ਦਾ ਪਹਿਲਾ ਇਜਲਾਸ ਹੋਣਾ ਹੈ। ਇਸ ਦਿਨ ਹੀ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ।ਪੰਜਾਬ ਵਿਧਾਨਸਭਾ ਵਿੱਚ ਪਹਿਲੀ ਮਹਿਲਾ ਸਪੀਕਰ ਵੱਜੋਂ ਸਰਵਜੀਤ ਮਾਣੂਕੇ ਦਾ ਨਾਮ ਲਗਭਗ ਤੈਅ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਮਾਣੂਕੇ ਸਪੀਕਰ ਲਈ ਪਾਰਟੀ ਦੀ ਪਹਿਲੀ ਪਸੰਦ ਹੈ।
ਹੁਣ ਤੱਕ 19 ਸਪੀਕਰਾਂ ‘ਚੋਂ ਕੋਈ ਵੀ ਔਰਤ ਨਹੀਂ
ਪੰਜਾਬ ਵਿਧਾਨ ਸਭਾ ਵਿੱਚ ਹੁਣ ਤੱਕ 19 ਸਪੀਕਰ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ ਕੋਈ ਵੀ ਔਰਤ ਨਹੀਂ ਹੈ। ਇਨ੍ਹਾਂ ਵਿੱਚੋਂ 2 ਬੁਲਾਰੇ ਆਜ਼ਾਦੀ ਤੋਂ ਪਹਿਲਾਂ ਅਤੇ 17 ਆਜ਼ਾਦੀ ਤੋਂ ਬਾਅਦ ਦੇ ਸਨ। ਆਜ਼ਾਦੀ ਤੋਂ ਪਹਿਲਾਂ ਸਾਹੇਬ ਉਦ ਦੀਨ ਵਿਰਕ ਅਤੇ ਸੱਤਿਆ ਪ੍ਰਕਾਸ਼ ਸਿੰਘਾ ਨਾਮ ਸ਼ਾਮਲ ਹੈ ਜਦਕਿ ਆਜ਼ਾਦੀ ਤੋਂ ਬਾਅਦ ਕਪੂਰ ਸਿੰਘ, ਸਤਿਆਪਾਲ, ਗੁਰਦਿਆਲ ਸਿੰਘ ਢਿੱਲੋਂ, ਪ੍ਰਬੋਧ ਚੰਦਰ, ਹਰਬੰਸ ਲਾਲ ਗੁਪਤਾ, ਜੋਗਿੰਦਰ ਸਿੰਘ ਮਾਨ, ਦਰਬਾਰਾ ਸਿੰਘ, ਕੇਵਲ ਕ੍ਰਿਸ਼ਨ, ਰਵੀਇੰਦਰ ਸਿੰਘ, ਬ੍ਰਿਜ ਭੂਸ਼ਣ ਮਹਿਰਾ, ਸੁਰਜੀਤ ਸਿੰਘ ਮਿਨਹਾਸ, ਹਰਚਰਨ ਸਿੰਘ ਅਜਨਾਲਾ, ਹਰਨਾਮ ਦਾਸ ਜੌਹਰ, ਦਿਲਬਾਗ। ਸਿੰਘ ਡਾਲਕੇ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਰਾਣਾ ਕੇ.ਪੀ. ਰਹੇ ਹਨ।
12 'ਚੋਂ 11 ਮਹਿਲਾ ਉਮੀਦਵਾਰਾਂ ਨੇ ਚੋਣ ਜਿੱਤੀ
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 12 'ਤੇ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ। 12 'ਚੋਂ 11 ਮਹਿਲਾ ਉਮੀਦਵਾਰਾਂ ਨੇ ਚੋਣ ਜਿੱਤੀ। ਜੇਤੂ ਉਮੀਦਵਾਰ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਸੰਗਰੂਰ ਤੋਂ ਨਰਿੰਦਰ ਕੌਰ ਭਾਰਜ, ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ, ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ, ਬਲਾਚੌਦ ਤੋਂ ਸੰਤੋਸ਼ ਕੁਮਾਰੀ ਕਟਾਰੀਆ, ਖਰੜ ਤੋਂ ਅਨਮੋਲ ਗਗਨ ਮਾਨ, ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ, ਮਲੋਟ ਤੋਂ ਬਲਜੀਤ ਕੌਰ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਰਾਜਪੁਰਾ ਤੋਂ ਨੀਨਾ ਮਿੱਤਲ, ਮੋਗਾ ਤੋਂ ਅਮਨਦੀਪ ਕੌਰ ਅਰੋੜਾ ਸ਼ਾਮਲ ਹਨ ਜਦਕਿ ਕਪੂਰਥਲਾ ਤੋਂ ਆਪ ਉਮੀਦਵਾਰ ਮੰਜੂ ਰਾਣਾ ਚੋਣ ਹਾਰ ਗਈ। ਉਹ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ ਰਾਣਾ ਗੁਰਜੀਤ ਤੋਂ ਹਾਰ ਗਏ ਸਨ।
ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ਆਮ ਆਦਮੀ ਪਾਰਟੀ ਨੇ ਇੱਥੇ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ 18, ਅਕਾਲੀ ਦਲ + 4, ਭਾਜਪਾ + 2 ਅਤੇ ਬਾਕੀਆਂ ਦੇ ਖਾਤੇ 'ਚ ਸਿਰਫ 1 ਸੀਟ ਆਈ ਹੈ। ਰਾਜ ਵਿੱਚ ਬਹੁਮਤ ਦਾ ਅੰਕੜਾ 59 ਹੈ। ਸੰਗਰੂਰ ਦੇ ਹਲਕੇ ਧੂਰੀ ਵਿਧਾਨ ਸਭਾ ਸੀਟ ਵਿੱਚ ਭਗਵੰਤ ਮਾਨ ਨੇ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ ਹਰਾਇਆ। ਮਾਨ ਨੂੰ 82,592 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਆਏ ਕਾਂਗਰਸੀ ਉਮੀਦਵਾਰ ਦੇ ਹਿੱਸੇ 24,386 ਵੋਟਾਂ ਆਈਆਂ। 'ਆਪ' ਉਮੀਦਵਾਰ ਦੀ ਵੋਟ ਪ੍ਰਤੀਸ਼ਤਤਾ 64.29 ਫੀਸਦੀ ਰਹੀ।
ਦੱਸ ਦੇਈਏ ਕਿ ਭਗਵੰਤ ਮਾਨ 2019 ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Punjab Election Results 2022, Punjab vidhan sabha