Roopnagar: ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੇਟੇ ਦਾ ਵਿਆਹ ਕੀਤਾ ਮੁਲਤਵੀ

News18 Punjabi | News18 Punjab
Updated: April 26, 2021, 11:29 AM IST
share image
Roopnagar: ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੇਟੇ ਦਾ ਵਿਆਹ ਕੀਤਾ ਮੁਲਤਵੀ
Roopnagar: ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੇਟੇ ਦਾ ਵਿਆਹ ਕੀਤਾ ਮੁਲਤਵੀ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਆਪਣੇ ਲੜਕੇ ਰਾਣਾ ਵਿਸ਼ਵ ਪਾਲ ਸਿੰਘ ਦਾ ਵਿਆਹ ਮੁਲਤਵੀ ਕਰ ਦਿੱਤਾ ਹੈ। ਰਾਣਾ ਵਿਸ਼ਵ ਪਾਲ ਸਿੰਘ ਦੀ ਬਰਾਤ 7 ਮਈ ਨੂੰ ਰਾਜਸਥਾਨ ਉਦੇਪੁਰ ਜਾਣੀ ਸੀ ਅਤਿ ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਇਸ ਨੂੰ ਮੁਲਤਵੀ ਕੀਤਾ ਗਿਆ ਹੈ।

ਰਾਣਾ ਕੰਵਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 07 ਮਈ ਨੂੰ ਉਨ੍ਹਾਂ ਦੇ ਬੇਟੇ ਦੀ ਬਰਾਤ ਉਦੇਪੁਰ ਰਾਜਸਥਾਨ ਵਿੱਚ ਜਾਣੀ ਸੀ।  ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੇ ਵਿਆਹ ਦੇ ਲਈ ਰੱਖੇ ਗਏ ਦੋ ਵੱਖ-ਵੱਖ ਪ੍ਰੋਗਰਾਮਾਂ ਨੂੰ ਰੱਦ ਕੀਤੇ ਗਏ ਹਨ ਪਰ ਹੁਣ ਕੋਰੋਨਾ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਉਨ੍ਹਾਂ ਨੇ ਸ਼ਾਦੀ ਨੂੰ ਵੀ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਆਪਣੇ ਵੀ ਸਾਰੇ ਹੀ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਨੂੰ ਅੱਗੇ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਘਟਣ ਤੋਂ ਬਾਅਦ ਨਵੀਂ ਤਾਰੀਖ਼ ਰੱਖੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਜ਼ਰੂਰੀ ਪ੍ਰੋਗਰਾਮ ਰੱਦ ਕਰਕੇ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਇਸ ਕੋਰੋਨਾ ਮਹਾਂਮਾਰੀ ਦੇ ਚੱਕਰ ਤੋਂ ਬਾਹਰ ਰੱਖਣ। ਉਨ੍ਹਾਂ ਨੇ ਕਿਹਾ ਕਿ ਜਾਨ ਪਹਿਲਾਂ ਜ਼ਰੂਰੀ ਹੈ ਇਸ ਲਈ ਕੋਰੋਨਾ ਸਬੰਧੀ ਦਿੱਤੇ ਗਏ ਨਿਯਮਾਂ ਦਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਭ ਨੂੰ ਪਾਲਣ ਕਰਨਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਆਪਣੇ ਲੜਕੇ ਰਾਣਾ ਵਿਸ਼ਵ ਪਾਲ ਸਿੰਘ ਦਾ ਵਿਆਹ ਮੁਲਤਵੀ ਕਰ ਦਿੱਤਾ ਹੈ। ਰਾਣਾ ਵਿਸ਼ਵ ਪਾਲ ਸਿੰਘ ਦੀ ਬਰਾਤ 7 ਮਈ ਨੂੰ ਰਾਜਸਥਾਨ ਉਦੇਪੁਰ ਜਾਣੀ ਸੀ ਅਤਿ ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਇਸ ਨੂੰ ਮੁਲਤਵੀ ਕੀਤਾ ਗਿਆ ਹੈ।
Published by: Anuradha Shukla
First published: April 26, 2021, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ