Home /News /punjab /

Weather Update: ਪੰਜਾਬ-ਹਰਿਆਣਾ `ਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ, ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ

Weather Update: ਪੰਜਾਬ-ਹਰਿਆਣਾ `ਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ, ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ

ਪੰਜਾਬ-ਹਰਿਆਣਾ `ਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ, ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ

ਪੰਜਾਬ-ਹਰਿਆਣਾ `ਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ, ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ

Punjab-Haryana Weather Report: ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਰਹਿਣ ਦਾ ਅਨੁਮਾਨ ਹੈ। ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਅਸਮਾਨ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗਾ ।

  • Share this:

    Punjab-Haryana Weather Report Today 26 August 2022: ਦੇਸ਼ ਭਰ ਵਿੱਚ ਬਾਰਿਸ਼ ਦਾ ਸਿਲਸਲਾ ਜਾਰੀ ਹੈ। ਹਾਲਾਂਕਿ ਹੁਣ ਕੁਝ ਦਿਨਾਂ ਤੋਂ ਕਈ ਸੂਬਿਆਂ 'ਚ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਵੀ ਮੀਂਹ ਜਾਰੀ ਰਹੇਗਾ।

    ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਕੁਝ ਥਾਵਾਂ 'ਤੇ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਅਨੁਸਾਰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਮੌਸਮ ਖੁਸ਼ਕ ਰਹੇਗਾ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

    ਸੂਬੇ ਦੇ ਹੋਰ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 28 ਅਗਸਤ ਤੱਕ ਮੌਸਮ ਦਾ ਮਿਜਾਜ਼ ਅਜਿਹਾ ਹੀ ਰਹੇਗਾ। ਦੂਜੇ ਪਾਸੇ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਬਾਰਿਸ਼ ਜਾਰੀ ਰਹੀ।

    ਪੰਜਾਬ 'ਚ ਆਉਣ ਵਾਲੇ 5 ਦਿਨਾਂ ਦੇ ਮੌਸਮ ਦਾ ਅਨੁਮਾਨ

    ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪੰਜਾਬ ਦੇ ਕਿਸੇ ਕਿਸੇ ਜ਼ਿਲਿਆਂ 'ਚ ਅੱਜ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ।

    ਜੇਕਰ ਗੱਲ ਕਰੀਏ 27 ਅਗਸਤ ਦੀ ਤਾਂ ਪੰਜਾਬ ਦੇ ਕਿਸੇ ਕਿਸੇ ਜ਼ਿਲਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਦਾ ਮੌਸਮ ਪੰਜਾਬ ਵਿਚ 28 ਅਗਸਤ ਨੂੰ ਵੇਖਣ ਨੂੰ ਮਿਲੇਗਾ। ਜਿੱਥੇ ਕੁਜ ਇਲਾਕਿਆਂ 'ਚ ਬਾਰਿਸ਼ ਦੇਖਣ ਨੂੰ ਮਿਲੇਗੀ ਉੱਥੇ ਹੀ ਕੁਝ ਇਲਾਕਿਆਂ ਨੂੰ ਗਰਮੀ ਦੀ ਮਾਰ ਸਹਿਣੀ ਪੈ ਸਕਦੀ ਹੈ।

    ਪੰਜਾਬ 'ਚ 29 ਅਗਸਤ ਨੂੰ ਵੱਖ ਵੱਖ ਜ਼ਿਲਿਆਂ ਦੇ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ।

    30 ਅਗਸਤ ਨੂੰ ਸੂਬੇ ਦੇ ਕੁਜ ਇਲਾਕਿਆਂ 'ਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ।


    ਹਰਿਆਣਾ 'ਚ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ

    ਹਰਿਆਣਾ 'ਚ ਇਸ ਵਾਰ ਸਾਵਣ 'ਚ ਆਏ ਤੂਫ਼ਾਨ ਨੇ ਖੇਤਾਂ ਅਤੇ ਕੋਠਿਆਂ ਨੂੰ ਤਬਾਹ ਕਰ ਦਿੱਤਾ। ਜਿੱਥੇ ਮਾਨਸੂਨ ਨੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਕਿਤੇ-ਕਿਤੇ ਲੋਕਾਂ ਨੂੰ ਗਰਮੀ ਦਾ ਸਾਮਹਣਾ ਵੀ ਕਰਨਾ ਪੈ ਸਕਦਾ ਹੈ।

    ਸੂਬੇ 'ਚ 26 ਅਤੇ 27 ਅਗਸਤ ਨੂੰ ਕੁਝ ਜ਼ਿਲਿਆਂ 'ਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ।

    ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਹਰਿਆਣਾ 'ਚ 28 , 29 ਅਤੇ 30 ਅਗਸਤ ਨੂੰ ਵੱਖ ਵੱਖ ਜ਼ਿਲਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।

    ਜਿਕਰਯੋਗ ਇਹ ਵੀ ਹੈ ਕਿ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ 'ਚ ਕਿਸੇ ਤਰ੍ਹਾਂ ਦੀ ਮੌਸਮ ਨੂੰ ਲਾਇ ਕੇ ਕੋਈ ਚੇਤਾਵਨੀ ਨਹੀਂ ਦਿੱਤੀ ਗਈ।

    Published by:Tanya Chaudhary
    First published:

    Tags: Haryana, Punjab, Rain, Weather