Home /News /punjab /

Weather Report: ਮੌਸਮ ਵਿਭਾਗ ਨੇ ਅਲਰਟ ਦੇ ਦਿੱਤੀ ਚੇਤਾਵਨੀ, ਮਾਰਚ ਦੇ ਅੱਧ ਤੱਕ ਪਾਰਾ ਜਾ ਸਕਦਾ 40 ਡਿਗਰੀ ਤੋਂ ਪਾਰ

Weather Report: ਮੌਸਮ ਵਿਭਾਗ ਨੇ ਅਲਰਟ ਦੇ ਦਿੱਤੀ ਚੇਤਾਵਨੀ, ਮਾਰਚ ਦੇ ਅੱਧ ਤੱਕ ਪਾਰਾ ਜਾ ਸਕਦਾ 40 ਡਿਗਰੀ ਤੋਂ ਪਾਰ

ਮੌਸਮ ਵਿਭਾਗ ਨੇ ਉੱਤਰੀ-ਪੱਛਮ, ਮੱਧ ਤੇ ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਦਿੱਤੀ ਹੈ

ਮੌਸਮ ਵਿਭਾਗ ਨੇ ਉੱਤਰੀ-ਪੱਛਮ, ਮੱਧ ਤੇ ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਦਿੱਤੀ ਹੈ

ਮੌਸਮ ਵਿਭਾਗ ਅਨੁਸਾਰ ਮਾਰਚ ਦੇ ਅੱਧ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਪਾਰਾ 40 ਡਿਗਰੀ ਤੋਂ ਪਾਰ ਜਾ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਗਰਮੀ ਦੇ ਪਿਛਲੇ ਪੁਰਾਣੇ ਸਾਰੇ ਰਿਕਾਰਡ ਟੁੱਟ ਜਾਣਗੇ।

  • Last Updated :
  • Share this:

Punjab Weather Report: ਆਏ ਦਿਨ ਮੌਸਮ ਵਿੱਚ ਕਈ ਤਰ੍ਹਾਂ ਦੇ ਬਦਲਾਵ ਹੋ ਰਹੇ ਹਨ। ਫਰਵਰੀ ਦੇ ਮਹੀਨੇ ਵਿੱਚ ਪੰਜਾਬ ਅਤੇ ਹਰਿਆਣਾ ਵਿਚ ਗਰਮੀ ਦਾ ਆਗਮਨ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਦਾ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਫਰਵਰੀ ਦੇ ਮਹੀਨੇ 'ਚ ਇਸ ਤਰ੍ਹਾਂ ਦੀ ਗਰਮੀ ਪੈਣਾ ਚਿੰਤਾ ਦਾ ਵਿਸ਼ਾ ਹੈ।

IMD ਨੇ ਹਾਲ ਹੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਮਾਰਚ ਦੇ ਅੱਧ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਪਾਰਾ 40 ਡਿਗਰੀ ਤੋਂ ਪਾਰ ਜਾ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਗਰਮੀ ਦੇ ਪਿਛਲੇ ਪੁਰਾਣੇ ਸਾਰੇ ਰਿਕਾਰਡ ਟੁੱਟ ਜਾਣਗੇ। ਅਲਰਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਖੇਤੀ ਮਾਹਿਰਾਂ ਨੇ ਕਣਕ ਸਣੇ ਹੋਰਨਾ ਫ਼ਸਲਾਂ ’ਤੇ ਅਸਰ ਪੈਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਫਸਲ ’ਤੇ ਅਸਰ ਜ਼ਿਆਦਾ ਦਿਖਾਈ ਦਿੱਤਾ ਤਾਂ ਕਿਸਾਨ ਹਲਕੀ ਜਿਹੀ ਸਿੰਜਾਈ ਕਰ ਸਕਦੇ ਹਨ।


ਦੱਸ ਦਈਏ ਕਿ ਭਾਰਤ ਦੇ ਮੌਸਮ ਵਿਭਾਗ ਨੇ ਉੱਤਰੀ-ਪੱਛਮ, ਮੱਧ ਤੇ ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਦਿੱਤੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਤਾਪਮਾਨ ਵੱਧ ਦਰਜ ਕੀਤਾ ਜਾ ਰਿਹਾ ਹੈ ਜੋ ਆਮ ਤੌਰ ’ਤੇ ਮਾਰਚ ਮਹੀਨੇ ਦੇ ਅੱਧ ਵਿੱਚ ਦਰਜ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਜ਼ਿਆਦਾ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਨੇ ਚਿੰਤਾ ਵਧਾ ਦਿੱਤੀ ਹੈ।

Published by:Tanya Chaudhary
First published:

Tags: IMD forecast, Punjab, Weather