Home /News /punjab /

ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ

ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ

ਗਿੱਪੀ ਗਰੇਵਾਲ ਨੇ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਕੀਤੀ ਮੁਲਾਕਾਤ

ਗਿੱਪੀ ਗਰੇਵਾਲ ਨੇ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਕੀਤੀ ਮੁਲਾਕਾਤ

ਇਸ ਮੁਲਾਕਾਤ ਸਬੰਧੀ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਗਿੱਪੀ ਗਰੇਵਾਲ ਦੇ ਨਾਲ ਮੁਲਾਕਾਤ ਕਰ ਕੇ ਚੰਗਾ ਲੱਗਿਆ। ਉਨ੍ਹਾਂ ਨਾਲ ਚੰਗੀ ਗੱਲਬਾਤ ਹੋਈ ।ਪੰਜਾਬ ਪ੍ਰਤੀ ਉਨ੍ਹਾਂ ਦੀ ਭਾਵਨਾਤਮਕ ਸੋਚ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ।

  • Share this:

ਪੰਜਾਬ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਸ ਮੁਲਾਕਾਤ ਬਾਰੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਗਿੱਪੀ ਗਰੇਵਾਲ ਦੀ ਨਿੱਜੀ ਤੌਰ ’ਤੇ ਮੁਲਾਕਾਤ ਸੀ ਜਾਂ ਕਿਸੇ ਹੋਰ ਵਜ੍ਹਾ ਕਰ ਕੇ ਉਨ੍ਹਾਂ ਨੇ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਮੁਲਾਕਾਤ ਕੀਤੀ ਹੈ।

ਇਸ ਮੁਲਾਕਾਤ ਸਬੰਧੀ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਗਿੱਪੀ ਗਰੇਵਾਲ ਦੇ ਨਾਲ ਮੁਲਾਕਾਤ ਕਰ ਕੇ ਚੰਗਾ ਲੱਗਿਆ। ਉਨ੍ਹਾਂ ਨਾਲ ਚੰਗੀ ਗੱਲਬਾਤ ਹੋਈ ।ਪੰਜਾਬ ਪ੍ਰਤੀ ਉਨ੍ਹਾਂ ਦੀ ਭਾਵਨਾਤਮਕ ਸੋਚ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ।

ਤੁਹਾਨੂੰ ਦੱਸ ਦਈਏ ਕਿ 2024 ਵਿੱਚ ਲੋਕਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਸਿਆਸੀ ਆਗੂਆਂ ਦੇ ਨਾਲ ਅਦਾਕਾਰ ਅਤੇ ਮਸ਼ਹੂਰ ਲੋਕ ਮੁਲਾਕਾਤਾਂ ਕਰ ਰਹੇ ਹਨ । ਹਾਲਾਂਕਿ ਕਿਸਆਸ ਲਗਾਏ ਜਾ ਰਹੇ ਹਨ ਕਿ ਗਿੱਪੀ ਗਰੇਵਾਲ ਵੀ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ ।  ਪਰ ਇਸ ਸਬੰਧੀ ਗਿੱਪੀ ਗਰੇਵਾਲ ਵੱਲੋਂ ਜਾਂ ਭਾਜਪਾ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।

Published by:Shiv Kumar
First published:

Tags: Gajendra Shekhawat, Gippy Grewal, Punjab news, Punjab politics