• Home
  • »
  • News
  • »
  • punjab
  • »
  • PUNJABI FILM ACTOR DEEP SIDHU WILL START THE NEW FORUM NAMED WARIS PUNJAB DE

2022 ਦੀਆਂ ਚੋਣਾਂ ਤੋਂ ਪਹਿਲਾਂ ਦੀਪ ਸਿੱਧੂ ਦਾ ਧਮਾਕਾ, 'ਵਾਰਿਸ ਪੰਜਾਬ' ਮੰਚ ਦਾ ਆਗਾਜ਼

Assembly Elections 2022 : ਵਾਰਿਸ ਪੰਜਾਬ ਦਾ ਆਗਾਜ਼ ਕਰਕੇ ਦੀਪ ਸਿੱਧੂ 2022 ਦੀਆਂ ਚੋਣਾਂ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਇਸ ਪੋਸਟਰ ਵਿੱਚ ਲੋਕਾਂ ਨੂੰ ਵਾਰਿਸ ਪੰਜਾਬ ਦੀ ਜੱਥੇਬੰਦੀ ਨਾਲ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਹੱਕਾਂ ਖਾਤਿਰ ਸੰਘਰਸ਼ ਕਰੀਏ।

2022 ਦੀਆਂ ਚੋਣਾਂ : ਦੀਪ ਸਿੱਧੂ ਦਾ ਧਮਾਕਾ, 'ਵਾਰਿਸ ਪੰਜਾਬ' ਮੰਚ ਦਾ ਆਗਾਜ਼ ( ਫਾਈਲ ਫੋਟੋ)

  • Share this:
    ਚੰਡੀਗੜ੍ਹ : ਪੰਜਾਬ ਫਿਲਮ ਅਦਾਕਾਰ ਦੀਪ ਸਿੱਧੂ ਪੰਜਾਬ ਵਿੱਚ ਇੱਕ ਨਵਾਂ ਮੁਕਾਮ ਬਣਾਉਣ ਜਾ ਰਹੇ ਹਨ। ਉਹ ਵਾਰਿਸ ਪੰਜਾਬ ਦੇ ਨਾਮ ਦਾ ਇੱਕ ਨਵਾਂ ਮੰਚ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਪਲੇਟਫਾਰਮ ਦਾ ਐਲਾਨ 2022 ਦੀਆਂ ਚੋਣਾਂ ਲੜਨ ਲਈ ਕੀਤਾ ਜਾ ਸਕਦਾ ਹੈ। ਦੀਪ ਸਿੱਧੂ 2022 ਦੀਆਂ ਚੋਣਾਂ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਦੀਪ ਸਿੱਧੂ 26 ਜਨਵਰੀ ਤੋਂ ਬਾਅਦ ਚਰਚਾ ਵਿੱਚ ਆਏ ਸਨ।



    ਇਸ ਪੋਸਟਰ ਵਿੱਚ ਲੋਕਾਂ ਨੂੰ ਵਾਰਿਸ ਪੰਜਾਬ ਦੀ ਜੱਥੇਬੰਦੀ ਨਾਲ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਹੱਕਾਂ ਖਾਤਿਰ ਸੰਘਰਸ਼ ਕਰੀਏ। ਵਾਰਿਸ ਪੰਜਾਬ ਜਥੇਬੰਦੀ ਦੇ ਆਗਾਜ਼ ਲਈ 29 ਸਤੰਬਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ ਹੈ।
    Published by:Sukhwinder Singh
    First published: