ਨਹੀਂ ਮਿਲਿਆ ਪੰਨੂ ਦੇ ਪੰਜਾਬ ਬੰਦ ਦੇ ਸੱਦੇ ਨੂੰ ਹੁੰਗਾਰਾ, ਦੇਖੋ ਵੀਡੀਓ ਰਿਪੋਰਟ

ਨੂ ਦੇ ਬੰਦ ਦੇ ਸੱਦੇ ਨੂੰ ਦੇਖਦਿਆਂ ਭਾਵੇਂ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਸਨ ਪਰ ਆਮ ਲੋਕਾਂ ਨੇ ਇਸ ਬੰਦ ਦੇ ਸੱਦੇ ਨੂੰ ਗੰਭੀਰਤਾ ਨਾਲ ਨਾ ਲੈਂਦੀਆਂ ਆਪਣੀਆਂ ਦੁਕਾਨਾਂ ਅਤੇ ਸਾਰੇ ਕਾਰੋਬਾਰ ਖੋਲ੍ਹੇ।

ਨਹੀਂ ਮਿਲਿਆ ਪੰਨੂ ਦੇ ਪੰਜਾਬ ਬੰਦ ਦੇ ਸੱਦੇ ਨੂੰ ਹੁੰਗਾਰਾ, ਦੇਖੋ ਵੀਡੀਓ ਰਿਪੋਰਟ

 • Share this:
  ਰਾਜੀਵ ਸ਼ਰਮਾ

  ਅੰਮ੍ਰਿਤਸਰ- 31 ਅਗਸਤ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬੀਆਂ ਨੇ ਸਿਰੇ ਤੋਂ ਨਕਾਰਦਿਆਂ ਇੱਕ ਵਾਰ ਫਿਰ ਗੁਰਪਤਵੰਤ ਪੰਨੂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਪੰਨੂ ਦੇ ਬੰਦ ਦੇ ਸੱਦੇ ਨੂੰ ਦੇਖਦਿਆਂ ਭਾਵੇਂ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਸਨ ਪਰ ਆਮ ਲੋਕਾਂ ਨੇ ਇਸ ਬੰਦ ਦੇ ਸੱਦੇ ਨੂੰ ਗੰਭੀਰਤਾ ਨਾਲ ਨਾ ਲੈਂਦੀਆਂ ਆਪਣੀਆਂ ਦੁਕਾਨਾਂ ਅਤੇ ਸਾਰੇ ਕਾਰੋਬਾਰ ਖੋਲ੍ਹੇ।

  ਦੱਸਣਯੋਗ ਹੈ ਕਿ ਅੱਜ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਦੇ ਮਨਾਈ ਜਾ ਰਹੀ ਹੈ, ਓਥੇ ਹੀ ਖਾਲਿਸਤਾਨੀ ਪੱਖੀ ਜੱਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੇਅੰਤ ਸਿੰਘ ਦੇ ਕਾਤਿਲ ਦਿਲਾਵਰ ਸਿੰਘ ਦੀ ਵੀ ਬਰਸੀ ਹਰ ਸਾਲ ਵਾਂਗ ਮਨਾਈ ਗਈ। ਦਿਲਾਵਰ ਸਿੰਘ ਦੀ ਬਰਸੀ ਮੌਕੇ ਸਿੱਖਸ ਫਾਰ ਜਸਟਿਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ।

  ਇਸ ਬੰਦ ਦੇ ਸੱਦੇ ਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਪੁਲੀਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਐਤਵਾਰ ਨੂੰ ਕਈ ਥਾਈਂ ਫਲੈਗ ਮਾਰਚ ਵੀ ਕੀਤੇ ਗਏ। ਪਰ ਅੱਜ ਸਵੇਰੇ ਹਰਮੰਦਰ ਸਾਹਿਬ ਅਤੇ ਆਸ ਪਾਸ ਦੇ ਬਾਜ਼ਾਰਾਂ ਵਿੱਚ ਆਮ ਵਾਂਗ ਹੀ ਰੌਣਕ ਨਜ਼ਰ ਆਈ।

  ਇਥੇ ਉਹ ਵੀ ਦੱਸਣਯੋਗ ਹੈ ਕਿ ਭਾਵੇਂ ਗੁਰਪਤਵੰਤ ਪੰਨੂ ਵੱਲੋਂ ਸਮੇਂ ਸਮੇਂ ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪੋਸਟਾਂ ਪਾ ਕੇ ਕਈ ਤਰਾਂ ਦੇ ਐਲਾਨ ਕੀਤੇ ਜਾਂਦੇ ਰਹੇ ਹਨ ਪਰ ਕਦੇ ਵੀ ਉਹ ਆਪਣੇ ਇਨ੍ਹਾਂ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਿਆ।

  ਦਰਅਸਲ ਗੁਰਪਤਵੰਤ ਪੰਨੂ ਅਤੇ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ 2020 ਨੂੰ ਕਈ ਗਰਮ ਖਿਆਲੀ ਧਿਰਾਂ ਪਹਿਲਾਂ ਹੀ ਸਿਰੇ ਤੋਂ ਨਕਾਰ ਚੁੱਕੀਆਂ ਹਨ। ਕਈ ਜੱਥੇਬੰਦੀਆਂ ਦਾ ਇਹ ਵੀ ਇਲਜ਼ਾਮ ਹੈ ਕਿ ਪੰਨੂ ਵਿਦੇਸ਼ ਵਿੱਚ ਬੈਠ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਗੁਮਰਾਹ ਕਰ ਰਿਹਾ ਹੈ।

  ਬੀਤੇ ਦਿਨੀਂ ਵੀ ਪੰਨੂੰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਵਾਲੇ ਅਰਦਾਸੀਏ ਨੂੰ 5000 ਡਾਲਰ ਇਨਾਮ ਵਜੋਂ ਦਿੱਤੇ ਜਾਣਗੇ, ਜਿਸ ਦਾ ਪੰਥਕ ਧਿਰਾਂ ਸਮੇਤ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੀ ਵਿਰੋਧ ਕੀਤਾ ਗਿਆ ਸੀ।
  Published by:Sukhwinder Singh
  First published:
  Advertisement
  Advertisement