ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮੇਰਾ ਮਕਸਦ। ਬਾਵਾ ਤੇ 'ਮੇਰਾ ਕੀ ਕਸੂਰ' ਗੀਤ ਜ਼ਰੀਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਇਲਜ਼ਾਮ ਹਨ। ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ, ਮੈਂ ਹਮੇਸ਼ਾ ਚੰਗੇ ਗੀਤ ਗਾਉਣ ਦੀ ਕੋਸਿਸ਼ ਕੀਤੀ। ਰਣਜੀਤ ਨੇ ਸਾਫ ਕਿਹਾ ਕਿ 'ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਤਾਂ ਮੁਆਫ਼ੀ ਮੰਗਦਾ ਹਾਂ'।
ਐਤਵਾਰ ਦੇਰ ਰਾਤ ਹਿੰਦੂ ਨੇਤਾ ਤੇ ਪੰਜਾਬ ਬੀਜੇਪੀ ਦੇ ਨੌਜਵਾਨ ਮੀਡੀਆ ਇੰਚਾਰਜ ਐਡਵੋਕੋਟ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ ਤਿੰਨ 'ਚ ਟਵਿੱਟਰ ਤੇ ਈਮੇਲ ਜ਼ਰੀਏ ਵੀਡੀਓ ਸਬੂਤ ਦੇ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਆਇਤ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ, ਰਾਜਪਾਲ ਵੀਪੀ ਸਿੰਘ ਬਦਨੌਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjabi singer, Ranjit bawa