Home /News /punjab /

ਪੰਜਾਬੀ ਯੂਨੀਵਰਸਿਟੀ ਨੇ ਕਈ ਕੋਰਸਾਂ ਤੇ ਲਗਾਈ ਆਰਜੀ ਰੋਕ, ਅਧਿਆਪਕਾਂ ਨੂੰ ਕਾਂਸਚੀਟਿਊਐਂਟ ਕਾਲਜਾਂ ਵਿੱਚ ਕੀਤਾ ਜਾਵੇਗਾ ਸਿਫ਼ਟ

ਪੰਜਾਬੀ ਯੂਨੀਵਰਸਿਟੀ ਨੇ ਕਈ ਕੋਰਸਾਂ ਤੇ ਲਗਾਈ ਆਰਜੀ ਰੋਕ, ਅਧਿਆਪਕਾਂ ਨੂੰ ਕਾਂਸਚੀਟਿਊਐਂਟ ਕਾਲਜਾਂ ਵਿੱਚ ਕੀਤਾ ਜਾਵੇਗਾ ਸਿਫ਼ਟ

ਪੰਜਾਬੀ ਯੂਨੀਵਰਸਿਟੀ ਨੇ ਕਈ ਕੋਰਸਾਂ ਤੇ ਲਗਾਈ ਆਰਜੀ ਰੋਕ, ਅਧਿਆਪਕਾਂ ਨੂੰ ਕਾਂਸਚੀਟਿਊਐਂਟ ਕਾਲਜਾਂ ਵਿੱਚ ਕੀਤਾ ਜਾਵੇਗਾ ਸਿਫ਼ਟ

ਪੰਜਾਬੀ ਯੂਨੀਵਰਸਿਟੀ ਨੇ ਕਈ ਕੋਰਸਾਂ ਤੇ ਲਗਾਈ ਆਰਜੀ ਰੋਕ, ਅਧਿਆਪਕਾਂ ਨੂੰ ਕਾਂਸਚੀਟਿਊਐਂਟ ਕਾਲਜਾਂ ਵਿੱਚ ਕੀਤਾ ਜਾਵੇਗਾ ਸਿਫ਼ਟ

  • Share this:

ਪੰਜਾਬੀ ਯੂਨੀਵਰਸਿਟੀ ਨੇ ਰਾਮਪੁਰਾ ਫੂਲ, ਬਠਿੰਡਾ ਅਤੇ ਮੁਹਾਲੀ ਦੇ ਆਪਣੇ ਕੇਂਦਰਾਂ ‘ਤੇ ਚੱਲ ਰਹੇ ਕਈ ਕੋਰਸਾਂ ਨੂੰ ਆਉਣ ਵਾਲੇ ਅਕਾਦਮਿਕ ਸਾਲ ਤੋਂ ਆਰਜੀ ਤੌਰ ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਨੇ ਰਾਮਪੁਰਾ ਫੂਲ ਕੈਂਪਸ ਵਿੱਚ ਚਲ਼ ਰਹੇ ਇਹਨਾਂ ਕੋਰਸਾਂ ਵਿੱਚ ਦਾਖਲਿਆਂ ਤੇ ਰੋਕ ਲਗਾ ਦਿੱਤੀ ਹੈ । ਇਸਦਾ ਦਾ ਉਦੇਸ਼ ਦਾਖਲਿਆ ਤੇ ਹੋਣ ਵਾਲ਼ ਖ਼ਰਚ ਨੂੰ ਘਟਾਉਣਾ ਹੈ । ਇਸਦੇ ਨਾਲ਼ ਹੀ ਯੂਨੀਵਰਸਿਟੀ ਇਹਨਾਂ ਕੋਰਸਾਂ ਨਾਲ਼ ਸੰਬੰਧਿਤ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅੰਡਰ ਆਉਦੇ 14 ਕਾਂਸਚੀਟਿਊਐਂਟ ਕਾਲਜਾਂ ਵਿੱਚ ਤਬਦੀਲ(ਸ਼ਿਫਟ) ਕਰੇਗੀ ।

ਅੱਜ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਯੂਨੀਵਰਸਿਟੀ ਵੱਲੋਂ ਫੈਸਲਿਆਂ ਨੂੰ ਅੰਤਿਮ ਰੂਪ ਦਿੰਦੇ ਹੋਏ ਵਾਧੂ ਖਰਚਿਆਂ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ । ਇਸਦਾ ਇੱਕ ਕਾਰਨ ਇਹ ਵੀ ਕਿ ਇਹਨਾਂ ਕੋਰਸਾਂ ਵਿੱਚ ਹਰ ਸਾਲ ਘੱਟ ਇਨਰੋਲਮੈਂਟ ਹੁੰਦੀ ਹੈ ਪਰ ਸੈਲਰੀਆਂ ਤੇ ਬਾਕੀ ਐਕਸਪਡੀਚਰ ਦੇ ਵਾਧੂ ਖ਼ਰਚਾ ਹੋ ਜਾਦਾਂ ਹੈ ।

ਯੂਨੀਵਰਸਿਟੀ ਨੇ ਹੁਣ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਰਾਮਪੁਰਾ ਫੂਲ ਵਿਖੇ ਚਲਾਏ ਜਾ ਰਹੇ ਬੀ.ਟੈਕ ਕੋਰਸ ਤੇ ਆਰਜੀ ਰੋਕ ਲਗਾ ਦਿੱਤੀ ਹੈ । ਯੂਨੀਵਰਸਿਟੀ ਆਉਣ ਵਾਲੇ ਸੈਸ਼ਨ ਤੋਂ ਵਿਦਿਆਰਥੀਆਂ ਨੂੰ ਬੀਟੈਕ ਦੇ ਰੈਗੂਲਰ ਅਤੇ ਲੈਟਰਲ ਐਂਟਰੀ (ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ) ਦੇ ਕੋਰਸਾਂ ਵਿਚ ਦਾਖਲ ਨਹੀਂ ਕਰੇਗੀ ।

ਡੀਨ, ਅਕਾਦਮਿਕ ਡਾ: ਬੀਐਸ ਸੰਧੂ ਨੇ ਕਿਹਾ: “ਵਾਈਸ-ਚਾਂਸਲਰ (ਵੀਸੀ) ਨੇ ਅੱਜ ਕਾਸਚੀਟੂਐਂਟ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਰਾਮਪੁਰਾ ਫੂਲ ਕੈਂਪਸ ਦੇ ਅਧਿਆਪਕਾਂ ਨੂੰ ਹੁਣ ਲੋੜ ਅਨੁਸਾਰ ਕਾਸਚੀਟੂਐਂਟ ਕਾਲਜਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ । ਇਸ ਨਾਲ ਲੈਕਚਰ-ਅਧਾਰਤ ਅਧਿਆਪਕਾਂ ਨੂੰ ਅਦਾ ਕਰਨ 'ਤੇ ਹੋਏ ਬੇਰੋਕ ਖਰਚਿਆਂ ਨੂੰ ਘਟਾਉਣ ਵਿਚ ਮਦਦ ਮਿਲੇਗੀ।

ਯੂਨੀਵਰਸਿਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਫਾਰ ਇਨਫਰਮੇਸ਼ਨ ਟੈਕਨੋਲੋਜੀ ਐਂਡ ਮੈਨੇਜਮੈਂਟ, ਮੁਹਾਲੀ ਵਿਖੇ ਚਲਾਏ ਜਾ ਰਹੇ ਆਪਣੇ ਸਾਰੇ ਕੋਰਸਾਂ ਲਈ ਵਿਦਿਆਰਥੀਆਂ ਨੂੰ ਦਾਖਲਾ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਯੂਨੀਵਰਸਿਟੀ ਇੱਥੇ ਐਮ.ਟੈਕ, ਐਮ.ਸੀ.ਏ., ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ, ਐਮ.ਬੀ.ਏ., ਐਮ.ਕਾਮ, ਬੀ.ਸੀ.ਏ. + ਐਮ.ਸੀ.ਏ., ਬੀ.ਐੱਸ.ਸੀ ਅਤੇ ਹੋਰ ਕੋਰਸ ਚਲਾ ਰਹੀ ਹੈ।

ਡਾ. ਸੰਧੂ ਨੇ ਕਿਹਾ: “ਯੂਨੀਵਰਸਿਟੀ ਨੇ ਪੰਜਾਬ ਸਰਕਾਰ ਨੂੰ ਕਿਰਾਏ ਉੱਤੇ ਆਈਟੀਆਈ ਚਲਾਉਣ ਲਈ ਰਾਮਪੁਰਾ ਫੂਲ ਦਾ ਕੈਂਪਸ ਪ੍ਰਦਾਨ ਕੀਤਾ ਹੈ । ਸਾਡੀ ਸਹੂਲਤਾਂ, ਕਲਾਸਾਂ, ਲੈਬਾਂ ਅਤੇ ਹੋਰ ਸਹੂਲਤਾਂ ਸਮੇਤ ਕਿਰਾਏ ਤੇ ਵਰਤਣ ਲਈ ਹਰ ਵਾਰ ਕਿਰਾਏ ਦੀ ਰਸ਼ੀਦ ਤਿਆਰ ਕਰਕੇ ਅਤੇ ਰਾਜ ਸਰਕਾਰ ਨੂੰ ਭੇਜੀ ਜਾਂਦੀ ਹੈ ।ਇਸ ਲਈ ਇਸਦਾ ਅੰਤਮ ਫੈਸਲਾ ਰਾਜ ਸਰਕਾਰ ਦੀ ਮਨਜ਼ੂਰੀ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ। ”

Published by:Ramanpreet Kaur
First published:

Tags: Punjabi university