ਕੈਨੇਡਾ 'ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ, ਪਰਿਵਾਰ ਦਾ ਦੋਸ਼- ਪਾਕਿਸਤਾਨੀ ਕੁੜੀ ਕਰਕੇ ਗਈ ਇਕਲੌਤੇ ਪੁੱਤ ਦੀ ਜਾਨ

ਕੈਨੇਡਾ 'ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ, ਪਰਿਵਾਰ ਦਾ ਦੋਸ਼- ਪਾਕਿਸਤਾਨੀ ਕੁੜੀ ਕਰਕੇ ਗਈ ਬੇਟੇ ਜਾਨ

 • Share this:
  ਜਲੰਧਰ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਅਮਰਿੰਦਰ ਕੈਨੇਡਾ ਵਿੱਚ ਪੜ੍ਹਾਈ ਲਈ ਗਿਆ ਸੀ ਪਰ ਉੱਥੇ ਕਿਸੇ ਪਾਕਿਸਤਾਨੀ ਲੜਕੀ ਦੇ ਸੰਪਰਕ ਵਿੱਚ ਆਉਣ ਦੇ ਬਾਅਦ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਿਆ।

  ਮ੍ਰਿਤਕ ਅਮਰਿੰਦਰ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ 2017 ਵਿੱਚ ਉਨ੍ਹਾਂ ਦਾ ਬੇਟਾ ਸਟੱਡੀ ਵੀਜ਼ੇ ਉਤੇ ਕੈਨੇਡਾ ਗਿਆ ਸੀ, ਉੱਥੇ ਉਹ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਦਾ ਸੀ ਪਰ ਉਸ ਨੇ ਕਦੀ ਉਨ੍ਹਾਂ ਨੂੰ ਪੈਸੇ ਨਹੀਂ ਭੇਜੇ। ਜਦੋਂ ਉਸ ਨੂੰ ਪੁੱਛਦੇ ਤੇ ਉਹ ਦੱਸਦਾ ਕਿ ਫੀਸ ਅਤੇ ਖ਼ਰਚੇ ਬਹੁਤ ਜ਼ਿਆਦਾ ਹਨ। ਉਨ੍ਹਾਂ ਨੇ ਕਿਹਾ ਕਿ ਨਵੰਬਰ 2019 ਵਿੱਚ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਮਾਰਚ 2020 ਤੱਕ ਬੇਟੇ ਨੇ ਉਨ੍ਹਾਂ ਤੋਂ ਕਰੀਬ ਵੀਹ ਲੱਖ ਰੁਪਏ ਮੰਗਵਾਏ।

  ਉਸ ਨੇ ਕਿਹਾ ਕਿ ਉਹ ਇੱਕ ਲੜਕੀ ਦੇ ਚੱਕਰ ਵਿੱਚ ਫਸ ਗਿਆ ਹੈ ਅਤੇ ਸਾਰੇ ਪੈਸੇ ਉਸ ਨੇ ਉਸ ਨੂੰ ਦੇ ਦਿੱਤੇ ਹਨ। ਹੁਣ ਉਸ ਦੇ ਕੋਲ ਫੀਸ ਦੇਣ ਨੂੰ ਵੀ ਪੈਸੇ ਨਹੀਂ ਹਨ। ਇਸ ਦੌਰਾਨ ਉਸ ਨੇ ਮਾਰਚ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ, ਉਸ ਵੇਲੇ ਪਰਿਵਾਰ ਵਾਲਿਆਂ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਕਾਫ਼ੀ ਸਮਝਾ ਕੇ ਸ਼ਾਂਤ ਕੀਤਾ ਤਾਂ ਬੇਟੇ ਨੇ ਕਿਹਾ ਕਿ ਉਹ ਹੁਣ ਇਸ ਤਰ੍ਹਾਂ ਦੁਬਾਰਾ ਨਹੀਂ ਕਰੇਗਾ।

  ਮਲਕੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੇਟੇ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਪੜ੍ਹਾਈ ਪੂਰੀ ਹੋ ਗਈ ਹੈ ਅਤੇ ਉਸ ਨੇ ਕੁਝ ਸਰਟੀਫਿਕੇਟ ਵੀ ਭੇਜੇ ਹਨ। ਉਸ ਦੇ ਬਾਅਦ 17 ਸਤੰਬਰ ਨੂੰ ਉਸ ਨੇ ਸੁਸਾਇਡ ਕਰ ਲਈ। ਹੁਣ ਖੁਲਾਸਾ ਹੋਇਆ ਹੈ ਕਿ ਬੇਟਾ ਲਵ ਜਹਾਦ ਦੇ ਚੱਕਰਾਂ ਵਿੱਚ ਫਸ ਗਿਆ ਸੀ।

  ਅਮਰਿੰਦਰ ਦੇ ਕੈਨੇਡਾ ਵਿੱਚ ਰਹਿ ਰਹੇ ਦੋਸਤਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਮੁਸਲਿਮ ਲੜਕੀ ਰਹਿੰਦੀ ਸੀ ਜਿਸ ਨੇ ਅਮਰਿੰਦਰ ਨੂੰ ਆਪਣੇ ਜਾਲ ਵਿੱਚ ਫਸਾ ਰੱਖਿਆ ਸੀ। ਉਹ ਉਸ ਨੂੰ ਇੰਸਟਾਗ੍ਰਾਮ ਤੇ ਮਿਲੀ ਸੀ। ਅਮਰਿੰਦਰ ਉਸ ਨੂੰ ਵੀਡੀਓ ਕਾਲ ਕਰਦਾ ਸੀ ਅਤੇ ਉਸ ਨੂੰ ਪੈਸੇ ਤੇ ਗਿਫ਼ਟ ਵੀ ਭੇਜਦਾ ਸੀ। ਮ੍ਰਿਤਕ ਦੇ ਇੱਕ ਖ਼ਾਸ ਦੋਸਤ ਸੁਖਪ੍ਰੀਤ ਨੂੰ ਜਦ ਫੋਨ ਕਰਕੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹ ਲੜਕੀ ਅਤੇ ਉਸਦੇ ਪਰਿਵਾਰ ਦੇ ਚੱਕਰ ਵਿੱਚ ਫਸ ਗਿਆ ਸੀ। ਹੁਣ ਇਹੀ ਦੋਸਤ ਅਮਰਿੰਦਰ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਲਈ ਫੰਡ ਇਕੱਠਾ ਕਰ ਰਹੇ ਹਨ।

  ਮਲਕੀਤ ਸਿੰਘ ਦਾ ਆਰੋਪ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਦੀ ਵਜ੍ਹਾ ਉਕਤ ਲੜਕੀ ਅਤੇ ਪਾਕਿਸਤਾਨ ਹੈ। ਲਵ ਜਿਹਾਦ ਦੇ ਚੱਕਰ ਵਿੱਚ ਉਨ੍ਹਾਂ ਦੇ ਬੇਟੇ ਦੀ ਜਾਨ ਗਈ ਹੈ। ਹੁਣ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਲਿਆਣ ਲਈ ਪੈਸੇ ਵੀ ਨਹੀਂ ਹਨ। ਉਨ੍ਹਾਂ ਨੇ ਮੋਦੀ ਅਤੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਹੋਵੇ ਤਾਂ ਕਿ ਕਿਸੇ ਹੋਰ ਦਾ ਬੱਚਾ ਇਸ ਜਾਲ ਵਿੱਚ ਫਸ ਸਕੇ ।
  Published by:Gurwinder Singh
  First published:
  Advertisement
  Advertisement