Home /News /punjab /

ਸਿਡਨੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਨਵਜੋਤ ਦੇ ਜਨਮ ਦਿਨ ਵਾਲੀ ਰਾਤ ਹੀ ਟਰਾਲਾ ਚਲਾਉਂਦੇ ਸਮੇਂ ਸਿਡਨੀ ਸ਼ਹਿਰ 'ਚ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਅੱਜ ਸਵੇਰੇ ਮ੍ਰਿਤਕ ਦੇਹ ਪਿੰਡ ਪੁੱਜਣ ਉਤੇ ਮਨਜੋਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਮਨਜੋਤ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ 21-03-2023 ਨੂੰ ਵਾਪਰੀਆ ਸੀ ਅਤੇ ਅੱਜ ਉਸ ਦੀ ਮ੍ਰਿਤਕ ਦੇਹ ਪੰਜਾਬ ਪੁੱਜੀ ਹੈ। 

ਹੋਰ ਪੜ੍ਹੋ ...
  • Share this:

ਨਵਾਂਸ਼ਹਿਰ ਦੇ ਪਿੰਡ ਸੋਨਾ ਦੇ ਰਹਿਣ ਵਾਲੇ ਮਨਜੋਤ ਸਿੰਘ ਦੀ ਆਸਟ੍ਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮਨਜੋਤ ਡੇਢ ਸਾਲ ਪਹਿਲਾਂ +2 ਦੀ ਪੜ੍ਹਾਈ ਪੂਰੀ ਕਰਕੇ ਆਸਟ੍ਰੇਲੀਆ ਗਿਆ ਸੀ।

ਨਵਜੋਤ ਦੇ ਜਨਮ ਦਿਨ ਵਾਲੀ ਰਾਤ ਹੀ ਟਰਾਲਾ ਚਲਾਉਂਦੇ ਸਮੇਂ ਸਿਡਨੀ ਸ਼ਹਿਰ 'ਚ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਅੱਜ ਸਵੇਰੇ ਮ੍ਰਿਤਕ ਦੇਹ ਪਿੰਡ ਪੁੱਜਣ ਉਤੇ ਮਨਜੋਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਮਨਜੋਤ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ 21-03-2023 ਨੂੰ ਵਾਪਰੀਆ ਸੀ ਅਤੇ ਅੱਜ ਉਸ ਦੀ ਮ੍ਰਿਤਕ ਦੇਹ ਪੰਜਾਬ ਪੁੱਜੀ ਹੈ।

ਇਸ ਮੌਕੇ ਪਿੰਡ ਸੋਨਾ ਦੇ ਸਰਪੰਚ ਹਰਵਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਪਿੰਡ ਸੋਨਾ ਦੇ ਮੁਖਤਿਆਰ ਸਿੰਘ ਦਾ ਪੁੱਤਰ ਮਨਜੋਤ ਸਿੰਘ ਕਰੀਬ 15 ਮਹੀਨੇ ਪਹਿਲਾਂ ਆਈਲਟਸ ਕਰਕੇ ਆਪਣਾ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਗਿਆ ਸੀ, ਜਿੱਥੇ ਉਹ ਆਪਣੀ ਪੜ੍ਹਾਈ ਪੂਰੀ ਕਰਕੇ 2 ਮਹੀਨੇ ਪਹਿਲਾਂ ਸਿਡਨੀ ਆਇਆ ਸੀ ਅਤੇ ਉੱਥੇ ਲਾਇਸੈਂਸ ਬਣਵਾ ਕੇ ਟਰਾਲਾ ਚਲਾਉਂਦਾ ਸੀ।

ਜਦੋਂ ਉਹ ਸਾਮਾਨ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਟਰਾਲੇ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਿਆ, ਜਿਸ ਵਿੱਚ ਮਨਜੋਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਨਜੋਤ ਬਹੁਤ ਹੀ ਹੋਣਹਾਰ ਬੱਚਾ ਸੀ ਅਤੇ ਆਈਲੈਟਸ ਵਿੱਚ 7.5 ਬੈਂਡ ਪ੍ਰਾਪਤ ਕਰਕੇ ਵਿਦੇਸ਼ ਗਿਆ ਸੀ।

Published by:Gurwinder Singh
First published:

Tags: Road accident