Home /News /punjab /

ਪੰਜਾਬੀਆਂ 'ਤੇ ਨਹੀਂ ਲੱਗਣ ਦਿੱਤਾ ਸੇਬ ਚੋਰੀ ਦਾ ਦਾਗ਼! ਦੋ ਨੌਜਵਾਨਾਂ ਦੇ ਵਪਾਰੀ ਨੂੰ ਮੋੜ ਦਿੱਤੇ ਪੈਸੇ

ਪੰਜਾਬੀਆਂ 'ਤੇ ਨਹੀਂ ਲੱਗਣ ਦਿੱਤਾ ਸੇਬ ਚੋਰੀ ਦਾ ਦਾਗ਼! ਦੋ ਨੌਜਵਾਨਾਂ ਦੇ ਵਪਾਰੀ ਨੂੰ ਮੋੜ ਦਿੱਤੇ ਪੈਸੇ

ਪੰਜਾਬੀਆਂ ਸਿਰ ਨਹੀਂ ਲੱਗਣ ਦਿੱਤਾ ਸੇਬ ਚੋਰੀ ਦਾ ਦਾਗ਼! ਦੋ ਨੌਜਵਾਨਾਂ ਦੇ ਵਪਾਰੀ ਨੂੰ ਮੋੜ ਦਿੱਤੇ ਪੈਸੇ

ਪੰਜਾਬੀਆਂ ਸਿਰ ਨਹੀਂ ਲੱਗਣ ਦਿੱਤਾ ਸੇਬ ਚੋਰੀ ਦਾ ਦਾਗ਼! ਦੋ ਨੌਜਵਾਨਾਂ ਦੇ ਵਪਾਰੀ ਨੂੰ ਮੋੜ ਦਿੱਤੇ ਪੈਸੇ

ਹੁਣ ਪਟਿਆਲਾ ਤੇ ਮੁਹਾਲੀ ਦੇ ਦੋ ਨੌਜਵਾਨਾਂ ਨੇ ਇਸ ਦਾਗ ਨੂੰ ਧੋ ਦਿੱਤਾ ਹੈ। ਪੰਜਾਬੀਆਂ 'ਤੇ ਸੇਬ ਚੋੋਰੀ ਦਾ ਦਾਗ ਨਹੀਂ ਲੱਗਣ ਦਿੱਤਾ। ਦੋ ਨੌਜਵਾਨਾਂ ਨੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ 9 ਲੱਖ 12 ਹਜ਼ਾਰ ਦਾ ਚੈੱਕ ਆਪਣੇ ਪੱਲਿਓਂ ਦੇ ਦਿੱਤਾ ਹੈ।

  • Share this:

ਫ਼ਤਹਿਗੜ੍ਹ ਸਾਹਿਬ:  ਪਿਛਲੇ ਦਿਨੀਂ ਕੌਮੀ ਰਾਜ ਮਾਰਗ ਉਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ ਸਾਢੇ 1200 ਤੋਂ ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਕੇ ਲੈ ਗਏ ਸਨ।

ਜ਼ਖ਼ਮੀ ਹਾਲਤ ਵਿਚ ਟਰੱਕ ਡਰਾਈਵਰ ਉਥੇ ਬੈਠਾ ਉਨ੍ਹਾਂ ਦੀਆਂ ਮਿੰਨਤਾਂ-ਤਰਲੇ ਕਰਦਾ ਰਿਹਾ ਪਰ ਉਸ ਦੀ ਕੋਈ ਗੱਲ ਨਹੀਂ ਸੁਣਦਾ, ਬੱਸ ਪੇਟੀਆਂ ਚੁੱਕ-ਚੁੱਕ ਘਰ ਨੂੰ ਲੈ ਗਏ।

ਇਸ ਦੀ ਸੋਸ਼ਲ ਮੀਡੀਆ ਉਤੇ ਕਾਫੀ ਅਲੋਚਨਾ ਹੋਈ ਸੀ। ਸੋਸ਼ਲ ਮੀਡੀਆ ਉਤੇ ਸਵਾਲ ਉਠੇ ਸਨ ਕਿ ਇਹ ਉਹੀ ਪੰਜਾਬੀ ਹਨ ਜੋ ਝਟ ਬਿਪਤਾ ਮਾਰੇ ਲੋਕਾਂ ਦੀ ਮਦਦ ਲਈ ਉਠ ਖੜ੍ਹਦੇ ਸਨ।

ਡਰਾਈਵਰ ਨੇ ਵੀ ਸਵਾਲ ਕੀਤਾ ਸੀ ਕਿ ਇਹ ਬਿਹਾਰ ਹੈ ਜਾਂ ਪੰਜਾਬ। ਉਨ੍ਹਾਂ ਨੇ ਤਾਂ ਪੰਜਾਬੀਆਂ ਦੀਆਂ ਸਿਫਤਾਂ ਸੁਣੀਆਂ ਸਨ ਪਰ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ ਤੇ ਸਾਰਾ ਮਾਲ ਲੁੱਟ ਕੇ ਲੈ ਗਏ। ਉਹ ਹੁਣ ਆਪਣੇ ਮਾਲਕ ਨੂੰ ਕੀ ਜਵਾਬ ਦੇਵੇਗਾ।

ਹੁਣ ਪਟਿਆਲਾ ਤੇ ਮੁਹਾਲੀ ਦੇ ਦੋ ਨੌਜਵਾਨਾਂ ਨੇ ਇਸ ਦਾਗ ਨੂੰ ਧੋ ਦਿੱਤਾ ਹੈ। ਪੰਜਾਬੀਆਂ 'ਤੇ ਸੇਬ ਚੋੋਰੀ ਦਾ ਦਾਗ ਨਹੀਂ ਲੱਗਣ ਦਿੱਤਾ। ਦੋ ਨੌਜਵਾਨਾਂ ਨੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ 9 ਲੱਖ 12 ਹਜ਼ਾਰ ਦਾ ਚੈੱਕ ਆਪਣੇ ਪੱਲਿਓਂ ਦੇ ਦਿੱਤਾ ਹੈ।

Published by:Gurwinder Singh
First published:

Tags: Viral news, Viral video