ਅੰਮ੍ਰਿਤਸਰ ਦੇ ਪਿੰਡ ਖੈੜੇ ਬਾਲਾ ਚੱਕ ਦੇ ਰਹਿਣ ਵਾਲੇ ਨੌਜਵਾਨ ਗੁਰਵਿੰਦਰ ਸਿੰਘ ਦੀ ਵੀਡਿਓ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਸਾਊਦੀ ਅਰਬ ਵਿਚ ਫਸਿਆ ਇਹ ਨੌਜਵਾਨ ਆਪਣੀ ਕਿਸੇ ਬਿਮਾਰੀ ਦਾ ਜ਼ਿਕਰ ਕਰਦਾ ਹੋਇਆ ਉੱਥੇ ਉਸ ਨੂੰ ਤਨਖਾਹ ਤੇ ਖਾਣ ਪੀਣ ਨੂੰ ਕੁਝ ਨਾ ਮਿਲਣ ਬਾਰੇ ਰੋ ਰੋ ਕੇ ਆਪਣਾ ਹਾਲ ਬਿਆਨ ਕਰ ਰਿਹਾ ਹੈ। ਨੌਜਵਾਨ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਨੌਜਵਾਨ ਦੀ ਪਤਨੀ ਨੇ ਕਿਹਾ ਕਿ ਉਹ ਸਾਊਦੀ ਅਰਬ ਵਿਚ ਬਹੁਤ ਬਿਮਾਰ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ।
ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਬਹੁ ਗਿਣਤੀ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਲਗਾਤਾਰ ਕੂਚ ਕਰ ਰਹੇ ਹਨ ਪਰ ਇਸ ਸਭ ਦੇ ਦਰਮਿਆਨ ਜਦ ਵਿਦੇਸ਼ ਦੀ ਧਰਤੀ ਉਤੇ ਕੋਈ ਮਾੜਾ ਸਮਾਂ ਆ ਜਾਏ ਤਾਂ ਇਹ ਉਹ ਪੰਜਾਬੀ ਹੀ ਜਾਣਦਾ ਹੈ ਕਿ ਉਹ ਕਿਸ ਦਰਦ ਨਾਲ ਜੂਝ ਰਿਹਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Punjabi NRIs