ਕਾਂਗਰਸ ਦੀ ਵਿਧਾਇਕ ਬੋਲੀ- 370 'ਤੇ ਨਰਿੰਦਰ ਮੋਦੀ ਸਰਕਾਰ ਨੂੰ ਮੇਰਾ ਪੂਰਾ ਸਮਰਥਨ

News18 Punjab
Updated: August 6, 2019, 1:56 PM IST
share image
ਕਾਂਗਰਸ ਦੀ ਵਿਧਾਇਕ ਬੋਲੀ- 370 'ਤੇ ਨਰਿੰਦਰ ਮੋਦੀ ਸਰਕਾਰ ਨੂੰ ਮੇਰਾ ਪੂਰਾ ਸਮਰਥਨ
ਕਾਂਗਰਸ ਦੀ ਵਿਧਾਇਕ ਬੋਲੀ- 370 'ਤੇ ਨਰਿੰਦਰ ਮੋਦੀ ਸਰਕਾਰ ਨੂੰ ਮੇਰਾ ਪੂਰਾ ਸਮਰਥਨ

  • Share this:
  • Facebook share img
  • Twitter share img
  • Linkedin share img
ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕ ਅਦਿਤੀ ਸਿੰਘ ਨੇ ਧਾਰਾ 370 'ਤੇ ਨਰਿੰਦਰ ਮੋਦੀ ਸਰਕਾਰ ਦਾ ਸਮਰਥਨ ਕੀਤਾ ਹੈ। ਅਦਿਤੀ ਸਿੰਘ ਨੇ ਕਿਹਾ ਕਿ ਮੈਂ ਮੋਦੀ ਸਰਕਾਰ ਦੇ ਫੈਸਲੇ ਦਾ ਪੂਰਨ ਸਮਰਥਨ ਕਰਦੀ ਹਾਂ। ਇਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਹੋਣ ਵਿਚ ਮਦਦ ਮਿਲੇਗੀ। ਇਹ ਇਕ ਇਤਿਹਾਸਕ ਫੈਸਲਾ ਹੈ ਤੇ ਇਸ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਇੱਕ ਵਿਧਾਇਕ ਵਜੋਂ ਇਸ ਫੈਸਲੇ ਦਾ ਸਵਾਗਤ ਕਰਦੀ ਹਾਂ।ਧਾਰਾ 370 ਨੂੰ ਕਸ਼ਮੀਰ ਤੋਂ ਹਟਾਉਣ ਦੇ ਫੈਸਲੇ ਨਾਲ ਮੋਦੀ ਸਰਕਾਰ ਨੇ ਕਾਂਗਰਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਾਲਾਂਕਿ ਕਾਂਗਰਸ ਨੇ ਸੰਸਦ ਵਿਚ ਮੋਦੀ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ, ਪਰ ਪਾਰਟੀ ਅੰਦਰ ਇਸ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਹੈ।

ਅਦਿਤੀ ਸਿੰਘ ਨੇ ਕਿਹਾ, ‘ਮੇਰੇ ਖਿਆਲ ਨਾਲ ਇਹ ਮੁੱਦਾ ਪਾਰਟੀ ਲਾਈਨ ਤੋਂ ਉੱਪਰ ਹੈ। ਮੈਂ ਇਸਦਾ ਸਮਰਥਨ ਕਰਦੀ ਹਾਂ ਬਸ਼ਰਤੇ ਇਸ ਚੀਜ਼ ਦੀ ਸਰਕਾਰ ਨੂੰ ਧਿਆਨ ਜ਼ਰੂਰ ਰੱਖਣ ਕਿ ਜੋ ਵੀ ਹੋ ਰਿਹਾ ਹੈ, ਜਿਵੇਂ ਕਿ ਰਿਪੋਰਟਿੰਗ ਵਿਚ ਸਾਨੂੰ ਸ਼ੱਕ ਹੈ ਕਿ ਲੋਕਾਂ ਦੀ ਅਵਾਜ਼ ਦਬਾ ਦਿੱਤੀ ਜਾਂਦੀ ਹੈ। ਇੰਟਰਨੈਟ ਨਹੀਂ ਹੈ, ਲੋਕ ਗੱਲ ਨਹੀਂ ਕਰ ਰਹੇ, ਇਹ ਸਭ ਚੀਜ਼ਾਂ ਧਿਆਨ ਰੱਖਿਆ ਜਾਵੇ ਅਤੇ ਉੱਥੋਂ ਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਇਹ ਰਾਸ਼ਟਰੀ ਹਿੱਤ ਦਾ ਮਾਮਲਾ ਹੈ। '

ਜਦਕਿ ਕਾਂਗਰਸ ਦੇ ਦਿੱਗਜ਼ ਗੁਲਾਮ ਨਬੀ ਆਜ਼ਾਦ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਪੀ. ਚਿਦੰਬਰਮ ਸਮੇਤ ਕਈ ਦਿੱਗਜ ਨੇਤਾ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਪਾਰਟੀ ਲਾਈਨ ਦੇ ਅਨੁਸਾਰ, ਕੁਝ ਅਜਿਹੇ ਆਗੂ ਵੀ ਹਨ, ਜੋ ਮਹਿਸੂਸ ਕਰਦੇ ਹਨ ਕਿ ਕੇਂਦਰ ਨਰਿੰਦਰ ਮੋਦੀ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਹੈ।
First published: August 6, 2019
ਹੋਰ ਪੜ੍ਹੋ
ਅਗਲੀ ਖ਼ਬਰ