ਰਾਫੇਲ ਦੇ ਪਈਲਟ ਰਣਜੀਤ ਸਿੰਘ ਦੇ ਦਾਦਾ ਵੱਡੇ ਬਾਦਲ ਦੇ ਬਹੁਤ ਨੇੜੇ ਸਨ: ਸੁਖਬੀਰ ਬਾਦਲ

News18 Punjabi | News18 Punjab
Updated: July 31, 2020, 1:22 PM IST
share image
ਰਾਫੇਲ ਦੇ ਪਈਲਟ ਰਣਜੀਤ ਸਿੰਘ ਦੇ ਦਾਦਾ ਵੱਡੇ ਬਾਦਲ ਦੇ ਬਹੁਤ ਨੇੜੇ ਸਨ: ਸੁਖਬੀਰ ਬਾਦਲ
ਰਾਫੇਲ ਦੇ ਪਈਲਟ ਰਣਜੀਤ ਸਿੰਘ ਦਾ ਦਾਦਾ ਵੱਡੇ ਬਾਦਲ ਦੇ ਬਹੁਤ ਨੇੜੇ ਸਨ: ਸੁਖਬੀਰ ਬਾਦਲ( image-twitter)

ਰਣਜੀਤ ਸਿੰਘ ਬਠਿੰਡਾ ਦੇ ਰਾਏਕੇ ਕਲਾਂ ਨਾਲ ਸੰਬੰਧ ਰੱਖਦਾ ਹੈ।ਜਿਸ ਨੇ ਮਾਲਵਾ ਸਕੂਲ ਗਿੱਦੜਬਾਹਾ ਤੋਂ ਪੜ੍ਹਾਈ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਦੇ ਦਾਦਾ ਐਸ ਜੀ ਪੀ ਸੀ ਦੇ ਮੈਂਬਰ ਸਨ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਬਹੁਤ ਨੇੜੇ ਸਨ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ( ਪ੍ਰਦੀਪ ਸਿੰਘ): ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਦੱਸਿਆ ਹੈ ਕਿ ਰਾਫੇਲ ਜਹਾਜ ਦਾ ਪਾਇਲਟ ਰਣਜੀਤ ਸਿੰਘ ਨਾਲ ਗੱਲ ਬਾਤ ਕਰਕੇ ਖੁਸ਼ੀ ਹੋਈ ਹੈ। ਰਣਜੀਤ ਸਿੰਘ ਬਠਿੰਡਾ ਦੇ ਰਾਏਕੇ ਕਲਾਂ ਨਾਲ ਸੰਬੰਧ ਰੱਖਦਾ ਹੈ।ਜਿਸ ਨੇ ਮਾਲਵਾ ਸਕੂਲ ਗਿੱਦੜਬਾਹਾ ਤੋਂ ਪੜ੍ਹਾਈ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਦੇ ਦਾਦਾ ਐਸ ਜੀ ਪੀ ਸੀ ਦੇ ਮੈਂਬਰ ਸਨ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਬਹੁਤ ਨੇੜੇ ਸਨ।ਜਿਕਰਯੋਗ ਹੈ ਕਿ ਪੰਜ ਰਾਫੇਲ ਲਾੜਕੂ ਜਹਾਜਾਂ ਦੀ ਪਹਿਲੀ ਖੇਪ ਭਾਰਤ ਆ ਗਈ ਹੈ। ਜਿਸ ਨਾਲ ਭਾਰਤੀ ਹਵਾਈ ਫੌਜ ਹੋਰ ਮਜਬੂਤ ਹੋਈ ਹੈ।ਫਰਾਂਸ ਦੀ ਹਵਾਬਾਜੀ ਫਰਮ ਡਾਸਾਲਟ ਦੁਆਰਾ ਬਣਾਏ ਗਏ ਇਹ ਲੜਾਕੂ ਜਹਾਜ,ਦੱਖਣੀ ਫਰਾਂਸ ਦੇ ਬਾਰਡੋ ਦੇ ਮੈਰੀਗਨੈਕ ਏਅਰਬੇਸ ਤੋਂ ਚਲ ਕੇ ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਫ੍ਰੈਚ ਦੇ ਇਕਲੌਤੇ ਏਅਰਬੇਸ ਤੇ ਠਹਿਰਣ ਉਪਰੰਤ ਅਸਮਾਨ ਵਿਚ ਹੀ ਪੈਟਰੋਲ ਭਰਦੇ ਹੋਏ 7000 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਅੰਬਾਲਾ ਵਿਖੇ ਪਹੁੰਚੇ ਹਨ।

ਫਰਾਂਸ ਅਤੇ ਮਿਸਰ ਸਮੇਤ ਹੋਰ ਦੇਸ਼ ਰਾਫੇਲ ਜਹਾਜਾਂ ਦਾ ਨਿਰਮਾਣ ਕਰਦੇ ਹਨ, ਪਰ ਭਾਰਤ ਨੂੰ ਭੇਜੇ ਗਏ ਰਾਫੇਲ ਕੁਝ ਵਿਸ਼ੇਸ਼ ਜਰੂਰਤਾਂ ਨੂੰ ਪੂਰਾ ਕਰਨ ਲਈ ਵਧੇਰੇ ਉੱਨਤ ਅਤੇ ਐਡਵਾਂਸ ਟੈਕਨਾਲੋਜੀ ਨਾਲ ਬਣਾਏ ਗਏ ਹਨ। ਹੈਲਮਟ ਮਾਟਡ ਸਿਸਟਮ ਅਤੇ ਟਾਰਗੇਟਿੰਗ ਸਿਸਟਮ ਪਾਇਲਟਾਂ ਨੂੰ ਸਾਹਮਣੇ ਤੋਂ ਆਉਣ ਵਾਲੇ ਹਥਿਆਰਾਂ ਨੂੰ ਖਤਮ ਕਰਨ ਦੀ ਤੇਜ ਯੋਗਤਾ ਪ੍ਰਦਾਨ ਕਰੇਗਾ। ਪਿਛਲੇ ਸਾਲ ਅਕਤੂਬਰ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਫਰਾਂਸ ਦੌਰੇ ਸਮੇਂ ਇਹ ਜਹਾਜ ਭਾਰਤੀ ਹਵਾਈ ਫੌਜ ਨੂੰ ਸ਼ੌਪੇ ਗਏ ਸਨ। ਕੁਲ 36 ਰਾਫੇਲ ਜਹਾਜ 2021 ਦੇ ਅੰਤ ਤੱਕ ਭਾਰਤ ਨੂੰ ਸੌਂਪ ਦਿੱਤੇ ਜਾਣਗੇ।
Published by: Sukhwinder Singh
First published: July 31, 2020, 1:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading