Home /News /punjab /

ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹਨ, ਸਿੱਖਿਅਤ ਸਮਾਜ ਸਿਰਜਣਾ ਤੇ ਗਿਆਨ ਪ੍ਰਸਾਰ ਹੀ ਇੰਨ੍ਹਾਂ ਦਾ ਕੰਮ: ਰਾਹੁਲ ਭੰਡਾਰੀ ਆਈ.ਏ.ਐਸ

ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹਨ, ਸਿੱਖਿਅਤ ਸਮਾਜ ਸਿਰਜਣਾ ਤੇ ਗਿਆਨ ਪ੍ਰਸਾਰ ਹੀ ਇੰਨ੍ਹਾਂ ਦਾ ਕੰਮ: ਰਾਹੁਲ ਭੰਡਾਰੀ ਆਈ.ਏ.ਐਸ

ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹਨ, ਸਿੱਖਿਅਤ ਸਮਾਜ ਸਿਰਜਣਾ ਤੇ ਗਿਆਨ ਪ੍ਰਸਾਰ ਹੀ ਇੰਨ੍ਹਾਂ ਦਾ ਕੰਮ: ਰਾਹੁਲ ਭੰਡਾਰੀ   (ਸੰਕੇਤਿਕ ਤਸਵੀਰ)

ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹਨ, ਸਿੱਖਿਅਤ ਸਮਾਜ ਸਿਰਜਣਾ ਤੇ ਗਿਆਨ ਪ੍ਰਸਾਰ ਹੀ ਇੰਨ੍ਹਾਂ ਦਾ ਕੰਮ: ਰਾਹੁਲ ਭੰਡਾਰੀ (ਸੰਕੇਤਿਕ ਤਸਵੀਰ)

- ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਤੇ ਆਈ.ਕੇ.ਜੀ ਪੀ.ਟੀ.ਯੂ ਦੇ 17ਵੇਂ ਉਪ-ਕੁਲਪਤੀ ਵੱਲੋਂ ਮੁੱਖ ਕੈਂਪਸ ਦਾ ਦੌਰਾ, ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ

  • Share this:

    ਜਲੰਧਰ/ਕਪੂਰਥਲਾ- ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹਨ, ਵਿਦਿਆਰਥੀਆਂ ਦੀਆਂ ਹਨ ਤੇ ਵਿਦਿਆਰਥੀਆਂ ਕਰਕੇ ਹੀ ਹਨ! ਇੱਥੇ ਸਿੱਖਿਅਤ ਸਮਾਜ ਦੀ ਸਿਰਜਣਾ, ਖੋਜ ਕਾਰਜਾਂ ਅਤੇ ਗਿਆਨ ਦੇ ਪ੍ਰਸਾਰ ਦਾ ਕੰਮ ਹੀ ਹੋਵੇਗਾ! ਇਸ ਲਈ ਜਰੂਰੀ ਹੈ ਕਿ ਐਥੋਂ ਦਾ ਸਟਾਫ ਸਿਖਿਆ ਨਾਲ ਜੁੜੇ ਕੰਮ ਵਿਚ ਗੰਭੀਰਤਾ ਦਿਖਾਵੇ ਤੇ ਜਿੰਮੇਦਾਰ ਬਣਨ! ਇਹ ਤਾਕੀਦ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਤੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ 17ਵੇਂ ਉਪ-ਕੁਲਪਤੀ ਰਾਹੁਲ ਭੰਡਾਰੀ ਸੀਨੀਅਰ ਆਈ.ਏ.ਐਸ ਅਧਿਕਾਰੀ ਵੱਲੋਂ ਮੰਗਲਵਾਰ ਨੂੰ ਆਪਣੀ ਪਹਿਲੀ ਯੂਨੀਵਰਸਿਟੀ ਫੇਰੀ ਦੌਰਾਨ ਵਿਭਾਗਾਂ ਦੀ ਔਚਕ ਚੈਕਿੰਗ ਦੌਰਾਨ ਯੂਨੀਵਰਸਿਟੀ ਸਟਾਫ ਨੂੰ ਕੀਤੀ ਗਈ! ਉਹਨਾਂ ਸਪਸ਼ਟ ਕੀਤਾ ਕਿ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਤੇ ਜਰੂਰਤਾਂ ਦੇ ਹੱਲ ਪਹਿਲਾਂ ਕਰਨੇ ਹਨ! ਉਪ-ਕੁਲਪਤੀ ਸ਼੍ਰੀ ਭੰਡਾਰੀ ਨੇ ਆਪਣੇ ਵਿਭਾਗੀ ਦੌਰੇ ਦੌਰਾਨ ਯੂਨੀਵਰਸਿਟੀ ਦੇ ਕਲਾਸ ਰੂਮ ਅੰਦਰ ਪਹੁੰਚ ਕੇ ਵਿਦਿਆਰਥੀਆਂ ਨਾਲ ਬੈਠ ਕੇ ਉਹਨਾਂ ਦੀਆਂ ਜਰੂਰਤਾਂ ਤੇ ਮੁਸ਼ਕਿਲਾਂ ਨੂੰ ਸੁਣਿਆ ਤੇ ਫੌਰੀ ਤੌਰ ਤੇ ਹੱਲ ਦੇ ਹੁਕਮ ਜਾਰੀ ਕੀਤੇ! ਉਹਨਾਂ ਵੱਲੋਂ ਯੂਨੀਵਰਸਿਟੀ ਦੇ ਹੋਸਟਲ, ਗਰਾਉਂਡ, ਕੰਟੀਨ ਇਨਫਰਾਸਟਰਕਚਰ, ਯੂਨੀਵਰਸਿਟੀ ਦੇ ਬਾਹਰ ਬੱਸ ਸਟੋਪ ਤੇ ਅਕਾਦਮਿਕ ਇਮਾਰਤਾਂ ਵਿਚ ਤਰੁੰਤ ਲੋੜੀਂਦਾ ਸਾਮਾਨ ਮੁਹਈਆ ਕਰਵਾਉਣ ਲਈ ਡੀਨ ਵਿਦਿਆਰਥੀ ਭਲਾਈ ਨੂੰ ਹੁਕਮ ਜਾਰੀ ਕੀਤੇ!


    ਜਿਕਰਯੋਗ ਹੈ ਕਿ 1997 ਬੈਚ ਦੇ ਸੀਨੀਅਰ ਆਈ.ਏ.ਐਸ ਅਧਿਕਾਰੀ ਸ਼੍ਰੀ ਰਾਹੁਲ ਭੰਡਾਰੀ ਵੱਲੋਂ ਹਾਲ ਹੀ ਵਿੱਚ ਪ੍ਰਦੇਸ਼ ਦੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸੱਕਤਰ ਵੱਜੋਂ ਜਿੰਮੇਦਾਰੀ ਸੰਭਾਲੀ ਗਈ ਹੈ! ਮਾਨਯੋਗ ਗਵਰਨਰ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਯੂ.ਜੀ.ਸੀ ਮੁਤਾਬਿਕ ਨਿਯੁਕਤੀ ਨਾ ਹੋਣ ਤੱਕ ਪ੍ਰਮੁੱਖ ਸਕੱਤਰ ਤਕਨੀਕੀ ਸਿਖਿਆ ਕੋਲ ਹੀ ਉਪ-ਕੁਲਪਤੀ ਦੇ ਅਹੁਦੇ ਦਾ ਵਾਧੂ ਕਾਰਜਭਾਰ ਰਹਿਣ ਮੁਤਾਬਿਕ, ਉਹਨਾਂ ਵੱਲੋਂ ਯੂਨੀਵਰਸਿਟੀ ਤੇ ਉਪ-ਕੁਲਪਤੀ ਦਾ ਅਹੁਦਾ ਸੰਭਾਲਿਆ ਗਿਆ ਹੈ!

    ਯੂਨੀਵਰਸਿਟੀ ਦੇ ਵੱਖੋ-ਵੱਖ ਵਿਭਾਗ ਮੁਖੀਆਂ, ਅਧਿਕਾਰੀਆਂ ਤੇ ਫੈਕਲਟੀ ਮੈਂਬਰਾਂ ਨਾਲ ਆਪਣੀ ਪਹਿਲੀ ਮੀਟਿੰਗ ਮੌਕੇ ਉਹਨਾਂ ਕਿਹਾ ਕਿ ਫੈਕਲਟੀ ਅਤੇ ਅਕਾਦਮਿਕ ਤੇ ਐਡਮਿਨ ਅਧਿਕਾਰੀ ਆਪਸ ਚ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਨ! ਉਹਨਾਂ ਵੱਲੋਂ ਯੂਨੀਵਰਸਿਟੀ ਦੇ ਨਵੇਂ ਦਾਖਲਾ ਸੱਤਰ 2022-23 ਦੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਯੂਨੀਵਰਸਿਟੀ ਦੇ ਬਿਹਤਰ ਇਨਫਰਾਸਟਰਕਚਰ, ਵੱਧ ਤੋਂ ਵੱਧ ਪੀ.ਐਚ.ਡੀ ਯੋਗਤਾ ਵਾਲੀ ਫੈਕਲਟੀ ਅਤੇ ਯੂਨੀਵਰਸਿਟੀ ਦੇ ਹਰ ਜਿਲ੍ਹੇ ਵਿਚ ਮੌਜੂਦ ਕਾਲਜਾਂ ਦੀ ਸਮਰੱਥਾ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਪਹਿਲ ਦਿੰਦੇ ਹੋਏ ਪੰਜਾਬ ਦੇ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਬਿਹਤਰ ਸਿਖਿਆ ਮੁਹਈਆ ਕਰਵਾਉਣ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇੱਕ ਹਫਤੇ ਦੇ ਵਿੱਚ ਹੀ ਨਵੀਂ ਪਹਿਲਕਦਮੀ ਕਰਨ ਦੇ ਹੁਕਮ ਦਿੱਤੇ! ਉਹਨਾਂ ਦਾਖਲਿਆਂ ਵਿਚ ਮਿਸਾਲੀ ਕੰਮ ਕਰਨ ਲਈ ਯੂਨੀਵਰਸਿਟੀ ਫੈਕਲਟੀ ਤੇ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ!

    Published by:Ashish Sharma
    First published:

    Tags: Jalandhar, PTU