• Home
 • »
 • News
 • »
 • punjab
 • »
 • RAHUL TEWARI APPOINTED SPECIAL PRINCIPAL SECRETARY AND HUSSAIN LAL PRINCIPAL SECRETARY

ਰਾਹੁਲ ਤਿਵਾੜੀ ਸਪੈਸ਼ਲ ਪ੍ਰਿੰਸੀਪਲ ਸਕੱਤਰ ਤੇ ਹੁਸਨ ਲਾਲ ਪ੍ਰਿੰਸੀਪਲ ਸਕੱਤਰ ਨਿਯੁਕਤ

ਰਾਹੁਲ ਤਿਵਾੜੀ ਸਪੈਸ਼ਲ ਪ੍ਰਿੰਸੀਪਲ ਸਕੱਤਰ ਤੇ ਹੁਸਨ ਲਾਲ ਪ੍ਰਿੰਸੀਪਲ ਸਕੱਤਰ ਨਿਯੁਕਤ

ਰਾਹੁਲ ਤਿਵਾੜੀ ਸਪੈਸ਼ਲ ਪ੍ਰਿੰਸੀਪਲ ਸਕੱਤਰ ਤੇ ਹੁਸਨ ਲਾਲ ਪ੍ਰਿੰਸੀਪਲ ਸਕੱਤਰ ਨਿਯੁਕਤ

 • Share this:
  ਚਰਨਜੀਤ ਸਿੰਘ ਚੰਨੀ ਦੇ ਨਵਾਂ ਮੁੱਖ ਮੰਤਰੀ ਬਣਦਿਆਂ ਹੀ CMO ‘ਚ ਨਵੀਂ ਟੀਮ ਦੀ ਤਾਇਨਾਤੀ ਹੋ ਗਈ ਹੈ। ਰਾਹੁਲ ਤਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ। ਹੁਸਨ ਲਾਲ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਲਾਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਮਗਰੋਂ ਉਨ੍ਹਾਂ ਨਾਲ ਤਾਇਨਾਤ ਟੀਮ ਨੇ ਅਸਤੀਫਾ ਦੇ ਦਿੱਤਾ ਸੀ।

  ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ।

  ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਹੀ ਚਰਨਜੀਤ ਚੰਨੀ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਜਿਥੇ ਕਿਸਾਨਾਂ ਨਾਲ ਖੜ੍ਹਨ ਦੀ ਗੱਲ ਆਖੀ ਹੈ, ਉਤੇ ਸੂਬੇ ਵਿਚੋਂ ਮਾਫਿਆ ਰਾਜ ਦੇ ਸਫਾਏ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਸੂਬੇ ਵਿਚ ਬਿਜਲੀ ਸਸਤੀ ਕਰਨ ਸਣੇ ਹਾਈਕਮਾਨ ਵੱਲੋਂ ਦਿੱਤੇ 18 ਟਾਸਕ ਤੈਅ ਸਮੇਂ ਵਿਚ ਪੂਰੇ ਕਰਨ ਦਾ ਭਰੋਸਾ ਦਿੱਤਾ ਹੈ।

  ਉਨ੍ਹਾਂ ਕਿਹਾਕਿ ਮਾਈਨੰਗ ਅਤੇ ਮਾਫੀਆ ਚਲਾਉਣ ਵਾਲੇ ਮੈਨੂੰ ਨਾ ਮਿਲਣ। ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਕੰਮ ਕੀਤਾ ਜਾਵੇਗਾ। ਕਿਸੇ ਵੀ ਗਰੀਬ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਹਰ ਕਿਸੇ ਨੂੰ ਮੁਫਤ ਮਿਲੇਗਾ। ਜਿਸ ਦਾ ਕੁਨੈਕਸ਼ਨ 5 ਸਾਲਾਂ ਵਿਚ ਕੱਟਿਆ ਗਿਆ ਹੈ, ਨੂੰ ਮੁੜ ਬਹਾਲ ਕੀਤਾ ਜਾਵੇਗਾ।

  ਸ਼ਹਿਰ ਦੇ ਲੋਕਾਂ ਨੂੰ ਸਿਵਰਾਜ 'ਤੇ ਵੀ ਸਹੂਲਤ ਦਿੱਤੀ ਜਾਵੇਗੀ। ਅਮਰਿੰਦਰ ਸਿੰਘ ਦੇ ਜੋ ਕੰਮ ਬਾਕੀ ਰਹਿ ਗਿਆ ਹੈ, ਉਹ ਕੀਤਾ ਜਾਵੇਗਾ। ਗੁਰੂ ਦੀ ਬੇਅਦਬੀ ਦਾ ਇਨਸਾਫ ਮਿਲੇਗਾ। ਤਹਿਸੀਲ ਵਿੱਚ ਸਹੀ ਕੰਮ ਕੀਤਾ ਜਾਵੇਗਾ।
  Published by:Gurwinder Singh
  First published: