Home /News /punjab /

ਬਰੈਂਡਡ ਸ਼ਰਾਬ ਦੀਆਂ ਬੋਤਲਾਂ 'ਚ ਨਕਲੀ ਸ਼ਰਾਬ ਪਾਕੇ ਵੇਚਣ ਦਾ ਧੰਦਾ ਕਰਨ ਵਾਲੀ ਫੈਕਟਰੀ ਤੇ ਛਾਪਾ

ਬਰੈਂਡਡ ਸ਼ਰਾਬ ਦੀਆਂ ਬੋਤਲਾਂ 'ਚ ਨਕਲੀ ਸ਼ਰਾਬ ਪਾਕੇ ਵੇਚਣ ਦਾ ਧੰਦਾ ਕਰਨ ਵਾਲੀ ਫੈਕਟਰੀ ਤੇ ਛਾਪਾ

ਬਰੈਂਡਡ ਸ਼ਰਾਬ ਦੀਆਂ ਬੋਤਲਾਂ 'ਚ ਨਕਲੀ ਸ਼ਰਾਬ ਪਾਕੇ ਵੇਚਣ ਦਾ ਧੰਦਾ ਕਰਨ ਵਾਲੀ ਫੈਕਟਰੀ ਤੇ ਛਾਪਾ

ਬਰੈਂਡਡ ਸ਼ਰਾਬ ਦੀਆਂ ਬੋਤਲਾਂ 'ਚ ਨਕਲੀ ਸ਼ਰਾਬ ਪਾਕੇ ਵੇਚਣ ਦਾ ਧੰਦਾ ਕਰਨ ਵਾਲੀ ਫੈਕਟਰੀ ਤੇ ਛਾਪਾ

ਇਸ ਮਿੰਨੀ ਸ਼ਰਾਬ ਫੈਕਟਰੀ ਚ ਸਸਤੀ ਸ਼ਰਾਬ ਨੂੰ ਮਹਿੰਗੀਆਂ ਬਰੈਂਡਡ ਸ਼ਰਾਬ ਦੀਆਂ ਬੋਤਲਾਂ ਚ ਭਰ ਕੇ ਸਪਲਾਈ ਕੀਤਾ ਜਾਂਦਾ ਸੀ।ਫਿਲਹਾਲ ਪੁਲਿਸ ਵੱਲੋਂ ਸਮਾਨ ਕਬਜ਼ੇ ਚ ਲੈਕੇ ਘਰ ਦੇ ਮਾਲਿਕ ਦੇ ਖਿਲਾਫ ਮਾਮਲਾ ਦਰਜ਼ ਕੀਤਾ ਜਾ ਰੀਹਾ ਹੈ।

 • Share this:

  ਨਰੇਸ਼ ਸਠੀ

  ਫ਼ਰੀਦਕੋਟ ਜ਼ਿਲੇ ਦੇ ਕੋਟਕਪੂਰਾ ਚ ਰੈਡੀਮੇਡ ਦੀ ਦੁਕਾਨ ਜਿਸ ਦੇ ਪਿਛਲੇ ਪਾਸੇ ਰਿਹਾਇਸ਼ ਵੀ ਬਣੀ ਅੰਦਰ ਚੱਲ ਰਹੀ ਨਜ਼ਾਇਜ਼ ਸ਼ਰਾਬ ਦੀ ਫੈਕਟਰੀ ਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ  ਛਾਪੇਮਾਰੀ ਕਰ ਭਾਰੀ ਮਾਤਰਾ ਚ ਨਜ਼ਾਇਜ਼ ਸ਼ਰਾਬ ਦੀਆਂ ਪੇਟੀਆ ਤੋਂ ਇਲਾਵਾ ਵੱਡੀ ਗਿਣਤੀ ਚ ਮਹਿੰਗੀ ਬਰੈਂਡਡ ਸ਼ਰਾਬ ਦੀਆਂ ਖਾਲੀ ਬੋਤਲਾਂ ,ਖਾਲੀ ਢੱਕਣ ਅਤੇ ਸ਼ਰਾਬ ਦੇ ਲੇਵਲ ਬ੍ਰਾਮਦ ਕੀਤੇ ਗੁਏ। ਇਸ ਮਿੰਨੀ ਸ਼ਰਾਬ ਫੈਕਟਰੀ ਚ ਸਸਤੀ ਸ਼ਰਾਬ ਨੂੰ ਮਹਿੰਗੀਆਂ ਬਰੈਂਡਡ ਸ਼ਰਾਬ ਦੀਆਂ ਬੋਤਲਾਂ ਚ ਭਰ ਕੇ ਸਪਲਾਈ ਕੀਤਾ ਜਾਂਦਾ ਸੀ।ਫਿਲਹਾਲ ਪੁਲਿਸ ਵੱਲੋਂ ਸਮਾਨ ਕਬਜ਼ੇ ਚ ਲੈਕੇ ਘਰ ਦੇ ਮਾਲਿਕ ਦੇ ਖਿਲਾਫ ਮਾਮਲਾ ਦਰਜ਼ ਕੀਤਾ ਜਾ ਰੀਹਾ ਹੈ।

  ਜਾਣਕਾਰੀ ਦਿੰਦੇ ਹੋਏ ਡੀਐਸਪੀ ਬਲਕਾਰ ਸਿੰਘ ਨੇ ਦੱਸਿਆ ਕਿ  ਐਕਸਾਇਜ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮੁਕਸਤਰ ਰੋਡ ਤੇ ਸਮਾਰਟ ਚਵਾਇੰਸ ਨਾਮਕ ਰੇਡੀਮੇਡ ਕੱਪੜੀਆਂ ਦੀ ਦੁਕਾਨ ਚਲਾਣ ਵਾਲਾ ਲਵਲੀ ਨਾਮਕ ਵਿਅਕਤੀ  , ਜਿਸਦਾ ਘਰ ਵੀ ਦੁਕਾਨ ਦੇ ਪਿਛਲੇ ਹਿਸੇ ਵਿੱਚ ਬਣਿਆ ਹੋਇਆ ਹੈ। ਉਹ ਸਸਤੇ ਮੁੱਲ ਉਤੇ ਸ਼ਰਾਬ ਵੇਚਦਾ ਹੈ ।  ਸੂਚਨਾ ਮਿਲਣ ਤੇ ਜਦੋਂ ਵਿਭਾਗ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਛਾਪਾ ਮਾਰਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਕਿਉਂਕਿ ਉਥੇ ਬਰਾਂਡੇਡ ਕੰਪਨੀ ਦੀ ਸ਼ਰਾਬ ਆਪਣੇ ਆਪ ਹੀ ਤਿਆਰ ਕੀਤੀ ਜਾ ਰਹੀ ਹੈ ।

  ਮੁਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀ ਘਟੀਆ ਸ਼ਰਾਬ  ਬਰੈਂਡਡ ਅੰਗਰੇਜ਼ੀ ਸ਼ਰਾਬ ਦੀਆ ਖਾਲੀ ਬੋਤਲਾਂ ਵਿੱਚ ਭਰਕੇ ਲੇਬਲ ਲਗਾਕੇ ਵੇਚ ਰਿਹਾ ਸੀ । ਉਸ ਵਲੋਂ ਤਿਆਰ ਸ਼ਰਾਬ ਸਮੇਤ ਹੋਰ ਕੱਚਾ ਮਾਲ ਵੀ ਬਰਾਮਦ ਹੋਇਆ ਹੈ।

  ਇਸ ਮਾਮਲੇ ਵਿੱਚ ਡੀਐਸਪੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਐਕਸਾਇਜ ਵਿਭਾਗ ਵੱਲੋਂ ਪੜਤਾਲ ਜਾਰੀ ਹੈ ਅਤੇ ਪੜਤਾਲ  ਦੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

  Published by:Sukhwinder Singh
  First published:

  Tags: Alcohol, Faridkot, Illegal liquor, Raid