ਮਨੋਜ ਸ਼ਰਮਾ
ਪਟਿਆਲਾ: ਪਟਿਆਲਾ ਦੇ ਭਾਦਸੋਂ ਰੋਡ ਸਥਿਤ ਪ੍ਰੇਮ ਨਗਰ ਦੇ ਇਕ ਮਕਾਨ ਵਿਚ ਚੱਲ ਰਹੇ ਜਿਸਮਫਰੋਸ਼ੀ ਦੇ ਅੱਡੇ ਉਤੇ ਸਿਵਲ ਲਾਈਨ ਪੁਲਿਸ ਨੇ ਲਾਈਵ ਰੇਡ ਕੀਤੀ ਹੈ। ਮੌਕੇ ਉਤੇ ਕੁਝ ਲੜਕੀਆਂ ਅਤੇ ਲੜਕੇ ਨਗਨ ਅਵਸਥਾ ਵਿੱਚ ਮਿਲੇ ਹਨ। ਇਸ ਮੌਕੇ 3 ਲੜਕੀਆਂ ਅਤੇ 3 ਲੜਕੇ ਗ੍ਰਿਫ਼ਤਾਰ ਕੀਤੇ ਗਏ ਹਨ।
ਇਸ ਮੌਕੇ ਗੱਲਬਾਤ ਦੌਰਾਨ ਸਿਵਲ ਲਾਈਨ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪਟਿਆਲਾ ਦੇ ਭਾਦਸੋਂ ਰੋਡ ਸਥਿਤ ਪ੍ਰੇਮ ਨਗਰ ਦੇ ਇੱਕ ਮਕਾਨ ਵਿਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਉਤੇ ਪਟਿਆਲਾ ਸਿਵਲ ਲਾਈਨ ਪੁਲਿਸ ਨੇ ਰੇਡ ਮਾਰੀ ਹੈ। ਮੌਕੇ ਤੋਂ ਲੜਕੀਆਂ ਅਤੇ ਲੜਕੇ ਨਗਨ ਅਵਸਥਾ ਵਿੱਚ ਮਿਲੇ ਹਨ। ਇਸ ਮੌਕੇ ਉਤੇ 3 ਲੜਕੀਆਂ ਅਤੇ 3 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਵੱਲੋਂ ਸਿਵਲ ਲਾਈਨ ਥਾਣੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਿਹੜੀਆਂ ਲੜਕੀਆਂ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਸੀ, ਉਨ੍ਹਾਂ ਦੀ ਉਮਰ 30 ਸਾਲ ਦੇ ਲਗਭਗ ਹੈ। ਮੌਕੇ ਤੋਂ 3 ਲੜਕੇ ਉਨ੍ਹਾਂ ਲੜਕੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Forced sex, Sex racket, SEX VIDEO