• Home
 • »
 • News
 • »
 • punjab
 • »
 • RAIL ROKO ANDOLAN BKU RAILWAY TRACK JAM IN BARNALA LAKHIMPUR KHIRI GW

ਬੀਕੇਯੂ ਉਗਰਾਹਾਂ ਵੱਲੋਂ ਬਰਨਾਲਾ ਵਿਚ ਕੀਤਾ ਗਿਆ ਰੇਲਵੇ ਟਰੈਕ ਜਾਮ

ਬੀਕੇਯੂ ਉਗਰਾਹਾਂ ਵੱਲੋਂ ਬਰਨਾਲਾ ਵਿਚ ਕੀਤਾ ਗਿਆ ਰੇਲਵੇ ਟਰੈਕ ਜਾਮ

ਬੀਕੇਯੂ ਉਗਰਾਹਾਂ ਵੱਲੋਂ ਬਰਨਾਲਾ ਵਿਚ ਕੀਤਾ ਗਿਆ ਰੇਲਵੇ ਟਰੈਕ ਜਾਮ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉਤੇ ਅੱਜ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਖੀਮਪੁਰ ਕਾਂਡ ਦੇ ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਯੂਪੀ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਕਰਾਉਣ ਲਈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿੰਡ ਖੁੱਡੀ ਕਲਾਂ ਦੇ ਰੇਲਵੇ ਲਾਈਨ ਨੂੰ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਜਾਮ ਕੀਤਾ ਗਿਆ। ਜਿਸ  ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਕੇ ਭਾਜਪਾ ਹਕੂਮਤ ਦੀ ਜ਼ੋਰਦਾਰ ਨਿਖੇਧੀ ਕੀਤੀ।

  ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਯੂਪੀ ਕਾਂਡ ਦੀ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਹੋ ਰਹੀ ਹੈ। ਭਾਜਪਾ ਹਕੂਮਤ ਕਿਸਾਨ ਅੰਦੋਲਨ ਤੋਂ ਇੰਨਾ ਘਬਰਾ ਗਈ ਹੈ ਕਿ ਆਪਣੇ ਫ਼ਿਰਕਾਪ੍ਰਸਤੀ ਏਜੰਡੇ ਰਾਹੀਂ ਵੱਖ ਵੱਖ ਧਰਮਾਂ ਦੇ ਕਿਸਾਨਾਂ ਵਿਚ ਪਾਟਕ ਪਾਉਣ ਦੀ ਕੋਸ਼ਿਸ਼ ਵਿੱਚ ਹੈ।

  ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਹਕੂਮਤ ਦੀ ਹਰ ਸਾਜ਼ਿਸ਼ ਨੂੰ ਫੇਲ੍ਹ ਕਰ ਦਿੱਤਾ ਹੈ। ਕਿਸਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਦੇਸ਼ ਦੇ ਲੋਕਾਂ ਲਈ ਬਣਾਏ ਜਾਨ ਲੇਵਾ ਖੇਤੀ ਵਿਰੁੱਧ ਕਾਨੂੰਨਾਂ ਸਮੇਤ ਸੋਧ ਬਿੱਲ ਬਿਜਲੀ ਐਕਟ ਦੋ ਹਜਾਰ ਵੀਹ ਰੱਦ ਕੀਤੇ ਜਾਣ।

  ਲਖੀਮਪੁਰ ਕਾਂਡ ਦੇ ਮੁਲਜ਼ਮਾਂ ਉਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਕੇ ਯੂਪੀ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ, ਜਿਣਸਾਂ ਤੇ ਘੱਟੋ ਘੱਟ ਐੱਮਐੱਸਪੀ ਦੀ ਸਰਕਾਰੀ ਮੁੱਲ ਅਤੇ ਖ਼ਰੀਦ ਦੀ ਸਰਕਾਰੀ ਗਾਰੰਟੀ ਹੋਵੇ, ਪਰਾਲੀ ਫੂਕਣ ਉਤੇ ਲਾਇਆ ਜੁਰਮਾਨਾ ਇੱਕ ਕਰੋੜ ਅਤੇ ਪੰਜ ਸਾਲ ਦੀ ਸਜ਼ਾ ਦਾ ਬਣਾਇਆ ਕਾਨੂੰਨ ਰੱਦ ਕੀਤਾ ਜਾਵੇ। ਝੋਨੇ ਦੀ ਖ਼ਰੀਦ ਲਈਆਂ ਸਖ਼ਤ ਸ਼ਰਤਾਂ ਨਰਮ ਕਰਕੇ ਦਾਣਾ ਦਾਣਾ ਖਰੀਦਿਆ ਜਾਵੇ। ਦਿੱਲੀ ਦੇ ਸਿੰਧੂ ਬਾਰਡਰ ਉਤੇ ਘਟਨਾ ਦੀ ਨਿਖੇਧੀ ਕਰਦੇ ਹੋਏ ਬੁਲਾਰਿਆਂ ਨੇ ਮੰਗ ਕੀਤੀ ਕਿਸੇ ਨਿਰਪੱਖ ਏਜੰਸੀ ਤੋਂ ਨਿਰਪੱਖ ਜਾਂਚ ਕਰਵਾ ਕੇ ਬਣਦੇ ਦੋਸ਼ੀਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ।
  Published by:Gurwinder Singh
  First published: