ਸੰਗਰੂਰ: ਸੰਗਰੂਰ ਰੇਲਵੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੰਗਰੂਰ ਰੇਲਵੇ ਸਟੇਸ਼ਨ 'ਤੇ ਟਰੇਨ ਤੋਂ ਉਤਰੇ ਵਿਅਕਤੀ ਕੋਲੋਂ 40 ਕਿਲੋ ਚਾਂਦੀ ਬਰਾਮਦ ਹੋਈ ਹੈ। ਸੰਗਰੂਰ ਜੀਆਰਪੀ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕੇ 3 ਵਜੇ ਸੰਗਰੂਰ ਰੇਲਵੇ ਸਟੇਸ਼ਨ 'ਤੇ ਗਸ਼ਤ ਦੌਰਾਨ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 40 ਕਿਲੋ ਚਾਂਦੀ ਬਰਾਮਦ ਹੋਈ।
ਪੁਲਿਸ ਨੂੰ ਵੇਖ ਕੇ ਚੰਦਰਕਾਂਤ ਨਾਂ ਦੇ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਆਪਣੇ ਬੈਗ ਅਤੇ ਜੈਕੇਟ ਵਿੱਚ ਛੁਪਾ ਕੇ 40 ਕਿਲੋ ਚਾਂਦੀ ਲੈ ਕੇ ਆ ਰਿਹਾ ਸੀ, ਵੱਡੀਆਂ-ਵੱਡੀਆਂ ਇੱਟਾਂ ਅਤੇ ਛੋਟੇ ਦਾਣੇ ਵਿੱਚ ਮਿਲੀ ਚਾਂਦੀ ਦਾ ਕੁੱਲ ਵਜ਼ਨ 40 ਕਿਲੋ ਹੈ। ਵਿਅਕਤੀ ਨੇ ਦੱਸਿਆ ਕਿ ਮੈਂ ਰੋਹਤਕ ਤੋਂ ਚਾਂਦੀ ਲੈ ਕੇ ਆਇਆ ਹਾਂ ਅਤੇ ਇੱਥੇ ਮੇਰਾ ਚਾਂਦੀ ਦਾ ਕੰਮ ਹੈ। ਉਹਨੇ ਦੱਸਿਆ ਕਿ ਮੈਂ 2400000 ਦੇ ਕਰੀਬ ਨਕਦੀ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਆਉਂਦੇ ਸਮੇਂ ਮੈਂ 40 ਕਿਲੋ ਚਾਂਦੀ ਲੈ ਕੇ ਆ ਰਿਹਾ ਹਾਂ।
ਸੰਗਰੂਰ ਰੇਲਵੇ ਪੁਲੀਸ ਨੇ 40 ਕਿਲੋ ਚਾਂਦੀ ਫੜ ਕੇ ਆਬਕਾਰੀ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ। ਆਬਕਾਰੀ ਵਿਭਾਗ ਦੇ ਏ.ਟੀ.ਓ ਅੱਗੇ ਪੇਸ਼ ਹੋਏਗੀ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰੇਗੀ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab Police, Railway, Sangrur, Silver