Home /News /punjab /

ਹੁਣ ਇਕੋ ਟਰੇਨ ਕਰਵਾਏਗੀ ਪੰਜ ਤਖ਼ਤਾਂ ਦੇ ਦਰਸ਼ਨ, ਖਾਣ-ਪੀਣ ਦਾ ਵਿੱਚੇ ਹੋਵੇਗਾ ਪ੍ਰਬੰਧ

ਹੁਣ ਇਕੋ ਟਰੇਨ ਕਰਵਾਏਗੀ ਪੰਜ ਤਖ਼ਤਾਂ ਦੇ ਦਰਸ਼ਨ, ਖਾਣ-ਪੀਣ ਦਾ ਵਿੱਚੇ ਹੋਵੇਗਾ ਪ੍ਰਬੰਧ

  • Share this:
ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਿੱਖਾਂ ਦੇ ਪੰਜ ਤਖ਼ਤਾਂ ਦੇ ਦਰਸ਼ਨ ਇਕ ਹੀ ਯਾਤਰਾ ਦੌਰਾਨ ਕਰਵਾਉਣ ਲਈ ਰੇਲਵੇ ਵਿਭਾਗ ਨੇ ਸਪੈਸ਼ਲ ਟਰੇਨ ਚਲਾਉਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ। ਭਾਰਤੀ ਰੇਲਵੇ ਸਿੱਖਾਂ ਲਈ ਚੱਲਣ ਵਾਲੀ ਇਸ ਰੇਲ ਨੂੰ ‘ਪੰਜ ਤਖ਼ਤ ਐਕਸਪ੍ਰੈੱਸ’ ਦੇ ਨਾਂ ਨਾਲ ਚਲਾਉਣ ਜਾ ਰਿਹਾ ਹੈ ਜੋ ਦਿੱਲੀ ਤੋਂ ਸ਼ੁਰੂ ਹੋਵੇਗੀ ਤੇ ਇਸ ‘ਚ ਸੰਗਤਾਂ 10 ਦਿਨਾਂ ਤੇ 9 ਰਾਤਾਂ ਦਾ ਸਫ਼ਰ ਕਰ ਵਾਪਸ ਦਿੱਲੀ ਆਉਣਗੀਆਂ। ਸਫ਼ਰ ਦੌਰਾਨ ਯਾਤਰੀਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਰੇਲਵੇ ਵੱਲੋਂ ਹੀ ਕੀਤਾ ਜਾਵੇਗਾ। ਇਕ ਯਾਤਰੀ ਨੂੰ ਸਿਰਫ 15750 ਰੁਪਏ ਦੇਣੇ ਪੈਣਗੇ।

ਹੁਣ ਇਕੋ ਟਰੇਨ ਕਰਵਾਏਗੀ ਪੰਜ ਤਖ਼ਤਾਂ ਦੇ ਦਰਸ਼ਨ, ਖਾਣ-ਪੀਣ ਦਾ ਵਿੱਚੇ ਹੋਵੇਗਾ ਪ੍ਰਬੰਧ


ਇਹ ਟ੍ਰੇਨ ਦਿੱਲੀ ਦੇ ਸਫਦਰ ਜੰਗ ਤੋਂ ਚੱਲ ਕੇ ਸਭ ਤੋਂ ਪਹਿਲਾਂ ਨਾਂਦੇੜ ਦੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਵੇਗੀ। ਅਗਲੇ ਦਿਨ ਇਹ ਰੇਲ ਪਟਨਾ ਸਾਹਿਬ ਪਹੁੰਚੇਗੀ। ਰੇਲ ਦਾ ਅਗਲਾ ਸਟੇਸ਼ਨ ਅਨੰਦਪੁਰ ਸਾਹਿਬ ਹੋਵੇਗਾ, ਜਿਥੇ ਦਰਸ਼ਨਾਂ ਤੋਂ ਬਾਅਦ ਯਾਤਰੀ ਅੰਮ੍ਰਿਤਸਰ ਸਾਹਿਬ ਤੇ ਇਸ ਤੋਂ ਬਾਅਦ ਦਮਦਮਾ ਸਾਹਿਬ ਦੇ ਦਰਸ਼ਨ ਕਰਨਗੇ। ਇਹ ਰੇਲ ਆਪਣਾ ਪਹਿਲਾ ਸਫ਼ਰ 14 ਜਨਵਰੀ ਤੋਂ ਸ਼ੁਰੂ ਕਰ ਰਹੀ ਹੈ।
First published:

Tags: Darshan, Punj takht, Train

ਅਗਲੀ ਖਬਰ