ਮੁੜ ਬਦਲਿਆ ਮੌਸਮ ਦਾ ਮਿਜ਼ਾਜ: ਸੂਬੇ ’ਚ ਕਈ ਥਾਵਾਂ ਤੇ ਪੈ ਰਹੇ ਮੀਂਹ ਤੇ ਗੜ੍ਹੇਮਾਰੀ ਨੇ ਕੀਤਾ ਲੋਹੜੀ ਦਾ ਤਿਉਹਾਰ ਫਿੱਕਾ..

ਮੁੜ ਬਦਲਿਆ ਮੌਸਮ ਦਾ ਮਿਜ਼ਾਜ: ਸੂਬੇ ’ਚ ਕਈ ਥਾਵਾਂ ਤੇ ਪੈ ਰਹੇ ਮੀਂਹ ਤੇ ਗੜ੍ਹੇਮਾਰੀ ਨੇ ਕੀਤਾ ਲੋਹੜੀ ਦਾ ਤਿਉਹਾਰ ਫਿੱਕਾ..
ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਸੂਬੇ ਚ ਲੋਹੜੀ ਦੇ ਤਿਉਹਾਰ ਕਾਰਨ ਲੋਕਾਂ ਚ ਭਾਰੀ ਖੁਸ਼ੀ ਹੈ ਪਰ ਮੀਂਹ ਦੇ ਕਾਰਨ ਇਹ ਲੋਕ ਨਿਰਾਸ਼ ਦਿਖ ਰਹੇ ਹਨ।
- news18-Punjabi
- Last Updated: January 13, 2020, 1:05 PM IST
ਪੰਜਾਬ ’ਚ ਪਿਛਲੇ ਕਈ ਦਿਨਾਂ ਤੋਂ ਧੁੱਪ ਦੇ ਬਾਅਦ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਪੰਜਾਬ ਦੇ ਕਈ ਹਿੱਸਿਆਂ ’ਚ ਬੱਦਲ ਘਿਰੇ ਹੋਏ ਹਨ। ਜਿਸ ਕਾਰਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਸ ਤਰ੍ਹਾਂ ਮੀਂਹ ਪੈਣ ਦੇ ਕਾਰਨ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲੋਹੜੀ ਦੇ ਮੌਕੇ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਥਾਵਾਂ ਤੇ ਮੀਂਹ ਪੈ ਵੀ ਰਿਹਾ ਹੈ। ਅੰਮ੍ਰਿਤਸਰ ਚ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਵੀ ਹੋਈ ਹੈ। ਜਿਸ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਦੇਖਣ ਮਿਲ ਰਹੀ ਹੈ। ਪੂਰੇ ਉੱਤਰ ਭਾਰਤ ’ਚ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ। ਲੋਹੜੀ ਦੇ ਮੌਕੇ ਕਈ ਲੋਕ ਪਤੰਗਬਾਜ਼ੀ ਕਰਦੇ ਹਨ ਪਰ ਬਾਰਿਸ਼ ਦੇ ਕਾਰਨ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।