ਸੰਘਣੀ ਧੁੰਦ ਨੇ ਮੁੜ ਘੇਰਿਆ ਪੰਜਾਬ, ਮੌਸਮ ਵਿਭਾਗ ਨੇ ਕੀਤੀ ਅਗਲੇ 48 ਘੰਟਿਆਂ ਬਾਰੇ ਭਵਿੱਖਬਾਣੀ....

ਧੁੰਦ ਦੇ ਕਾਰਨ ਸੜਕਾਂ ਉਤੇ ਵਾਹਨਾਂ ਦੀ ਰਫਤਾਰ ਕਾਫੀ ਘੱਟ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਤਾਪਮਾਨ ਵਿਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ।

ਸੰਘਣੀ ਧੁੰਦ ਨੇ ਮੁੜ ਘੇਰਿਆ ਪੰਜਾਬ, ਮੌਸਮ ਵਿਭਾਗ ਨੇ ਕੀਤੀ 48 ਘੰਟਿਆਂ ਬਾਰੇ ਭਵਿੱਖਬਾਣੀ

 • Share this:
  ਪੰਜਾਬ ’ਚ ਇਕ ਵਾਰ ਫਿਰ ਤੋਂ ਸੰਘਣੀ ਧੁੰਦ ਦੀ ਚਾਦਰ ਛਾ ਗਈ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ।

  ਪੰਜਾਬ ਤੜਕਸਾਰ ਤੋਂ ਹੀ ਸੰਘਣੀ ਧੁੰਦ ਦੀ ਚਾਦਰ ਨਾਲ ਘਿਰਿਆ ਹੋਇਆ ਹੈ। ਸੰਘਣੀ ਧੁੰਦ ਦਾ ਕਹਿਰ ਇੰਨਾ ਜਿਆਦਾ ਸੀ ਕਿ ਵਿਜ਼ੀਬਿਲਟੀ ਨਾ ਦੇ ਬਰਾਬਰ ਸੀ। ਧੁੰਦ ਦੇ ਕਾਰਨ ਸੜਕਾਂ ਉਤੇ ਵਾਹਨਾਂ ਦੀ ਰਫਤਾਰ ਕਾਫੀ ਘੱਟ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਤਾਪਮਾਨ ਵਿਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿਚ ਮੌਸਮ ਇਕ ਵਾਰ ਫਿਰ ਤੋਂ ਬਦਲੇਗਾ। ਦੋ ਦਿਨ ਆਸਮਾਨ ਬੱਦਲਾਂ ਵੀ ਘਿਰਿਆ ਰਹਿਗਾ। ਨਾਲ ਹੀ ਮੌਸਮ ਵਿਭਾਗ ਨੇ ਕਈ ਜਿਲ੍ਹਿਆਂ ਚ ਮੀਂਹ ਪੈਣ ਦੇ ਆਸਾਰ ਵੀ ਦੱਸੇ ਹਨ।

  ਜੇਕਰ ਚੰਡੀਗੜ੍ਹ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਲਕੀ ਧੁੰਦ ਦੇ ਨਾਲ ਨਾਲ ਹਲਕੀ ਹਲਕੀ ਧੁੰਪ ਵੀ ਨਿਕਲੀ ਹੋਈ ਹੈ। ਪਰ ਪੰਜਾਬ ਧੁੰਦ ਦਾ ਕਹਿਰ ਇੰਨਾ ਜਿਆਦਾ ਸੀ ਕਿ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਕਾਫੀ ਔਖਾ ਹੋ ਰਿਹਾ ਹੈ। ਜਿਸ ਕਾਰਨ ਲੋਕ ਅੱਗ ਦੇ ਸਹਾਰੇ ਕੁਝ ਰਾਹਤ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
  Published by:Gurwinder Singh
  First published:
  Advertisement
  Advertisement