ਕੋਰੋਨਾ ਤੇ ਕਰਫਿਊ ਤੋਂ ਬਾਅਦ ਕੁਦਰਤ ਵੀ ਹੋਈ ਕਹਿਰਵਾਨ

News18 Punjabi | News18 Punjab
Updated: April 18, 2020, 6:45 PM IST
share image
ਕੋਰੋਨਾ ਤੇ ਕਰਫਿਊ ਤੋਂ ਬਾਅਦ ਕੁਦਰਤ ਵੀ ਹੋਈ ਕਹਿਰਵਾਨ
Mandi Board

 ਮੁਕਤਸਰ ਸਾਹਿਬ ਤੇ ਆਸਪਾਸ ਦੇ ਇਲਾਕੇ ਵਿਚ ਕਰੀਬ 2000 ਏਕੜ ਫਸਲ ਇਸ ਬੇਮੌਸਮੀ ਮੀਂਹ ਹਨੇਰੀ ਕਾਰਨ ਬਰਬਾਦ ਹੋ ਗਈ।ਕੋਰੋਨਾ ਤੋਂ ਬਾਅਦ ਹੁਣ ਕੁਦਰਤ ਵੀ ਕਹਿਰਵਾਨ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਬੀਤੀ ਰਾਤ ਹੋਈ ਬਰਸਾਤ ਤੇ ਝੱਖੜ ਕਾਰਨ ਸਭ ਤੋਂ ਵੱਧ ਮਾਰ ਮੁਕਤਸਰ ਸਾਹਿਬ ਤੇ ਆਸਪਾਸ ਦੇ ਇਲਾਕੇ ਨੂੰ ਪਾਈ ਹੈ। ਜਿੱਥੇ ਕਰੀਬ 2000 ਏਕੜ ਫਸਲ ਇਸ ਬੇਮੌਸਮੀ ਮੀਂਹ ਹਨੇਰੀ ਕਾਰਨ ਬਰਬਾਦ ਹੋ ਗਈ। ਪਹਿਲਾਂ ਹੀ ਮੰਦੀ ਦੌਰ ਵਿਚੋਂ ਲੰਘ ਰਹੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਅਤੇ ਕਿਸਾਨਾਂ ਨੂੰ ਹੁਣ ਡਾਢੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ।ਜਾਣਕਾਰੀ ਮੁਤਾਬਕ ਪੰਜਾਬ ਦੇ ਕੁਝ ਇਲਾਕਿਆਂ ’ਚ ਅੱਜ ਸਨਿੱਚਰਵਾਰ ਸਵੇਰੇ ਵੀ ਮੀਂਹ ਪਿਆ, ਜਿਸ ਨੇ ਕਿਸਾਨਾਂ ਨੂੰ ਨਿਰਾਸ਼ ਕਰ ਦਿੱਤਾ। ਉਂਝ ਵੀ ਫ਼ਸਲਾਂ ’ਚ ਨਮੀ ਕਾਰਨ ਐਤਕੀਂ ਵਾਢੀ ਕੁਝ ਦੇਰੀ ਨਾਲ ਸ਼ੁਰੂ ਹੋਈ ਹੈ। ਕਿਸਾਨਾਂ ਉਤੇ ਪਹਿਲਾ ਕੋਰੋਨਾ ਦਾ ਕਹਿਰ ਚੱਲ ਰਿਹਾ ਸੀ ਹੁਣ ਉਥੇ ਕੁਦਰਤ ਵੀ ਕਹਿਰਵਾਨ ਹੋ ਗਈ ਹੈ।
Published by: Ashish Sharma
First published: April 18, 2020, 6:44 PM IST
ਹੋਰ ਪੜ੍ਹੋ
ਅਗਲੀ ਖ਼ਬਰ