ਪੰਜਾਬ ਵਿਚ ਬਾਰਸ਼ ਨਾਲ ਪ੍ਰਦੂਸ਼ਣ ਤੋਂ ਮਿਲੀ ਵੱਡੀ ਰਾਹਤ: ਮੌਸਮ ਵਿਭਾਗ

News18 Punjabi | News18 Punjab
Updated: November 16, 2020, 9:58 PM IST
share image
ਪੰਜਾਬ ਵਿਚ ਬਾਰਸ਼ ਨਾਲ ਪ੍ਰਦੂਸ਼ਣ ਤੋਂ ਮਿਲੀ ਵੱਡੀ ਰਾਹਤ: ਮੌਸਮ ਵਿਭਾਗ
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਨਵਜੋਤ ਕੌਰ

  • Share this:
  • Facebook share img
  • Twitter share img
  • Linkedin share img
ਪੰਜਾਬ ਵਿੱਚ ਬੀਤੇ ਦੋ ਦਿਨ ਤੋਂ ਪੈ ਰਹੀ ਲਗਾਤਾਰ ਬਾਰਸ਼ ਦੇ ਨਾਲ ਹੁਣ ਪ੍ਰਦੂਸ਼ਣ ਖਤਮ ਹੋ ਗਿਆ ਹੈ ਅਤੇ ਮੌਸਮ ਸਾਫ਼ ਹੋ ਗਿਆ ਹੈ। ਲੋਕਾਂ ਨੂੰ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਮਿਲਿਆ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ।

ਵਿਭਾਗ ਨੇ ਕਿਹਾ ਹੈ ਕਿ ਕੁਦਰਤ ਨੇ ਲੋਕਾਂ ਨੂੰ ਦੀਵਾਲੀ ਦਾ ਇਹ ਤੋਹਫ਼ਾ ਦਿੱਤਾ ਹੈ ਕਿ ਉਹਨਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਮਿਲੀ ਹੈ ਜੋ ਪਰਾਲੀ ਸਾੜਨ ਨਾਲ ਅਤੇ ਪਟਾਕੇ ਚਲਾਉਣ ਨਾਲ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਫ਼ਸਲ ਬੀਜੀ ਜਾ ਰਹੀ ਹੈ ਅਤੇ ਇਹ ਮੌਸਮ ਅਤੇ ਬਾਰਸ਼ ਦੋਵੇਂ ਹੀ ਕਣਕ ਦੀ ਫਸਲ ਲਈ ਲਾਹੇਵੰਦ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਬੀਤੇ ਦਿਨੀਂ ਪਰਾਲੀ ਸਾੜਨ ਅਤੇ ਪਟਾਕੇ ਚਲਾਉਣ ਕਰਕੇ ਜੋ ਪ੍ਰਦੂਸ਼ਣ ਹੋਇਆ ਸੀ, ਉਹ ਅਸਮਾਨ ਵਿਚ ਚੜ੍ਹਿਆ ਹੋਇਆ ਸੀ ਪਰ ਬਰਸਾਤ ਪੈਣ ਨਾਲ ਇਸ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। 15 ਸਤੰਬਰ ਤੋਂ ਬਾਅਦ ਪੰਜਾਬ ਵਿੱਚ ਮੀਂਹ ਨਹੀਂ ਪਿਆ ਸੀ ਅਤੇ ਇਸ ਬਰਸਾਤ ਨੇ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਲੋਕਾਂ ਉਤੇ ਮਿਹਰਬਾਨ ਹੋਈ ਹੈ ਪਰ ਲੋਕਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ।
Published by: Gurwinder Singh
First published: November 16, 2020, 7:14 PM IST
ਹੋਰ ਪੜ੍ਹੋ
ਅਗਲੀ ਖ਼ਬਰ