Home /News /punjab /

ਰਾਜਪੁਰਾ: ਬਾਰਸ਼ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਰਾਜਪੁਰਾ: ਬਾਰਸ਼ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਰਾਜਪੁਰਾ- ਬਾਰਸ਼ ਪੈਣ ਨਾਲ ਲੋਕਾਂ  ਨੂੰ ਮਿਲੀ ਗਰਮੀ ਤੋਂ ਰਾਹਤ 

ਰਾਜਪੁਰਾ- ਬਾਰਸ਼ ਪੈਣ ਨਾਲ ਲੋਕਾਂ  ਨੂੰ ਮਿਲੀ ਗਰਮੀ ਤੋਂ ਰਾਹਤ 

  • Share this:
ਅਮਰਜੀਤ ਸਿੰਘ ਪੰਨੂ

ਕਈ ਦਿਨਾਂ ਤੋਂ ਗਰਮੀ ਪੈਣ ਕਾਰਨ ਰਾਜਪੁਰਾ ਸ਼ਹਿਰ ਵਿਚ ਲੋਕਾਂ ਦਾ ਸੜਕਾਂ ਉਤੇ ਤੁਰਨਾ ਵੀ ਬਹੁਤ ਔਖਾ ਹੋ ਗਿਆ ਸੀ ਤੇ ਘਰਾਂ ਵਿਚੋਂ ਲੋਕ ਗਰਮੀ ਕਰਕੇ ਨਹੀਂ ਨਿਕਲਦੇ ਸਨ। ਅੱਜ ਸਵੇਰੇ ਰਾਜਪੁਰਾ ਵਿਚ ਬਾਰਸ਼ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਸੜਕਾਂ ਉਤੇ ਪਾਣੀ ਵੀ ਖੜ੍ਹ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਮਾਨ ਵਿਚ ਬੱਦਲ ਛਾਏ ਹੋਏ ਹਨ। ਮੌਸਮ ਠੰਡਾ ਹੋਣ ਕਾਰਨ ਬੱਚੇ, ਬਜ਼ੁਰਗ ਤੇ ਨੌਜਵਾਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਅਸ਼ੋਕ ਕੁਮਾਰ ਰਾਜਪੁਰਾ ਨੇ ਗਗਨ ਚੌਕ ਉਤੇ ਦੱਸਿਆ ਕਿ ਕਈ ਦਿਨਾਂ  ਤੋਂ ਬਹੁਤ ਗਰਮੀ ਪੈ ਰਹੀ ਸੀ ਜਿਸ ਕਰਕੇ ਸਾਨੂੰ ਆਟੋ ਰਿਕਸ਼ਾ ਵਿਚ ਸਵਾਰੀ ਵੀ ਬਹੁਤ ਘੱਟ ਮਿਲ ਰਹੀ ਸੀ। ਅੱਜ ਬਾਰਸ਼ ਪੈਣ ਨਾਲ ਥੋੜੀ ਬਹੁਤ ਆਸ ਹੈ।
Published by:Gurwinder Singh
First published:

Tags: Rain, Rajpura

ਅਗਲੀ ਖਬਰ