ਰਾਜਾ ਵੜਿੰਗ ਨੇ ਕੀਤਾ ਕਾਂਗਰਸੀ ਉਮੀਦਵਾਰ ਰੂਬੀ ਦੇ ਦਫ਼ਤਰ ਦਾ ਉਦਘਾਟਨ

 • Share this:
  2022 ਦੀਆਂ ਚੋਣਾਂ ਨੂੰ ਲੈ ਕੇ ਅਲੱਗ ਅਲੱਗ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਦਫ਼ਤਰ ਖੋਲ੍ਹਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਚੱਲਦੇ ਹਲਕਾਂ ਮਲੌਟ ਤੋਂ ਕਾਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਕੌਰ ਰੂਬੀ ਦੇ ਚੋਣ ਦਫਤਰ ਦਾ ਉਦਘਾਟਨ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕੀਤਾ।

  ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਦੂਸਰੇ ਪਾਸੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦੇਣ ਪੁੱਜੇ 1158  ਸਹਾਇਕ ਪ੍ਰਫੈਸਰ ਫਰੰਟ ਨੂੰ ਮੰਤਰੀ ਦੀ ਤਲਖੀ ਦਾ ਸਾਹਮਣਾ ਕਰਨਾ ਪਿਆ।

  ਫਰੰਟ ਮੁਲਾਜ਼ਮਾਂ ਨੇ  ਕਿਹਾ ਕਿ ਉਹ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦੇਣ ਪੁੱਜੇ ਸਨ। ਫਰੰਟ ਮੁਲਾਜ਼ਮਾਂ ਦਾ ਰੋਸ ਹੈ ਕੇ ਉਹ ਆਪਣਾ ਮੰਗ ਪੱਤਰ ਦੇਣ ਆਏ ਸੀ ਜਦੋਂ ਉਨ੍ਹਾਂ ਮੰਤਰੀ ਕੋਲ ਮੰਗ ਰੱਖੀ ਤਾਂ ਮੰਤਰੀ ਨੇ ਤਹਿਸ਼ ਵਿਚ ਕਿਹਾ- ਮੇਰਾ ਨਾਮ ਰਾਜਾ ਵੜਿੰਗ ਹੈ, ਮੈਂ ਇਕ ਮਿੰਟ ਵਿਚ ਗੱਲ ਸਮਝ ਲੈਣਾ।

  ਮੁਲਾਜ਼ਮਾਂ ਦਾ ਰੋਸ ਹੈ ਕੇ ਇਨ੍ਹਾਂ ਕੋਲ ਹੁਣ ਇਕ ਮਿੰਟ ਦਾ ਵੀ ਸਮਾਂ ਨਹੀਂ ਤਾਂ ਲੋਕਾਂ ਤੋਂ ਪੰਜ ਸਾਲ ਮੰਗ ਰਹੇ ਹਨ। ਫਰੰਟ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਵੀ ਕਰਾਂਗੇ ਤੇ ਵਿਰੋਧ ਵੀ ਕਰਾਂਗੇ।
  Published by:Gurwinder Singh
  First published: