ਭਗਤ ਸਿੰਘ ਦੇ ਜਨਮ ਦਿਨ ਬਾਰੇ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦਾ ਇਕ ਪੁਰਾਣਾ ਟਵੀਟ ਸਾਂਝਾ ਕਰਕੇ ਮਾਨ ਨੂੰ ਪੁੱਛਿਆ ਹੈ ਕਿ ਤੁਹਾਡੇ ਦੋਵਾਂ ਵਿਚ ਸਹੀ ਕੌਣ ਹੈ।
ਇਸ ਟਵੀਟ ਵਿਚ ਕੇਜਰੀਵਾਲ ਭਗਤ ਸਿੰਘ ਦਾ ਜਨਮ ਦਿਨ 27 ਸਤੰਬਰ ਦੱਸ ਰਹੇ ਹਨ ਜਦੋਂ ਮਾਨ ਨੇ ਅੱਜ ਵਿਧਾਨ ਸਭਾ ਵਿਚ ਸ਼ਹੀਦੇ-ਏ-ਆਜ਼ਮ ਦਾ ਜਨਮ ਦਿਨ 28 ਸਤੰਬਰ ਦੱਸਿਆ ਹੈ।
ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਖੜ੍ਹੇ ਹੋ ਕੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਪੁੱਛ ਲਿਆ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਉਂਦਾ ਹੈ। ਇਸ ਉਤੇ ਰਾਜਾ ਵਡਿੰਗ ਨੇ 'ਨਾ' ਵਿਚ ਆਪਣਾ ਸਿਰ ਹਿਲਾਇਆ, ਉਸ ਨੂੰ ਪਤਾ ਨਹੀਂ ਸੀ।
Dear @BhagwantMann ji Half knowledge is more dangerous than no knowledge … Shaheed-e-Azam Bhagat Singh Ji’s Birthday is on 27 September or 28th, as you said ? Who is correct ? You or @ArvindKejriwal Ji ? pic.twitter.com/hYX23AXwD5
— Amarinder Singh Raja (@RajaBrar_INC) March 22, 2022
ਮੁੱਖ ਮੰਤਰੀ ਨੇ ਤੁਰੰਤ ਕਿਹਾ ਕਿ 28 ਸਤੰਬਰ ਨੂੰ ਹੋਇਆ ਸੀ ਤੇ ਅੱਗੇ ਤੋਂ ਯਾਦ ਰੱਖਣਾ। ਅਸਲ ਵਿਚ ਰਾਜਾ ਵੜਿੰਗ ਨੇ CM ਨੂੰ ਕਿਹਾ ਸੀ ਕਿ 23 ਮਾਰਚ ਦੀ ਛੁੱਟੀ ਨਾਲ ਕੁਝ ਨਹੀਂ ਹੋਣਾ, ਸਕੂਲਾਂ ਵਿਚ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਏ।
ਪਹਿਲਾਂ ਰਾਜਾ ਵੜਿੰਗ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦੇ ਐਲਾਨ ਦਾ ਵਿਰੋਧ ਕੀਤਾ।
ਜਦ CM @BhagwantMann ਨੇ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ ਪੁੱਛਿਆ, ਤਾਂ ਰਾਜਾ ਵੜਿੰਗ ਨੂੰ ਉਹ ਵੀ ਨਹੀਂ ਪਤਾ ਸੀ। pic.twitter.com/dosE0HGbhR
— AAP Punjab (@AAPPunjab) March 22, 2022
ਹੁਣ ਰਾਜਾ ਵੜਿੰਗ ਨੇ ਕੇਜਰੀਵਾਲ ਦਾ ਪੁਰਾਣਾ ਟਵੀਟ ਸਾਂਝੇ ਕਰਦੇ ਹੋਏ ਲਿਖਿਆ ਹੈ-ਪਿਆਰੇ ਭਗਵੰਤ ਮਾਨ ਜੀ, ਅੱਧਾ ਗਿਆਨ ਬਿਨਾਂ ਗਿਆਨ ਨਾਲੋਂ ਵੱਧ ਖਤਰਨਾਕ ਹੈ... ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ 27 ਸਤੰਬਰ ਨੂੰ ਹੈ ਜਾਂ 28 ਨੂੰ ਹੈ, ਜਿਵੇਂ ਤੁਸੀਂ ਕਿਹਾ ਸੀ? ਕੌਣ ਸਹੀ ਹੈ? ਤੁਸੀਂ ਜਾਂ ਅਰਵਿੰਦ ਕੇਜਰੀਵਾਲ ਜੀ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarinder Raja Warring, Babu mann, Bhagwant Mann, Bhagwant Mann Cabinet