Home /News /punjab /

ਰਾਜਾ ਵੜਿੰਗ ਨੇ ਕੀਤਾ ਐਲਾਨ,ਕਾਂਗਰਸ ਭਰੇਗੀ ਸ਼ਹੀਦ ਭਗਤ ਸਿੰਘ ਦੇ ਘਰ ਅਤੇ ਪਾਰਕ ਦਾ ਬਿਜਲੀ ਦਾ ਬਿੱਲ

ਰਾਜਾ ਵੜਿੰਗ ਨੇ ਕੀਤਾ ਐਲਾਨ,ਕਾਂਗਰਸ ਭਰੇਗੀ ਸ਼ਹੀਦ ਭਗਤ ਸਿੰਘ ਦੇ ਘਰ ਅਤੇ ਪਾਰਕ ਦਾ ਬਿਜਲੀ ਦਾ ਬਿੱਲ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਵੱਡਾ ਐਲਾਨ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਵੱਡਾ ਐਲਾਨ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਘਰ ਅਤੇ ਉਨ੍ਹਾਂ ਨੇ ਘਰ ਦੇ ਅੱਗੇ ਬਣੇ ਪਾਰਕ ਦਾ ਬਕਾਇਆ ਬਿਜਲੀ ਦਾ ਬਿੱਲ ਕਾਂਗਰਸ ਪਾਰਟੀ ਵੱਲੋਂ ਭਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਾਨ ਸਰਕਾਰ ਦਾਅਵੇ ਅਤੇ ਐਲਾਨ ਤਾਂ ਬਹੁਤ ਜਰਦੀ ਹੈ ਪਰ ਉਨ੍ਹਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਈ ਵੀ ਅਜਿਹਾ ਮੌਕਾ ਨਹੀਂ ਛੱਡਦੇ ਜਦੋਂ ਉਨ੍ਹਾਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਨ ਦਾ ਸਮਾਂ ਮਿਲੇ। ਹੁਣ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਘਰ ਅਤੇ ਉਨ੍ਹਾਂ ਨੇ ਘਰ ਦੇ ਅੱਗੇ ਬਣੇ ਪਾਰਕ ਦਾ ਬਕਾਇਆ ਬਿਜਲੀ ਦਾ ਬਿੱਲ ਕਾਂਗਰਸ ਪਾਰਟੀ ਵੱਲੋਂ ਭਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਾਨ ਸਰਕਾਰ ਦਾਅਵੇ ਅਤੇ ਐਲਾਨ ਤਾਂ ਬਹੁਤ ਜਰਦੀ ਹੈ ਪਰ ਉਨ੍ਹਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੈ।

ਤੁਹਾਨੂੰ ਦਸ ਦਈਏ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਘਰ ਦਾ ਬਕਾਇਆ ਬਿਜਲੀ ਦਾ ਬਿੱਲ ਜਿਸ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਸ਼ਾਮਲ ਹਨ ਉਹ ਤਕਰੀਬਨ 2 ਲੱਖ ਰੁਪਏ ਬਣਦਾ ਹੈ ਅਤੇ ਇਸ ਬਿੱਲ ਨੂੰ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਰਨ ਦਾ ਭਰੋਸਾ ਦਿੱਤਾ ਹੈ। ਜਿਸ ਦੇ ਲਈ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਬਕਾਇਦਾ ਚੈੱਕ ਦੇਣ ਲਈ ਕਿਹਾ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਪੈਸਿਆਂ ਦਾ ਭੁਗਤਾਨ ਕਰੇਗੀ।

Published by:Shiv Kumar
First published:

Tags: Aam Aadmi Party, Bhagat singh, Bhagwant Mann, Congress, Electric, Partap Singh Bajwa, Raja warring