• Home
  • »
  • News
  • »
  • punjab
  • »
  • RAJA WARRING BLAME THE CAPTAIN RAN THE GOVERNMENT FOR 4 YEARS TOGETHER THE SAD BJP

ਕੈਪਟਨ ਸਾਹਬ! ਇਸ਼ਕ ਮੁਸ਼ਕ ਛੁਪਾਏ ਨਹੀਂ ਛਿਪਤੇ, 4 ਸਾਲ SAD-BJP ਨਾਲ ਮਿਲ ਕੇ ਹੀ ਤਾਂ ਸਰਕਾਰ ਚਲਾਈ: ਰਾਜਾ ਵੜਿੰਗ

ਕੈਪਟਨ ਨੇ 4 ਸਾਲ SAD-BJP ਨਾਲ ਮਿਲ ਕੇ ਹੀ ਤਾਂ ਸਰਕਾਰ ਚਲਾਈ: ਰਾਜਾ ਵੜਿੰਗ (ਫਾਇਲ ਫੋਟੋ)

ਕੈਪਟਨ ਨੇ 4 ਸਾਲ SAD-BJP ਨਾਲ ਮਿਲ ਕੇ ਹੀ ਤਾਂ ਸਰਕਾਰ ਚਲਾਈ: ਰਾਜਾ ਵੜਿੰਗ (ਫਾਇਲ ਫੋਟੋ)

  • Share this:
    ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿਚ ਨਵਾਂ ਭੂਚਾਲ ਲਿਆ ਦਿੱਤਾ ਹੈ। ਇਸ ਐਲਾਨ ਤੋੋਂ ਬਾਅਦ ਕਾਂਗਰਸੀ ਆਗੂਆਂ ਨੇ ਵੀ ਕੈਪਟਨ ਖਿਲਾਫ ਮੋਰਚਾ ਸੰਭਾਲ ਲਿਆ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਉਂਜ ਵੀ ਕੈਪਟਨ ਨੇ ਅਕਾਲੀ ਦਲ ਤੇ ਭਾਜਪਾ ਨਾਲ ਮਿਲ ਕੇ ਹੀ 4 ਸਾਲ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ।

    ਉਨ੍ਹਾਂ ਟਵੀਟ ਕੀਤਾ-ਇਸ਼ਕ ਮੁਸ਼ਕ ਛੁਪਾਏ ਨਹੀਂ ਛਿਪਤੇ! ਦਿਲ ਕੀ ਬਾਤ ਆਖਰ ਜੁਬ੍ਹਾਂ ਪਰ ਆ ਹੀ ਜਾਤੀ ਹੈ! 4 ਸਾਲ SAD-BJPਨਾਲ ਮਿਲ ਕੇ ਹੀ ਤਾਂ ਤੁਸੀਂ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ। ਹੁਣ ਆਪਣੀ ਨਵੀਂ ਪਾਰਟੀ ਵਿਚ ਆਪਣੇ ਭਤੀਜੇ (ਬਾਦਲ) ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?


    ਉਧਰ,  ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਗਠਜੋੜ ਕਰਨ ਦੀਆਂ ਅਟਕਲਾਂ 'ਤੇ ਤਿੱਖਾ ਹਮਲਾ ਕੀਤਾ ਹੈ। ਪਰਗਟ ਸਿੰਘ ਨੇ ਇਸ ਨੂੰ ਚੋਣਾਂ ਤੋਂ ਪਹਿਲਾਂ ਹੀ ਹੋਇਆ ਗਠਜੋੜ ਕਿਹਾ ਹੈ।

    ਉਨ੍ਹਾਂ ਕਿਹਾ ਕਿ ਇਹ ਚੋਣਾਂ ਤੋਂ ਬਾਅਦ ਦਾ ਗਠਜੋੜ ਨਹੀਂ ਹੈ, ਸਗੋਂ ਚੋਣਾਂ ਤੋਂ ਪਹਿਲਾਂ ਹੀ ਕੀਤਾ ਗਿਆ ਗਠਜੋੜ ਹੈ। ਉਨ੍ਹਾਂ ਨਾਲ ਹੀ ਅਕਾਲੀ ਦਲ 'ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਕੈਪਟਨ ਹਮੇਸ਼ਾ ਤੋਂ ਭਾਜਪਾ ਨਾਲ ਗਠਜੋੜ ਵਿੱਚ ਹਨ।

    ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਕੀਤੇ 3 ਟਵੀਟਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਵਿਰੋਧੀਆਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਕੈਪਟਨ ਨੇ ਟਵੀਟਾਂ ਵਿੱਚ ਜਿਥੇ ਕਿਸਾਨੀ ਮੁੱਦਾ ਹੱਲ ਹੁਣ 'ਤੇ ਭਾਜਪਾ ਨਾਲ ਗਠਜੋੜ ਬਾਰੇ ਗੱਲਬਾਤ ਕੀਤੀ ਹੈ, ਉਥੇ ਹੀ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਦਾ ਦਾਅਵਾ ਵੀ ਕੀਤਾ।
    Published by:Gurwinder Singh
    First published: