ਹਰਸਿਮਰਤ ਬਾਦਲ ਤੋਂ 12 ਸਫਦਰਜੰਗ ਰੋਡ ਕੋਠੀ ਖਾਲੀ ਕਰਾਓ : ਰਾਜਾ ਵੜਿੰਗ ਨੇ ਕੇੰਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਚਿਠੀ

News18 Punjabi | News18 Punjab
Updated: March 15, 2021, 4:30 PM IST
share image
ਹਰਸਿਮਰਤ ਬਾਦਲ ਤੋਂ 12 ਸਫਦਰਜੰਗ ਰੋਡ ਕੋਠੀ ਖਾਲੀ ਕਰਾਓ : ਰਾਜਾ ਵੜਿੰਗ ਨੇ ਕੇੰਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਚਿਠੀ
ਹਰਸਿਮਰਤ ਬਾਦਲ ਤੋਂ 12 ਸਫਦਰਜੰਗ ਰੋਡ ਕੋਠੀ ਖਾਲੀ ਕਰਾਓ : ਰਾਜਾ ਵੜਿੰਗ

  • Share this:
  • Facebook share img
  • Twitter share img
  • Linkedin share img
ਅਸ਼ਫਾਕ ਢੁੱਡੀ

ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇੰਦਰੀ ਮੰਤਰੀ ਹਰਦੀਪ ਪੂਰੀ ਨੂੰ ਲਿਖੀ ਚਿਠੀਮਾਮਲਾ ਸਾਬਕਾ ਕੇੰਦਰ ਮੰਤਰੀ ਹਰਸਿਮਰਤ ਕੌਰ ਬਾਦਲ ਵਲੋ ਅਜੇ ਵੀ ਸਰਕਾਰੀ ਰਿਹਾਇਸ਼ ਅਤੇ ਕੇੰਦਰੀ ਮੰਤਰੀ ਨੂੰ ਮਿਲਣ ਵਾਲੀ ਸੁਰਖਿਆ ਦੀ ਵਰਤੋ ਕੀਤੇ ਜਾਨ ਦਾਗਿੱਦੜਬਾਹਾ ਤੋ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇੰਦਰੀ ਮੰਤਰੀ ਹਰਦੀਪ ਪੂਰੀ ਨੂੰ ਲਿਖੀ ਚਿਠੀ।

ਇਸ ਚਿਠੀ ਵਿਚ ਰਾਜਾ ਵੜਿੰਗ ਨੇ ਲਿਖਿਆ ਹੈ ਕਿ ਸਾਬਕਾ ਕੇੰਦਰ ਮੰਤਰੀ ਹਰਸਿਮਰਤ ਕੌਰ ਬਾਦਲ ਵਲੋ ਅਜੇ ਵੀ ਸਰਕਾਰੀ ਰਿਹਾਇਸ਼ ਅਤੇ ਕੇੰਦਰੀ ਮੰਤਰੀ ਨੂੰ ਮਿਲਣ ਵਾਲੀ ਸੁਰਖਿਆ ਦੀ ਵਰਤੋ ਕੀਤੀ ਜਾ ਰਹੀ ਹੈ  ਪਰ ਤੁਹਾਡੇ ਵਿਭਾਗ ਵਲੋ ਅਜੇ ਤਕ ਕੋਈ ਕਾਰਵਾਈ ਨਹੀ ਕੀਤੀ ਗਈ । ਕੁਝ ਮਹੀਨੇ ਪਹਿਲਾ ਤੁਸੀਂ ਪ੍ਰਿਅੰਕਾ ਗਾਂਧੀ ਕੋਲੋ ਇਹ ਕਹਿ ਕਿ ਬੰਗਲਾ ਖਾਲੀ ਕਰਵਾਇਆ ਸੀ ਕਿ ਉਹ ਇਹ ਸੇਵਾਵਾ ਨਹੀ ਲੈ ਸਕਦੇ ਅਤੇ ਪ੍ਰਿਅੰਕਾ ਗਾੰਧੀ ਨੇ ਇਹ ਸਰਕਾਰੀ ਘਰ ਖਾਲੀ ਵੀ ਕਰ ਦਿਤਾ ਸੀ । ਪਰ ਹੁਣ 6 ਮਹੀਨੇ ਤੋ ਉਪਰ ਦਾ ਸਮਾ ਹੋ ਚੁਕਿਆ ਹੈ ਪਰ ਤੁਹਾਡੇ ਵਿਭਾਗ ਵਲੋ ਹਰਸਿਮਰਤ ਬਾਦਲ ਤੋ ਘਰ ਖਾਲੀ ਕਰਵਾਉਣ ਲਈ ਕੋਈ ਕਾਰਵਾਈ ਨਹੀ ਕੀਤੀ ਗਈ।


ਹੁਣ ਉਹ ਸਿਰਫ ਸਾੰਸਦ ਹੈ ਅਤੇ ਕੈਬਨਿਟ ਮੰਤਰੀ ਦਾ ਅਹੁਦਾ ਉਸ ਕੋਲ ਨਹੀ ਹੈ। ਤੁਸੀ ਉਹ ਘਰ ਖਾਲੀ ਕਿਉ ਨਹੀ ਕਰਵਾਉਂਦੇ। ਅਜਿਹਾ ਵਤੀਰਾ ਇਹ ਦਰਸਾਉਂਦਾ ਹੈ ਕਿ ਅਜੇ ਵੀ ਬੀਜੇਪੀ ਅਤੇ ਅਕਾਲੀ ਦਲ ਵਿਚ ਸੁਵੀਧਾਵਾ ਦਾ ਗਠਜੋੜ ਬਰਕਾਰ ਹੈ । ਅਤੇ ਇਸ ਲਈ ਮੈ ਤੁਹਾਨੂੰ ਬੇਨਤੀ ਕਰਦਾ ਹਾ ਕਿ ਸਾਰਿਆਂ ਲਈ ਇਕ ਸਮਾਨ ਵਰਤਾਉ ਹੋਣਾ ਚਾਹੀਦਾ ਹੈ ਅਤੇ ਅਗਲੇ 15 ਦਿਨ ਦੇ ਅੰਦਰ ਤੁਸੀਂ ਹਰਸਿਮਰਤ ਬਾਦਲ ਨੂੰ ਦਿਤੀ ਹੋਈ ਸਰਕਾਰੀ  ਰਿਹਾਇਸ਼ ਖਾਲੀ ਕਰਵਾਉਣ ਦੀ ਕਿਰਪਾਲਤਾ ਕਰੋ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀੰ ਆਉਣ ਵਾਲੇ ਦਿਨਾ ਵਿਚ ਕੋਈ ਐਕਸ਼ਨ ਨਾ ਲੈ ਕੇ ਮੈਨੂੰ ਆਪਣੇ ਘਰ ਦੇ ਬਾਹਰ  ਪ੍ਰਦਰਸ਼ਨ ਕਰਨ ਲਈ ਮਜਬੂਰ ਨਹੀ ਕਰੋਗੇ।
Published by: Anuradha Shukla
First published: March 15, 2021, 4:22 PM IST
ਹੋਰ ਪੜ੍ਹੋ
ਅਗਲੀ ਖ਼ਬਰ