ਰਜਿੰਦਰਾ ਹਸਪਤਾਲ 'ਚ ਲਾਸ਼ਾਂ ਦੀ ਅਦਲਾ-ਬਦਲੀ, ਪੀੜਤ ਪਰਿਵਾਰਾਂ ਵੱਲੋਂ ਕਾਰਵਾਈ ਦੀ ਮੰਗ

News18 Punjabi | News18 Punjab
Updated: February 12, 2020, 9:42 PM IST
share image
ਰਜਿੰਦਰਾ ਹਸਪਤਾਲ 'ਚ ਲਾਸ਼ਾਂ ਦੀ ਅਦਲਾ-ਬਦਲੀ, ਪੀੜਤ ਪਰਿਵਾਰਾਂ ਵੱਲੋਂ ਕਾਰਵਾਈ ਦੀ ਮੰਗ
ਰਜਿੰਦਰਾ ਹਸਪਤਾਲ 'ਚ ਲਾਸ਼ਾਂ ਦੀ ਅਦਲਾ-ਬਦਲੀ, ਪੀੜਤ ਪਰਿਵਾਰਾਂ ਵੱਲੋਂ ਕਾਰਵਾਈ ਦੀ ਮੰਗ

  • Share this:
  • Facebook share img
  • Twitter share img
  • Linkedin share img
ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਵੱਡੀ ਲਾਪਰਵਾਹੀ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਦੋ ਲਾਸ਼ਾਂ ਦੀ ਅਦਲਾ-ਬਦਲੀ ਦਾ ਹੈ। ਸੰਗਰੂਰ ਤੋਂ ਆਪਣੇ ਰਿਸ਼ਤੇਦਾਰ ਦੀ ਲਾਸ਼ ਲੈਣ ਆਏ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲਿਉਂ ਉਸ ਸਮੇਂ ਜ਼ਮੀਨ ਨਿਕਲ ਗਈ, ਜਦ ਉਨ੍ਹਾਂ ਨੂੰ ਲਾਸ਼ ਨਹੀਂ ਮਿਲੀ, ਕਿਉਂਕਿ ਇਹ ਲਾਸ਼ ਯੂਪੀ ਭੇਜੀ ਜਾ ਚੁੱਕੀ ਸੀ।

ਅਸਲ ਵਿਚ ਹਸਪਤਾਲ ਵਿਚ ਪੋਸਟਮਾਰਟਮ ਲਈ ਦੋ ਲਾਸ਼ਾਂ ਆਈਆਂ ਸਨ। ਪਹਿਲੀ ਲਾਸ਼ ਸੰਗਰੂਰ ਦੇ ਫ਼ੌਜੀ ਸਿੰਘ ਦੀ ਤੇ ਦੂਜੀ ਲਾਸ਼ ਯੂਪੀ ਦੇ ਰਾਮ ਕੁਮਾਰ ਦੀ ਸੀ। ਪੋਸਟਮਾਰਟਮ ਤੋਂ ਬਾਅਦ ਫ਼ੌਜੀ ਸਿੰਘ ਦੀ ਲਾਸ਼ ਨੂੰ ਯੂਪੀ ਭੇਜ ਦਿੱਤਾ ਗਿਆ ਜਦਕਿ ਰਾਮ ਕੁਮਾਰ ਦੀ ਲਾਸ਼ ਹਸਪਤਾਲ ਵਿਚ ਰੱਖੀ। ਫ਼ੌਜੀ ਸਿੰਘ ਦੇ ਪਰਿਵਾਰ ਨੇ ਹਸਪਤਾਲ 'ਤੇ ਗੰਭੀਰ ਇਲਜ਼ਾਮ ਲਗਾਏ।

ਇਸ ਪੂਰੀ ਘਟਨਾ ਤੋਂ ਬਾਅਦ ਫ਼ੌਜੀ ਸਿੰਘ ਦੇ ਪਰਿਵਾਰ ਨੂੰ ਹੱਥਾ ਪੈਰਾਂ ਦੀ ਪੈ ਗਈ। ਫ਼ੌਜੀ ਸਿੰਘ ਦੇ ਪਰਿਵਾਰ ਨੇ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਦਕਿ ਰਾਮ ਸਿੰਘ ਦੇ ਪਰਿਵਾਰ ਨੇ ਉਸ ਦੀ ਲਾਸ਼ ਨੂੰ ਯੂਪੀ ਭੇਜਣ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਰਾਮ ਸਿੰਘ ਦੇ ਰਿਸ਼ਤੇਦਾਰ ਮੁਤਾਬਕ ਡਾਕਟਰਾਂ ਨੇ ਉਸ ਦਾ ਚਿਹਰਾ ਨਹੀਂ ਸੀ ਵਿਖਾਇਆ ਸੀ। ਦੋਹਾਂ ਪੀੜਤ ਪਰਿਵਾਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਇਲਜ਼ਾਮਾਂ ਦੀ ਝੜੀ ਲਗਾਈ ਹੈ।
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ