Home /News /punjab /

ਕੀਟਨਾਸ਼ਕ ਸਪ੍ਰੇ ਦੀ ਜ਼ਹਿਰ ਤੋਂ ਬਚਣ ਲਈ ਰਜਨੀ ਨੇ ਛੱਤ 'ਤੇ ਹੀ ਬਣਾ ਲਿਆ ਆਰਗੈਨਿਕ ਫ਼ਾਰਮ

ਕੀਟਨਾਸ਼ਕ ਸਪ੍ਰੇ ਦੀ ਜ਼ਹਿਰ ਤੋਂ ਬਚਣ ਲਈ ਰਜਨੀ ਨੇ ਛੱਤ 'ਤੇ ਹੀ ਬਣਾ ਲਿਆ ਆਰਗੈਨਿਕ ਫ਼ਾਰਮ

ਕੀਟਨਾਸ਼ਕ ਸਪ੍ਰੇ ਦੀ ਜ਼ਹਿਰ ਤੋਂ ਬਚਣ ਲਈ ਰਜਨੀ ਨੇ ਛੱਤ 'ਤੇ ਹੀ ਬਣਾ ਲਿਆ ਆਰਗੈਨਿਕ ਫ਼ਾਰਮ

ਕੀਟਨਾਸ਼ਕ ਸਪ੍ਰੇ ਦੀ ਜ਼ਹਿਰ ਤੋਂ ਬਚਣ ਲਈ ਰਜਨੀ ਨੇ ਛੱਤ 'ਤੇ ਹੀ ਬਣਾ ਲਿਆ ਆਰਗੈਨਿਕ ਫ਼ਾਰਮ

 • Share this:
  ਗੁਰਦੀਪ ਸਿੰਘ

  ਫਤਹਿਗੜ੍ਹ ਸਾਹਿਬ- ਖੇਤਾਂ ਵਿੱਚ ਸਬਜੀਆਂ ਉਗਾਉਂਦੇ ਸਮੇਂ ਹੋਣ ਵਾਲੇ ਕੀਟਨਾਸ਼ਕ ਸਪ੍ਰੇ ਦੀ ਜਹਿਰ ਤੋਂ ਬਚਣ ਲਈ ਫਤਿਹਗੜ ਸਾਹਿਬ  ਦੇ ਕਸਬਾ ਖਮਾਣੋਂ ਵਿੱਚ ਬੂਟਿਕ ਚਲਾਉਣ ਵਾਲੀ ਇੱਕ ਮਹਿਲਾ ਨੇ ਯੂ- ਟਿਊਬ ਤੋਂ ਸਿੱਖਕੇ ਆਪਣੇ ਘਰ ਦੀ ਛੱਤ ਨੂੰ ਹੀ ਖੇਤ ਬਣਾ ਲਿਆ। ਘਰ ਦੀ ਛੱਤ ਹੁਣ ਸਬਜੀਆਂ ਨਾਲ ਹਰਾ ਭਰਿਆ ਖੇਤ ਬਣੀ ਹੋਈ ਹੈ। ਮਹਿਲਾ ਛੱਤ ਉੱਤੇ ਹੀ ਆਰਗੇਨਿਕ ਖੇਤੀ ਕਰ ਰਹੀ ਹੈ।  ਇਸਦਾ ਫਾਇਦਾ ਕੇਵਲ ਉਹਨਾਂ ਦਾ ਪਰਿਵਾਰ ਹੀ ਨਹੀਂ,  ਸਗੋਂ ਗੁਆਂਢੀ ਅਤੇ ਰਿਸ਼ਤੇਦਾਰ ਵੀ ਲੈ ਰਹੇ ਹਨ। ਰਜਨੀ ਹੁਣ ਰਸੋਈ ਦੀ ਵੇਸਟੇਜ ਤੇ ਕੁੜੇ ਤੋਂ ਖਾਦ  ਤਿਆਰ ਕਰਦੀ ਹੈ ਤੇ ਸਬਜ਼ੀ ਨੂੰ ਬਿਮਾਰੀ ਤੋਂ ਬਚਾਉਣ ਲਈ ਖੱਟੀ ਲੱਸੀ ਦੀ ਸਪ੍ਰੇਅ ਕਰਦੀ ਹੈ।  ਵੈਸੇ ਤਾਂ ਆਪਾਂ ਸਬਜ਼ੀਆਂ ਖਾਣ ਨਾਲ ਚੰਗੀ ਸਿਹਤ ਬਣਾਉਣ ਦੀ ਗੱਲ ਕਰਦੇ ਹਾਂ ਅਤੇ ਪਰਿਵਾਰ ਵਿੱਚ ਬੱਚਿਆਂ ਨੂੰ ਵੀ ਹਰਿਆ ਸਬਜ਼ੀਆਂ ਖਾਣ ਲਈ ਆਖਦੇ ਹਾਂ, ਪਰ ਅੱਜ ਦੇ ਯੁਗ ਵਿੱਚ ਜਿਆਦਾਤਰ ਇਹੋ ਸਬਜ਼ੀਆਂ ਆਪਣੇ ਪਰਿਵਾਰ ਵਿੱਚ ਬੀਮਾਰੀਆਂ ਦਾ ਕਾਰਨ ਵੀ ਬਣ ਰਹੀਆਂ ਹਨ। ਕਿਉਕਿ ਅੱਜ ਦੇ ਸਮੇਂ ਵਿੱਚ ਸਬਜ਼ੀ ਦੀ ਪੈਦਾਵਾਰ ਕਰਦੇ ਸਮੇਂ ਕੀਟਨਾਸ਼ਕ ਸਪ੍ਰੇ ਦੀ ਵਰਤੋਂ ਜਰੂਰਤ ਨਾਲੋਂ ਕਿਤੇ ਵੱਧ ਕੀਤੀ ਜਾ ਰਹੀ ਹੈ ਜੋਕਿ ਬਿਮਾਰੀ ਲਈ ਸੱਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਕੀਟਨਾਸ਼ਕ ਦਵਾਈਆਂ ਨਾਲ ਪੈਦਾ ਕੀਤੀਆਂ ਸਬਜ਼ੀਆਂ ਤੋਂ ਦੂਰ ਰਹਿਣ ਦੇ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਸਬਾ ਖਮਾਣੋਂ ਦੀ ਰਜਨੀ ਭਾਰਦਵਾਜ ਜੋ ਕਿ ਬੁਟੀਕ ਚਲਾਉਂਦੀ ਹੈ, ਕਰੀਬ ਪੰਜ ਸਾਲਾਂ ਤੋ ਆਪਣੇ ਪਤੀ ਦੀ ਨਾਲ ਛੱਤ ਉੱਤੇ ਆਰਗੇਨਿਕ ਖੇਤੀ ਕਰ ਰਹੀ ਹੈ।  ਇਸ ਬਾਰੇ ਜਾਣਕਾਰੀ ਦਿੰਦਿਆਂ ਰਜਨੀ ਨੇ ਦਸਿਆ ਕਿ ਉਹ ਬੁਟੀਕ ਚਲਾ ਰਹੀ ਹੈ ਤਾਂ ਇਕ ਦਿਨ ਉਹਨਾਂ ਦੇ ਬੁਟੀਕ ਤੇ ਆਏ ਇਕ ਕਿਸਾਨ ਨੇ ਦਸਿਆ ਕਿ ਜੋ ਸਬਜ਼ੀਆਂ ਬਾਜਾਰ ਵਿੱਚ ਵਿਕ ਰਹੀਆਂ ਹਨ ਉਹਨਾਂ ਵਿੱਚੋਂ ਜਿਆਦਾਤਰ ਸਬਜ਼ੀਆਂ ਤੇ ਕੀਟਨਾਸ਼ਕ ਸਪ੍ਰੇਅ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਉਹ ਆਪਣੇ ਖਾਣ ਲਈ ਸਬਜ਼ੀ ਖੁਦ ਹੀ ਉਗਾਉਣਗੇ। ਰਜਨੀ ਨੇ ਦਸਿਆ ਕਿ ਪਹਿਲਾ ਉਹ ਸਬਜ਼ੀ ਬੀਜਣ ਦੇ ਲਈ ਠੇਕੇ ਤੇ ਜਮੀਨ ਵੀ ਲੈਣ ਲੱਗੇ ਸਨ, ਪਰ ਫਿਰ ਉਹਨਾਂ ਨੇ ਯੂ-ਟਿਊਬ ਤੇ ਦੇਖਿਆ ਕਿ ਘਰ ਦੀ ਛੱਤ ਤੇ ਕਿਸ ਤਰਾਂ ਸਬਜ਼ੀ ਉਗਾਈ ਜਾ ਸਕਦੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਕਰੀਬ 1700 ਵਰਗ ਫੁੱਟ ਦੀ ਛੱਤ ਉੱਤੇ ਗਮਲੀਆਂ, ਪਲਾਸਟਿਕ ਦੇ ਥੈਲੋਂ,  ਲੱਕੜ ਤੋਂ ਬਣੇ ਡੱਬੇ ਵਿੱਚ ਵੱਖ ਵੱਖ ਸਬਜੀਆਂ ਉਗਾਇਆ ਹੋਈਆਂ ਹਨ। ਰਜਨੀ ਨੇ ਦਸਿਆ ਕਿ ਉਹਨਾਂ ਸ਼ੁਰੂ ਸ਼ੁਰੂ ਵਿੱਚ ਪਲਾਸਟਿਕ ਦੇ ਥੈਲੇਆਂ ਦਾ ਇਸਤੇਮਾਲ ਕਰਦੇ ਹੋਏ ਖੇਤੀ ਸ਼ੁਰੂ ਕੀਤੀ ਸੀ। ਸ਼ੁਰੂ ਵਿੱਚ ਕੁੱਝ ਮਹੀਨੇ ਤਾਂ ਉਹਨਾਂ ਵਲੋਂ ਉਗਾਇਆ ਸਬਜੀਆਂ ਖ਼ਰਾਬ ਹੋ ਗਈਆਂ ਸਨ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਖੇਤੀ ਦੇ ਨੁਕਤੇ ਸਿਖਦੇ  ਹੋਏ ਛੱਤ ਨੂੰ ਖੇਤ ਬਣਾ ਲਿਆ। ਹੁਣ ਉਨ੍ਹਾਂ ਦੀ ਛੱਤ ਉੱਤੇ ਮਟਰ, ਮੂਲੀ,  ਗੋਭੀ,  ਚੁਕੰਦਰ,  ਮੇਥੇ,  ਸਾਗ,  ਟਮਾਟਰ,  ਬਰੌਕਲੀ,  ਸ਼ਿਮਲਾ ਮਿਰਚ,  ਨੀਂਬੂ,  ਸਟਰਾਬਰੀ ਉਗਾਈ ਹੋਈ ਹੈ। ਰਜਨੀ ਹੁਣ ਛੱਤ ਉੱਤੇ ਹੀ ਵਿਦੇਸ਼ੀ ਸਬਜੀਆਂ ਵੀ ਉਗਾਉਣ ਲੱਗੀ ਹੈ।  ਇਹਨਾਂ ਦਿਨਾਂ ਚ ਰਜਨੀ ਨੇ ਆਮ ਸਬਜੀਆਂ ਦੇ ਨਾਲ ਨਾਲ ਇਟਾਲਿਅਨ ਸਬਜੀ ਜੁਕੀਨੀ ਵੀ ਬੀਜ ਰੱਖੀ ਹੈ।  ਇਸ ਕੰਮ ਵਿੱਚ ਰਜਨੀ ਦਾ ਸਾਥ ਰਜਨੀ ਦੇ ਪਤੀ ਰਾਜੀਵ ਭਾਰਦਵਾਜ ਦੇ ਰਹੇ ਨੇ ਰਾਜੀਵ ਨੇ ਦੱਸਿਆ ਕਿ ਰਜਨੀ ਬੁਟੀਕ ਚਲਾਉਣ ਦੇ ਨਾਲ ਨਾਲ ਦਿਨ ਵਿੱਚ ਚਾਰ ਘੰਟੇ ਖੇਤੀ ਨੂੰ ਦਿੰਦੀ ਹੈ ਅਤੇ ਉਹ ਸਵੇਰ ਦੀ ਚਾਹ ਵੀ ਛੱਤ ਤੇ ਹੀ ਬੈਠ ਕੇ ਪੀਂਦੇ ਹਨ ਉਹਨਾਂ ਨੂੰ ਹਰੀਆਂ ਸਬਜ਼ੀਆਂ ਵਿੱਚ ਸਮਾਂ ਬਿਤਾ ਕੇ ਪਿੰਡ ਵਿਚ ਬਿਤਾਇਆ ਆਪਣਾ ਬਚਪਨ ਯਾਦ ਆ ਜਾਂਦਾ ਹੈ। ਪਤਨੀ ਦੇ ਜਜਬੇ ਨੂੰ ਵੇਖਕੇ ਉਹ ਹੁਣ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਸਬਜੀਆਂ ਆਪਣੇ ਆਪ ਹੀ ਉਗਾਕੇ ਖਾਣੀਆਂ ਚਾਹੀਦੀਆਂ ਹਨ।  ਉਨ੍ਹਾਂ ਦਾ ਪੰਦਰਾਂ ਸਾਲ ਦਾ ਪੁੱਤਰ ਪ੍ਰਭ ਰੋਜਾਨਾ ਮਾਂ ਦੇ ਨਾਲ ਸਬਜੀਆਂ ਨੂੰ ਪਾਣੀ ਦੇਣ ਦਾ ਕੰਮ ਕਰਦਾ ਹੈ। ਇਸ ਬਿਹਤਰ ਕੰਮ ਲਈ ਨਗਰ ਕੌਂਸਲ ਖਮਾਣੋਂ ਵੱਲੋਂ ਰਜਨੀ ਨੂੰ ਸਫਾਈ ਅਭਿਆਨ ਤਹਿਤ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।  ਉਹਨਾਂ ਦਸਿਆ ਕਿ ਉਹ ਸੌ ਫੀਸਦੀ ਆਰਗੇਨਿਕ ਖੇਤੀ ਕਰਦੇ ਹਨ। ਉਹ ਰਸੋਈ ਦੀ ਵੇਸਟੇਜ ਅਤੇ ਘਰ ਦੇ ਕੂੜੇ ਨਾਲ ਖਾਦ ਤਿਆਰ ਕਰਦੇ ਹਨ। ਇਹ ਖਾਦ ਕਰੀਬ ਡੇਢ  ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ। ਜਿਸਦਾ ਇਸਤੇਮਾਲ ਸਬਜੀਆਂ ਵਿੱਚ ਹੁੰਦਾ ਹੈ। ਉਹਨਾਂ ਵਲੋਂ ਕਿਸੇ ਤਰ੍ਹਾਂ ਦੇ ਕੀਟਨਾਸ਼ਕ ਦੀ ਸਪ੍ਰੇ ਨਹੀਂ ਕੀਤੀ ਜਾਂਦੀ। ਉਹ ਚਾਰ ਤੋਂ ਪੰਜ ਦਿਨ ਪੁਰਾਣੀ ਲੱਸੀ ਨੂੰ ਪੂਰੀ ਤਰ੍ਹਾਂ ਨਾਲ ਖੱਟਾਸ ਵਿੱਚ ਆਉਣ ਉਤੇ ਇਸਦਾ ਇਸਤੇਮਾਲ ਕੀਟਨਾਸ਼ਕ ਵਜੋਂ ਕਰਦੇ ਹਨ। ਇਸ ਆਰਗੇਨਿਕ ਖਾਦ ਅਤੇ ਲੱਸੀ ਦੀ ਸਪ੍ਰੇ ਨਾਲ ਖੇਤਾਂ ਦੇ ਮੁਕਾਬਲੇ ਜ਼ਿਆਦਾ ਝਾੜ ਵੀ ਮਿਲਦਾ ਹੈ, ਰਜਨੀ ਅਤੇ ਉਹਨਾਂ ਦਾ ਪਰਿਵਾਰ ਸੱਭ ਨੂੰ ਘਰ ਵਿੱਚ ਹੀ ਸਬਜੀਆਂ ਉਗਾਉਣ ਲਈ ਸਲਾਹ ਦੇ ਰਹੇ ਹਨ।
  Published by:Ashish Sharma
  First published:

  Tags: Fatehgarh Sahib, Organic farming

  ਅਗਲੀ ਖਬਰ