Home /News /punjab /

ਸਿੱਖ ਜਥੇਬੰਦੀਆਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਦੀ ਸਾਂਝੀ ਉਮੀਦਵਾਰ ਐਲਾਨਿਆ

ਸਿੱਖ ਜਥੇਬੰਦੀਆਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਦੀ ਸਾਂਝੀ ਉਮੀਦਵਾਰ ਐਲਾਨਿਆ

ਸਿੱਖ ਜਥੇਬੰਦੀਆਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਦੀ ਸਾਂਝੀ ਉਮੀਦਵਾਰ ਐਲਾਨਿਆ (file photo)

ਸਿੱਖ ਜਥੇਬੰਦੀਆਂ ਵੱਲੋਂ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਦੀ ਸਾਂਝੀ ਉਮੀਦਵਾਰ ਐਲਾਨਿਆ (file photo)

 ਰਾਜੋਆਣਾ ਦੀ ਭੈਣ ਨੇ ਕਿਹਾ, ਭਰਾ ਨਾਲ ਸਲਾਹ ਕਰਕੇ ਲੈਣਗੇ ਫ਼ੈਸਲਾ

 • Share this:
  ਸੰਗਰੂਰ ਦੀਆਂ ਜ਼ਿਮਨੀ ਚੋਣਾਂ ਲਈ ਸਿੱਖ ਜਥੇਬੰਦੀਆਂ ਵੱਲੋਂ ਜਿਹਨਾਂ ਵਿੱਚ ਸੰਤ ਸਮਾਜ ਦਮਦਮੀ ਟਕਸਾਲ ਬੰਦੀ ਸਿੰਘ ਰਿਹਾਈ ਮੋਰਚਾ ਆਦਿ ਸ਼ਾਮਲ ਹੈ, ਉਨ੍ਹਾਂ ਵੱਲੋਂ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਸਾਂਝਾ ਉਮੀਦਵਾਰ ਐਲਾਨਣ ਦਾ ਫੈਸਲਾ ਲਿਆ ਗਿਆ ਹੈ। ਇਸ ਨੂੰ ਲੈ ਕੇ ਅੱਜ ਉਹ ਲੁਧਿਆਣਾ ਸਥਿਤ ਰਾਜੋਆਣਾ ਦੀ ਰਿਹਾਇਸ਼ ਉਤੇ ਪਹੁੰਚੇ।  ਇਸ ਦੌਰਾਨ ਉਨ੍ਹਾਂ ਦੀ ਭੈਣ ਕਮਲਜੀਤ ਕੌਰ ਦੇ ਗਲ ਵਿਚ ਸਿਰੋਪਾ ਪਾ ਕੇ ਉਸ ਨੂੰ ਪੰਥ ਦਾ ਸਾਂਝਾ ਉਮੀਦਵਾਰ ਐਲਾਨਿਆ  ਹੈ। ਹਾਲਾਂਕਿ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਉਹ ਵੀਰ ਜੀ ਨਾਲ ਸਲਾਹ ਕਰਕੇ ਇਸ ਆਖ਼ਰੀ ਫ਼ੈਸਲਾ ਲੈਣਗੇ।

  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੰਦੀ ਸਿੰਘ ਰਿਹਾਈ ਮੋਰਚਾ ਦੇ ਬਾਬਾ ਜੰਗ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਸ ਵਿਚ ਨਾ ਹੋਣ ਕਰਕੇ ਹੁਣ ਤੱਕ ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੋ ਸਕੇ। ਉਹਨਾਂ  ਕਿਹਾ ਕਿ ਇਹ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਦੇ ਨਾਲ ਹੋਰ ਜਥੇਬੰਦੀਆਂ ਨੂੰ ਵੀ ਉਹ ਇਹ ਅਪੀਲ ਕਰਨਗੇ ਕਿ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਸਾਂਝੇ ਉਮੀਦਵਾਰ ਵਜੋਂ ਸਵੀਕਾਰ ਕਰਨਾ ਹੈ  ਇੱਥੋਂ ਤਕ ਕਿ ਉਨ੍ਹਾਂ ਕਿਹਾ ਭਗਵੰਤ ਮਾਨ ਵੀ ਆਪਣੀ ਭੈਣ ਨੂੰ ਖੜਾ ਕਰਨ ਦੀ ਥਾਂ ਰਾਜੋਆਣਾ ਦੀ ਭੈਣ ਨੂੰ ਸਮਰਥਨ ਦੇਣ ਕਿਉਂਕਿ ਉਹ ਹਮੇਸ਼ਾ ਪੰਥ ਦੇ ਨਾਲ ਹੋਣ ਦੀ ਗੱਲ ਕਰਦੇ ਰਹੇ ਹਨ।

  ਬਾਬਾ ਜੰਗ ਸਿੰਘ ਬੰਦੀ ਸਿੰਘ ਰਿਹਾਈ ਮੋਰਚਾ

  ਉਧਰ, ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਉਹ ਕੱਲ ਰਾਜੋਆਣਾ ਨੂੰ ਮਿਲਣ ਲਈ ਜੇਲ੍ਹ ਜਾਣਗੇ ਅਤੇ ਜੇਕਰ ਉਨ੍ਹਾਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਲਈ ਕਿਹਾ ਜਰੂਰ ਚੋਣਾਂ ਲੜਣਗੇ ਕਿਹਾ ਕਿ ਆਖਰੀ ਫੈਸਲਾ ਬਲਵੰਤ ਸਿੰਘ ਰਾਜੋਆਣਾ ਦਾ ਹੀ ਹੋਵੇਗਾ, ਉਨ੍ਹਾਂ ਕਿਹਾ ਕਿ ਮੈਨੂੰ ਚੋਣ ਲੜਨ ਤੋਂ ਗੁਰੇਜ਼ ਨਹੀਂ ਹੈ।
  Published by:Ashish Sharma
  First published:

  Tags: Balwant Singh Rajoana, By-election, Ludhiana, Sangrur

  ਅਗਲੀ ਖਬਰ