• Home
 • »
 • News
 • »
 • punjab
 • »
 • RAJPURA A THIRD GIRL PALVI DIED FIVE DAYS LATER IN A FIRECRACKER BLAST

ਰਾਜਪੁਰਾ  - ਪਟਾਕੇ ਬਲਾਸਟ 'ਚ ਤੀਜੀ ਲੜਕੀ ਪਲਵੀ ਦੀ ਪੰਜ ਦਿਨਾਂ ਬਾਅਦ ਹੋਈ ਮੌਤ

ਰਾਜਪੁਰਾ  - ਪਟਾਕੇ ਬਲਾਸਟ ਚ  ਤੀਜੀ ਲੜਕੀ ਪਲਵੀ ਦੀ ਪੰਜ ਦਿਨਾਂ ਬਾਅਦ ਹੋਈ ਮੌਤਹ

ਮ੍ਰਿਤਕ ਬੱਚੀ ਦੀ ਫਾਇਲ ਫੋਟੋ

ਮ੍ਰਿਤਕ ਬੱਚੀ ਦੀ ਫਾਇਲ ਫੋਟੋ

 • Share this:
  ਅਮਰਜੀਤ ਸਿੰਘ ਪੰਨੂ 

  ਰਾਜਪੁਰਾ ਦੇ ਬੇ ਆਬਾਦ ਕਾਲੋਨੀ ਵਿੱਚ  11 ਸਤੰਬਰ ਨੂੰ  ਇੱਕ ਘਰ ਵਿੱਚ  ਧਰਤੀ ਤੇ ਮਾਰਨ ਵਾਲੇ ਬੰਬ ਪਟਾਕੇ ਬਣਾਏ ਜਾਂਦੇ  ਸਨ,  ਜਿਨ੍ਹਾਂ ਦੇ ਫਟਣ ਕਾਰਨ  ਘਰ ਦੀ ਛੱਤ ਵੀ ਉੱਡ ਗਈ ਸੀ  ਅਤੇ ਘਰ ਢਹਿ ਢੇਰੀ ਹੋ ਗਿਆ ਸੀ । ਇਸ ਹਾਦਸੇ  ਵਿਚ ਚਾਰ ਬੱਚੇ ਗੰਭੀਰ ਜ਼ਖ਼ਮੀ ਹੋਏ ਸਨ , ਦੋ ਸਕੇ ਭੈਣ ਭਰਾਵਾਂ ਦਾ  ਪਹਿਲਾਂ ਮੌਤ ਹੋ ਚੁੱਕੀ ਹੈ। ਪਲਵੀ ਲੜਕੀ  ਚੰਡੀਗੜ੍ਹ ਦੇ ਪੀਜੀਆਈ ਵਿੱਚ  ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ । ਪੱਲਵੀ ਕਾਫ਼ੀ ਸੜ ਚੁੱਕੀ ਸੀ , ਛੇ ਸਾਲਾ ਮਾਸੂਮ ਲੜਕੀ ਵੀ ਅੱਜ ਆਪਣੀ ਜ਼ਿੰਦਗੀ ਤੋਂ ਹਾਰ ਗਈ ।  ਪੰਜ ਦਿਨਾਂ ਬਾਅਦ ਦਮ ਤੋੜ ਦਿੱਤਾ , ਜਿਸ ਦਾ ਅੰਤਿਮ ਸੰਸਕਾਰ  ਰਾਜਪੁਰਾ ਬਾਲੀਵੁੱਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ । ਘਰ ਵਾਲਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਸੀ। ਪੱਲਵੀ ਦਾ ਪਾਲਣ ਪੋਸ਼ਣ  ਉਨ੍ਹਾਂ ਦੇ ਨਾਨਾ ਨਾਨੀ ਨੇ ਕੀਤਾ ਹੈ  ਕਿਉਂਕਿ ਪਲਵੀ ਦੀ ਮਾਤਾ ਨੇ  ਤਲਾਕ ਲੈ ਕੇ  ਚਲੀ ਗਈ ਸੀ।  ਰਾਜਪੁਰਾ ਡੀਐੱਸਪੀ ਨੇ  ਪਟਾਕੇ ਬਣਾਉਣ ਵਾਲਿਆਂ ਖ਼ਿਲਾਫ਼  ਸੁਖ ਦੁਖ ਕਾਰ ਵੀ ਕਰਨ ਦਾ ਭਰੋਸਾ ਦਿੱਤਾ  ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।

  ਮ੍ਰਿਤਕ ਪਲਵੀ ਛੇ ਸਾਲਾਂ ਦੀ ਨਾਨੀ  ਅਤੇ ਨਾਨਾ ਨੇ ਦੱਸਿਆ  ਕਿ ਇਸ ਹਾਦਸੇ ਵਿਚ ਪਲਵੀ ਕਾਫ਼ੀ ਸੜ ਚੁੱਕੀ ਸੀ  ਜਿਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿੱਚ ਚੱਲ ਰਿਹਾ ਸੀ। ਪਰ ਅੱਜ ਪੰਜ ਦਿਨਾਂ ਦੇ ਇਲਾਜ ਤੋਂ ਬਾਅਦ  ਜ਼ਿੰਦਗੀ ਤੋਂ ਹਾਰ ਗਈ  ਅਤੇ ਉਸ ਦੀ ਮੌਤ  ਹੋ ਗਈ । ਸਾਡੀ ਸਰਕਾਰ ਨੂੰ ਅਪੀਲ ਹੈ  ਪਟਾਕੇ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

  ਡੀਐਸਪੀ ਰਾਜਪੁਰਾ  ਹਰਬੰਸ ਸਿੰਘ ਬੈਂਸ  ਨੇ  ਦੱਸਿਆ ਕਿ ਮ੍ਰਿਤਕ ਬੱਚੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੱਤਰਕਾਰਾਂ ਨੇ ਪੁੱਛਿਆ  ਪਟਾਕੇ ਬਣਾਉਣ ਵਾਲਿਆਂ ਤੇ ਕੀ ਕਾਰਵਾਈ ਕੀਤੀ  ਜਾਵੇਗੀ ।  ਡੀਐਸਪੀ ਰਾਜਪੁਰਾ  ਨੇ ਦੱਸਿਆ ਕਿ  ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ  ਪਟਾਕੇ ਬਣਾਉਣ ਵਾਲਿਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ  ਅਤੇ ਲੋੜਵੰਦ ਪਰਿਵਾਰ  ਪੂਰੀ ਮਦਦ ਕੀਤੀ ਜਾਵੇਗੀ।
  Published by:Ashish Sharma
  First published: