ਰਾਜਪੁਰਾ: 72 ਸਾਲਾਂ ਬਾਅਦ ਰਾਜਪੁਰਾ ਸਰਹਿੰਦ ਬਾਈਪਾਸ ਪੁਲ ਹੋਇਆ ਚਾਲੂ, ਲੋਕਾਂ ਨੂੰ ਮਿਲੀ ਰਾਹਤ

News18 Punjabi | News18 Punjab
Updated: October 13, 2020, 10:54 AM IST
share image
ਰਾਜਪੁਰਾ: 72 ਸਾਲਾਂ ਬਾਅਦ ਰਾਜਪੁਰਾ ਸਰਹਿੰਦ ਬਾਈਪਾਸ ਪੁਲ ਹੋਇਆ ਚਾਲੂ, ਲੋਕਾਂ ਨੂੰ ਮਿਲੀ ਰਾਹਤ
ਰਾਜਪੁਰਾ: 72 ਸਾਲਾਂ ਬਾਅਦ ਰਾਜਪੁਰਾ ਸਰਹਿੰਦ ਬਾਈਪਾਸ ਪੁਲ ਹੋਇਆ ਚਾਲੂ, ਲੋਕਾਂ ਨੂੰ ਮਿਲੀ ਰਾਹਤ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

ਰਾਜਪੁਰਾ: ਰਾਜਪੁਰਾ ਸਰਹਿੰਦ ਨੈਸ਼ਨਲ ਹਾਈਵੇ ਬਾਈਪਾਸ ਉਤੇ ਲੋਕਾਂ ਨੂੰ ਪਟਿਆਲਾ, ਦਿੱਲੀ, ਅੰਮ੍ਰਿਤਸਰ ਤੇ ਚੰਡੀਗ੍ਹੜ੍ਹ ਜਾਣ ਲਈ ਸਰਹਿੰਦ ਬਾਈਪਾਸ ਤੋਂ ਜਾਣਾ ਪੈਂਦਾ ਸੀ। ਅਕਸਰ ਚਾਰੇ ਪਾਸੇ ਤੋਂ ਕਾਰ ਬੱਸਾਂ ਮੋਟਰਸਾਇਕਲ ਜਾਮ ਵਿੱਚ ਫਸ ਜਾਂਦੇ ਸਨ ਜਿਸ ਕਾਰਨ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਕਈ ਕਈ ਘੰਟੇ ਜਾਮ ਲੱਗਿਆ ਰਹਿੰਦਾ ਸੀ।

ਸਰਹਿੰਦ ਨੈਸ਼ਨਲ ਹਾਈਵੇ ਉਤੇ ਕਈ ਵੱਡੇ ਸੜਕ ਹਾਦਸੇ ਵੀ ਵਾਪਰੇ ਸਨ  ਪਰ 72 ਸਾਲਾਂ ਬਾਅਦ ਰਾਜਪੁਰਾ ਸਰਹਿੰਦ ਨੈਸ਼ਨਲ ਹਾਈਵੇ ਬਾਈਪਾਸ ਉਤੇ ਪੁਲ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਘੰਟਿਆਂ ਦਾ ਸਫ਼ਰ ਮਿੰਟਾ ਵਿਚ ਤੈਅ ਹੁੰਦਾ ਹੈ।
ਧਰਮ ਸਿੰਘ,ਹਰਭਜਨ  ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰਾਹਗੀਰਾਂ ਨੇ ਦਸਿਆ ਕਿ ਇਸ ਪੁਲ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਲੋਕ ਨੂੰ ਰਾਜਪੁਰਾ ਸ਼ਹਿਰ ਵਿੱਚ ਜਾਣ ਲਈ ਕਾਫੀ ਸਮਾਂ ਲਗਦਾ ਸੀ। ਦੋ ਸਾਲਾਂ ਤੋਂ ਪੁਲ ਦਾ ਕੰਮ ਚੱਲ ਰਿਹਾ ਸੀ। ਕਰੋੜਾਂ ਰੁਪਏ ਦੀ ਲਾਗਤ ਨਾਲ ਪੁਲ ਤਿਆਰ ਕੀਤਾ ਗਿਆ ਹੈ ਪਰ ਇਕ ਹਫ਼ਤੇ ਤੋਂ ਰਾਜਪੁਰਾ ਦੇ ਸਰਹਿੰਦ ਬਾਈਪਾਸ ਉਤੇ ਪੁਲ ਚਾਲੂ ਹੋਣ ਨਾਲ ਹੁਣ ਕਿਸੇ ਪੁਲਿਸ ਮੁਲਾਜਮ ਦੀ ਵੀ ਲੋੜ ਨਹੀਂ ਪੈਂਦੀ ਹੈ।
Published by: Gurwinder Singh
First published: October 13, 2020, 10:54 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading