• Home
 • »
 • News
 • »
 • punjab
 • »
 • RAJPURA DISTRIBUTED PENSION CERTIFICATES TO ONE THOUSAND PERSONS

Rajpura- ਇੱਕ ਹਜ਼ਾਰ ਲੋੜਵੰਦਾਂ ਨੂੰ ਪੈਨਸ਼ਨ ਦੇ ਸਰਟੀਫਿਕੇਟ ਵੰਡੇ

ਰਾਜਪੁਰਾ  1 ਇੱਕ ਹਜਾਰ ਲੋੜਵੰਦ ਵਿਅਕਤੀਆਂ ਨੂੰ  ਪੈਨਸ਼ਨ ਦੇ ਸਰਟੀਫਿਕੇਟ ਵੰਡੇ ਗਏ

ਵਿਧਾਇਕ ਹਰਦਿਆਲ ਸਿੰਘ ਕੰਬੋਜ  ਪੈਨਸ਼ਨ ਦੇ ਸਰਟੀਫਿਕੇਟ ਵੰਡਦੇ ਹੋਏ

ਵਿਧਾਇਕ ਹਰਦਿਆਲ ਸਿੰਘ ਕੰਬੋਜ  ਪੈਨਸ਼ਨ ਦੇ ਸਰਟੀਫਿਕੇਟ ਵੰਡਦੇ ਹੋਏ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ  - ਕਾਂਗਰਸ ਪਾਰਟੀ ਵੱਲੋਂ  ਸ਼ਹੀਦ ਭਗਤ ਸਿੰਘ ਕਾਲੋਨੀ  ਰਾਜਪੁਰਾ ਵਿਖੇ  ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ  ਮੁੱਖ ਮਹਿਮਾਨ ਵਜੋਂ  ਵਿਧਾਇਕ ਰਾਜਪੁਰਾ  ਹਰਦਿਆਲ ਸਿੰਘ ਕੰਬੋਜ ਪਹੁੰਚੇ ਸਨ । ਇਸ ਪੈਨਸ਼ਨ ਵੰਡ ਸਮਾਰੋਹ ਦੇ ਮੌਕੇ  ਸ਼ਹਿਰੀ ਅਤੇ ਦਿਹਾਤੀ  ਖੇਤਰ ਦੇ ਲੋੜਵੰਦ ਵਿਅਕਤੀ  1ਹਜ਼ਾਰ ਦੇ  ਕਰੀਬ ਲੋਕਾਂ ਨੂੰ  ਪੈਨਸ਼ਨ ਦੇ ਸਰਟੀਫਿਕੇਟ ਦਿੱਤੇ । ਪੰਜਾਬ ਸਰਕਾਰ ਵੱਲੋਂ 1500ਰੁਪਏ  ਪੈਨਸ਼ਨ  ਇਨ੍ਹਾਂ ਸਰਟੀਫਿਕੇਟਾਂ ਰਾਹੀਂ  ਲੋੜਵੰਦਾਂ ਦੇ  ਖ਼ਾਤੇ ਵਿੱਚ  ਜਮ੍ਹਾਂ ਹੋ ਜਾਣਗੇ ਅਤੇ ਕਿਸੇ ਵੀ ਵਿਅਕਤੀ ਨੂੰ  ਖੱਜਲ ਖੁਆਰ ਨਹੀਂ ਕੀਤਾ ਜਾਵੇਗਾ ।

  ਹਰਦਿਆਲ ਸਿੰਘ ਕੰਬੋਜ  ਵਿਧਾਇਕ ਰਾਜਪੁਰਾ  ਨੇ ਪੱਤਰਕਾਰਾਂ ਨੂੰ ਦੱਸਿਆ  ਕਾਂਗਰਸ ਪਾਰਟੀ ਵੱਲੋਂ ਅਤੇ  ਪੰਜਾਬ ਦੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ  ਵੱਲੋਂ  ਇੱਕ ਹਜਾਰ ਲੋੜਵੰਦ ਪਰਿਵਾਰਾਂ ਨੂੰ  ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ  ਪੈਨਸ਼ਨਾਂ ਦੇ ਚੈੱਕਾਂ ਦੇ ਸਰਟੀਫਿਕੇਟ ਦਿੱਤੇ ਗਏ।  ਇਹ ਸਰਟੀਫਿਕੇਟ ਪੈਨਸ਼ਨਾਂ ਲੈਣ ਵਾਲੇ  ਆਪੋ ਆਪਣੇ ਬੈਂਕਾਂ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਉਣਗੇ  ਅਤੇ ਇਹ ਪੈਨਸ਼ਨ ਸਰਕਾਰ ਵੱਲੋਂ  ਲੋੜਵੰਦ ਪਰਿਵਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।  ਕਿਸੇ ਵੀ ਵਿਅਕਤੀ  ਕਿਸੇ ਵੀ ਵਿਅਕਤੀ ਨੂੰ  ਖੱਜਲ ਖੁਆਰ ਨਹੀਂ ਹੋਣਾ ਪਵੇਗਾ।

  ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਆਉਂਦੀਆਂ  ਵਿਧਾਨ ਸਭਾ ਚੋਣਾਂ ਵਿੱਚ  ਕਾਂਗਰਸ ਪਾਰਟੀ  ਵੱਡੀ ਜਿੱਤ  ਅਗਰ  ਪੰਜਾਬ ਵਿੱਚ  ਦੁਬਾਰਾ ਸਰਕਾਰ  ਕਾਂਗਰਸ ਪਾਰਟੀ ਦੀ ਹੁੰਦੀ ਹੈ ਤਾਂ  ਲੋੜਵੰਦ ਪਰਿਵਾਰਾਂ ਦੀ  ਪੈਨਸ਼ਨ  ਦੁੱਗਣੀ ਕਰ ਦਿੱਤੀ ਜਾਵੇਗੀ । ਇਸ ਮੌਕੇ ਹਰਦਿਆਲ ਸਿੰਘ ਕੰਬੋਜ ਵੱਲੋਂ  ਪਹੁੰਚੇ ਲੋੜਵੰਦ ਪਰਿਵਾਰਾਂ  ਧੰਨਵਾਦ ਕੀਤਾ ਗਿਆ।

  ਆਸ਼ਾ  ਰਾਣੀ ਅਤੇ ਕਾਂਤਾ ਰਾਣੀ ਨੇ  ਪੱਤਰਕਾਰਾਂ ਨੂੰ ਦੱਸਿਆ ਕਿ  ਅਸੀਂ ਪੰਜਾਬ ਸਰਕਾਰ ਦਾ  ਧੰਨਵਾਦ ਕਰਦੇ ਹਾਂ  ਸਾਡੇ ਲੋੜਵੰਦ ਪਰਿਵਾਰ  ਪੈਨਸ਼ਨ ਦੇ ਸਰਟੀਫਿਕੇਟ ਦਿੱਤੇ। ਹੁਣ ਸਾਡੀ ਪੈਨਸ਼ਨ  ਹਰ ਮਹੀਨੇ  ਬੈਂਕ ਦੇ ਖਾਤਿਆਂ ਵਿੱਚ ਹੀ  ਆ ਜਾਵੇਗੀ ਅਤੇ ਸਾਨੂੰ ਹੁਣ  ਖੱਜਲ ਖੁਆਰ ਨਹੀਂ ਹੋਣਾ ਪਵੇਗਾ।
  ਜਗਨੰਦਨ ਗੁਪਤਾ ਐੱਮ ਸੀ  ਨੇ ਪੱਤਰਕਾਰਾਂ ਨੂੰ ਦੱਸਿਆ  ਰਾਜਪੁਰਾ ਵਿੱਚ  ਹਰਦਿਆਲ ਸਿੰਘ ਕੰਬੋਜ ਵੱਲੋਂ  ਕਾਫੀ ਵਿਕਾਸ ਕਰਵਾਇਆ ਗਿਆ  ਮੇਰੇ ਵਾਰਡ ਵਿਚ  ਇਕਤਾਲੀ ਕਰੋੜ ਰੁਪਏ  ਦੇ ਵਿਕਾਸ ਕਾਰਜਾਂ ਦੇ ਕੰਮ  ਚੱਲ ਰਹੇ ਹਨ । ਜਿਨ੍ਹਾਂ ਨੇ  ਰਾਜਪੁਰਾ ਸ਼ਹਿਰ ਦਾ  ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈ  ਹਰ ਪਾਸੇ ਸ਼ਹਿਰ ਵਿਚ  ਸੜਕਾਂ ਦਾ ਜਾਲ ਵਿਛਾ ਦਿੱਤੇ ਹਨ।  ਸ਼ਹਿਰ ਵਾਸੀਆਂ ਨੂੰ  ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ,  ਇਹ ਕਾਂਗਰਸ ਪਾਰਟੀ ਦਾ  ਸ਼ਹਿਰ ਵਾਸੀਆਂ ਨੂੰ  ਵਾਅਦਾ ਹੈ

  ਬਲਦੇਵ ਸਿੰਘ ਗੱਦੋਮਾਜਰਾ  ਚੇਅਰਮੈਨ ਮਾਰਕੀਟ ਕਮੇਟੀ ਰਾਹੀਂ  ਨੇ ਪੱਤਰਕਾਰਾਂ ਨੂੰ ਦੱਸਿਆ  ਕਿ ਪੰਜਾਬ ਦੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ  ਵੱਲੋਂ ਲੋੜਵੰਦ ਪਰਿਵਾਰਾਂ ਨੂੰ  ਪੰਦਰਾਂ ਸੌ ਰੁਪਏ ਮਹੀਨਾ ਪੈਨਸ਼ਨ  ਜਾਰੀ ਕੀਤੀ ਹੈ  ਜਿਸ ਦੇ ਸਰਟੀਫਿਕੇਟਾਂ ਵੰਡੇ ਗਏ। ਹੁਣ ਇਨ੍ਹਾਂ ਲੋੜਵੰਦ ਪਰਿਵਾਰ  ਪੈਨਸ਼ਨ  ਸਿੱਧੀ ਖਾਤਿਆਂ ਚਲੀ ਜਾਵੇਗੀ  ਕਿਸੇ ਨੂੰ ਵੀ ਖੱਜਲ ਖੁਆਰ ਨਹੀਂ ਹੋਣਾ ਪਵੇਗਾ । ਇਸ ਮੌਕੇ  ਕਾਂਗਰਸ ਪਾਰਟੀ ਵੱਲੋਂ  ਲੱਡੂ ਵੀ ਵੰਡੇ ਗਏ ।
  Published by:Ashish Sharma
  First published: