
Rajpura: ਕਿਸਾਨਾਂ ਨੇ 88 ਏਕੜ ਸੂਰਜਮੁਖੀ ਦੀ ਫਸਲ ਟਰੈਕਟਰਾਂ ਨਾਲ ਵਾਹੀ
ਅਮਰਜੀਤ ਪੰਨੂ
ਰਾਜਪੁਰਾ -ਰਾਜਪੁਰਾ ਦੇ ਨਾਲ ਲੱਗਦੇ ਪਿੰਡ ਚਲਹੇੜੀ ਦੇ ਕਿਸਾਨਾਂ ਨੇ 88 ਏਕੜ ਜ਼ਮੀਨ ਵਿੱਚ ਸੂਰਜਮੁਖੀ ਦੀ ਫ਼ਸਲ ਡੀ ਜੀ ਸੀ ਜਿਸ ਦਾ ਬੀਜ ਰਾਜਪੁਰਾ ਦੀਆਂ ਵੱਖ ਵੱਖ ਦੁਕਾਨਾਂ ਤੋਂ ਖਰੀਦਿਆ ਗਿਆ ਸੀ ਪਰ ਸੂਰਜ ਮੁਖੀ ਦਾ ਬੀਜ ਖਰਾਬ ਹੋਣ ਕਾਰਨ ਇੱਕ ਇੱਕ ਬੂਟੇ ਨੂੰ ਕਈ ਕਈ ਫੁੱਲ ਲੱਗਣੇ ਸਨ । ਜਦੋਂਕਿ ਅਸਲੀ ਬੀਜ ਨੂੰ ਸੂਰਜਮੁਖੀ ਦਾ ਇੱਕ ਹੀ ਫੁੱਲ ਲੱਗਦਾ ਹੈ। ਇਸ ਕਾਰਨ ਲੱਖਾਂ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਸੂਰਜਮੁਖੀ ਸੁੱਕ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਫਸਰਾਂ ਦੀ ਨਿਗਰਾਨੀ ਵਿੱਚ ਕਿਸਾਨਾਂ ਵੱਲੋਂ ਪੰਜ ਟਰੈਕਟਰਾਂ ਨਾਲ ਅਗਲੀ ਫ਼ਸਲ ਬੀਜਣ ਬਈ ਵਾਹ ਵਾਹ ਦਿੱਤਾ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ।
ਸੁਖਵਿੰਦਰ ਸਿੰਘ ਪਿੰਡ ਚਲਹੇੜੀ ਕਿਸਾਨ ਨੇ ਪੱਤਰਕਾਰਾਂ ਨੂੰ ਦੱਸਿਆ ਵੱਖ ਵੱਖ ਦੁਕਾਨਾਂ ਤੋਂ ਸੂਰਜਮੁਖੀ ਦਾ ਬੀਜ ਖਰੀਦਿਆ ਸੀ ਪਰ ਬੀਜ ਖਰਾਬ ਨਿਕਲਣ ਕਾਰਨ ਖੇਤੀਬਾੜੀ ਵਿਭਾਗ ਨੇ ਦੁਕਾਨਦਾਰਾਂ ਤੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ । ਸਾਡੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਡੀ ਮਦਦ ਕੀਤੀ ਜਾਵੇ।

ਗੁਰਦੀਪ ਸਿੰਘ ਕਿਸਾਨ ਨੇ ਦੱਸਿਆ ਸੂਰਜਮੁਖੀ ਦੀ ਫਸਲ ਬਿਲਕੁਲ ਤਬਾਹ ਹੈ। ਸਾਨੂੰ ਦੁਕਾਨਦਾਰਾਂ ਵੱਲੋਂ ਨਕਲੀ ਬੀਜ ਦਿੱਤਾ ਗਿਆ ਸੀ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ। ਗੁਰਮੇਲ ਸਿੰਘ ਖੇਤੀਬਾਡ਼ੀ ਅਫਸਰ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸ਼ਿਕਾਇਤ ਸਾਡੇ ਪਾਸ ਆਈ ਸੀ। ਅਸੀਂ ਪਿੰਡਾਂ ਵਿੱਚ ਸੂਰਜਮੁਖੀ ਦੀ ਫਸਲ ਵੇਖਣ ਲਈ ਆਏ ਸੀ ਪਰ ਬਿਲਕੁਲ ਖ਼ਤਮ ਹੋ ਗਈ ਹੈ। ਅਸੀਂ ਦੁਕਾਨਦਾਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾ ਦਿੱਤਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।