ਰਾਜਪੁਰਾ: ਵਰਲਪੂਲ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

News18 Punjabi | News18 Punjab
Updated: October 18, 2020, 12:15 PM IST
share image
ਰਾਜਪੁਰਾ: ਵਰਲਪੂਲ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਰਾਜਪੁਰਾ: ਵਰਲਪੂਲ ਦੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ
ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੰੜ ਵਿਚ ਵਰਲਪੂਲ ਦੇ ਗੁਦਾਮ ਵਿੱਚ ਦੇਰ ਰਾਤ ਅੱਗ ਲੱਗਣ ਕਾਰਨ ਉਸ ਵਿੱਚ ਪਿਆ ਲੱਖਾ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਦੇਰ ਰਾਤ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਰਾਜਪੁਰਾ, ਡੇਰਾਬੱਸੀ, ਲਾਲੜੂ ਦੀਆ ਗੱਡੀਆਂ ਕਈ ਘੰਟਿਆਂ ਬਾਅਦ ਕਾਬੂ ਪਾਇਆ ਗਿਆ।

ਇਸ ਵਿੱਚ ਵਰਲਪੂਲ ਕੰਪਨੀ ਤੋਂ ਤਿਆਰ ਕੀਤਾ ਸਾਮਾਨ ਰੱਖਿਆ ਹੋਇਆ ਸੀ। ਫਾਇਰ ਬ੍ਰਿਗੇਡ ਗੱਡੀਆਂ ਨੂੰ ਪਾਣੀ ਦੀ ਵੀ ਕਿੱਲਤ ਆਈ ਤੇ ਦੋ ਕਿਲੋਮੀਟਰ ਦੂਰ ਸ਼ਰਾਬ ਫੈਕਟਰੀ ਵਿੱਚੋਂ ਪਾਣੀ ਹਾਸਲ ਕਰਨਾ ਪਿਆ। ਅੱਗ ਦੀਆਂ ਉੱਚੀਆਂ ਲਾਟਾਂ ਅਤੇ ਅੱਗ ਨਾਲ ਫਰਿੱਜ, ਏਸੀ, ਆਰਓ ਅਤੇ ਮਸ਼ੀਨਾਂ ਦੇ ਸੜਨ ਦੇ ਧਮਾਕੇ ਕਈਂ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੇ।
ਸ਼ਹਿਰ ਵਾਸੀ ਅਤੇ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਵਸਨੀਕ ਮੌਕੇ ਉਤੇ ਇਕੱਤਰ ਹੋ ਗਏ। ਅੱਗ ਕਾਰਨ ਮੁਢਲੇ ਅਨੁਮਾਨ ਅਨੁਸਾਰ ਦਸ ਕਰੋੜ ਤੋਂ ਵੱਧ ਦਾ ਸਾਮਾਨ ਸੜ ਗਿਆ। ਅੱਗ ਨਾਲ ਸਮੁੱਚਾ ਗੋਦਾਮ ਵੀ ਸੜਕੇ ਸੁਆਹ ਹੋ ਗਿਆ। ਗੋਦਾਮ ਦੇ ਮਾਲਕਾਂ ਵੱਲੋਂ ਪਾਣੀ ਤੇ ਅੱਗ ਬੁਝਾਊ ਯੰਤਰਾਂ ਸਬੰਧੀ ਖਾਮੀਆਂ ਵੀ ਸਾਹਮਣੇ ਆਈਆਂ।
Published by: Gurwinder Singh
First published: October 18, 2020, 12:15 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading