• Home
 • »
 • News
 • »
 • punjab
 • »
 • RAJPURA GURNAM SINGH CHADUNI APPEALS TO MAKE THE 27TH INDIA BANDH A SUCCESS

ਰਾਜਪੁਰਾ: ਗੁਰਨਾਮ ਸਿੰਘ ਚੜੂਨੀ ਵੱਲੋਂ 27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ

ਰਾਜਪੁਰਾ: ਗੁਰਨਾਮ ਸਿੰਘ ਚੜੂਨੀ ਵੱਲੋਂ 27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ

ਰਾਜਪੁਰਾ: ਗੁਰਨਾਮ ਸਿੰਘ ਚੜੂਨੀ ਵੱਲੋਂ 27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ: ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ  ਕਿਸਾਨ ਜਥੇਬੰਦੀਆਂ ਇਕ ਸਾਲ ਤੋਂ  ਦਿੱਲੀ ਦੀਆਂ ਬਰੂੰਹਾਂ ਉਤੇ ਬੈਠੀਆਂ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਜਗਾਉਣ ਲਈ  27 ਸਤੰਬਰ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ।

  ਇਸ ਲਈ ਗੁਰਨਾਮ ਸਿੰਘ ਚੜੂਨੀ ਵਪਾਰੀ ਭਰਾਵਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਨ ਲਈ  ਰਾਜਪੁਰਾ ਪਹੁੰਚੇ ਸਨ,  ਜਿਨ੍ਹਾਂ ਦਾ ਰਾਜਪੁਰਾ ਪਹੁੰਚਣ ਉਤੇ ਮਨਜੀਤ ਸਿੰਘ ਘੁਮਾਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਵੱਲੋਂ ਸਵਾਗਤ ਕੀਤਾ ਗਿਆ। ਸੁਮਨ ਹੁੱਡਾ  ਭਾਰਤੀ ਕਿਸਾਨ ਯੂਨੀਅਨ ਚੜੂਨੀ ਹਰਿਆਣਾ ਮਹਿਲਾ ਵਿੰਗ ਦੀ ਪ੍ਰਧਾਨ ਦਾ ਇਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਇਕ ਕਾਫਲੇ ਦੇ ਰੂਪ ਵਿੱਚ ਗੁਰਨਾਮ ਸਿੰਘ ਚੜੂਨੀ ਵੱਲੋਂ  ਖੁੱਲ੍ਹੀ ਜੀਪ ਵਿੱਚ  ਅਪੀਲ ਕਰ ਰਹੇ ਸਨ ਕਿ  27ਸਤੰਬਰ ਨੂੰ ਭਾਰਤ ਬੰਦ ਵਿਚ ਸਾਡਾ ਸਾਥ ਦਿੱਤਾ ਜਾਵੇ।

  ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੋਟਰਸਾਈਕਲ ਅਤੇ ਕਾਰਾਂ ਦੇ ਨਾਲ ਇਹ ਕਾਫ਼ਲਾ  ਰਾਜਪੁਰਾ ਤੋਂ ਬਨੂੜ ਨੂੰ ਰਵਾਨਾ ਹੋ ਗਿਆ। ਜਗਤਾਰ ਸਿੰਘ  ਨੇ ਪੱਤਰਕਾਰਾਂ ਨੂੰ ਦੱਸਿਆ ਸੀ ਮੈਂ ਕਾਫੀ ਲੰਬੇ ਕਿਸਾਨ ਅੰਦੋਲਨ ਦੇ ਨਾਲ  ਜੁੜਿਆ ਹੋਇਆ ਹਾਂ ਅਤੇ ਅੱਜ ਵੀ  ਗੁਰਨਾਮ ਸਿੰਘ ਦੇ ਸੁਆਗਤ ਲਈ ਇੱਥੇ ਪਹੁੰਚਿਆ ਹਾਂ।  ਸਾਨੂੰ ਸਭ ਨੂੰ ਕਿਸਾਨਾਂ ਦੇ ਨਾਲ ਜੁੜਨਾ ਚਾਹੀਦਾ ਹੈ।

  ਸੁਮਨ ਹੁੱਡਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਹਰਿਆਣਾ ਮਹਿਲਾ ਵਿੰਗ ਦੀ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨ ਅਤੇ ਦੁਕਾਨਦਾਰਾਂ ਨੂੰ 27 ਸਤੰਬਰ ਨੂੰ ਬੰਦ ਦੀ ਅਪੀਲ ਕਰਨ ਵਾਸਤੇ ਆਏ ਹਾਂ  ਕਿਉਂਕਿ ਕੇਂਦਰ ਦੀ ਸਰਕਾਰ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ  ਸੰਯੁਕਤ ਕਿਸਾਨ ਮੋਰਚੇ ਵਿੱਚ  ਬੰਦ ਦਾ ਐਲਾਨ ਕੀਤਾ ਗਿਆ।

  ਗੁਰਨਾਮ ਸਿੰਘ ਚੜੂਨੀ ਨੇ ਪੱਤਰਕਾਰਾਂ ਨੂੰ ਦੱਸਿਆ ਸਤਾਈ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਦੀ  ਰਾਜਪੁਰਾ ਵਾਸੀ ਅਤੇ ਪੰਜਾਬ ਵਿੱਚ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ  ਅਪੀਲ ਕਰਨ ਵਾਸਤੇ ਆਏ ਹਨ। ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਕੇਂਦਰ ਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਜਾਣ।
  Published by:Gurwinder Singh
  First published: