
ਹੈ ਰਾਜਪੁਰਾ ਦੀ ਮੌੜ ਮੰਡੀ ਵਿੱਚ ਵੀ ਪਾਣੀ ਦੀ ਨਿਕਾਸੀ ਨਾ ਹੋਣ ਲੋਕ ਕਾਫੀ ਪ੍ਰੇਸ਼ਾਨ ਹਨ ਪਰ ਮਾਰਕੀਟ ਕਮੇਟੀ ਵਾਲੇ ਅੱਖਾਂ ਬੰਦ ਕਰੀ ਬੈਠੇ ਹਨ
ਅਮਰਜੀਤ ਸਿੰਘ ਪੰਨੂ
ਰਾਜਪੁਰਾ - ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਪਿਲਖਨੀ ਦੇ ਕਿਸਾਨ ਦੀ 20 ਏਕੜ ਠੇਕੇ ਤੇ ਲਈ ਜ਼ਮੀਨ ਵਿੱਚ ਬੀਜੀ ਕਣਕ ਦੀ ਫਸਲ ਵਿੱਚ ਫੁੱਟ ਫੁੱਟ ਪਾਣੀ ਖੜ੍ਹਣ ਕਰਕੇ ਨੁਕਸਾਨੀ ਗਈ। ਸੁਖਚੈਨ ਸਿੰਘ ਕਿਸਾਨ ਪਿੰਡ ਪਿਲਖਨੀ ਵਾਸੀ ਨੇ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਖਾਦ ਨਹੀਂ ਮਿਲਦੀ ਸੀ ਮਹਿੰਗੀ ਖਾਦ ਖ਼ਰੀਦ ਕੇ ਖੇਤਾਂ ਵਿੱਚ ਪਾਈ ਸੀ ਪਰ ਲਗਾਤਾਰ ਬਰਸਾਤ ਪੈਣ ਕਾਰਨ ਸਾਡੇ ਖੇਤਾਂ ਵਿੱਚ ਫੁੱਟ ਫੁੱਟ ਕਣਕ ਵਿੱਚ ਪਾਣੀ ਖੜ੍ਹ ਗਿਆ ਹੈ , ਜਿਸ ਕਾਰਨ ਸਾਡਾ ਲੱਖਾਂ ਰੁਪਏ ਨੁਕਸਾਨ ਹੋ ਗਿਆ ਹੈ। ਅਸੀਂ ਸਾਰੀ ਜ਼ਮੀਨ ਠੇਕੇ ਤੇ 45 ਹਜਾਰ ਰੁਪਏ ਪ੍ਰਤੀ ਏਕੜ ਲਈ ਉਤੇ ਸੀ। ਸਰਕਾਰ ਨੂੰ ਅਪੀਲ ਹੈ ਸਾਡੀ ਮੱਦਦ ਕੀਤੀ ਜਾਵੇ।
ਇਸੇ ਤਰ੍ਹਾਂ ਰਾਜਪੁਰਾ ਦੇ ਅੰਡਰਬ੍ਰਿੱਜ ਪਾਣੀ ਭਰ ਗਿਆ, ਜਿਸ ਕਾਰਨ ਰਾਜਪੁਰਾ ਵਾਸੀ ਨੂੰ ਬੜੀ ਮੁਸ਼ਕਲ ਨਾਲ ਰਾਜਪੁਰਾ ਟਾਊਨ ਜਾਣ ਵਾਸਤੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈ ਰਿਹਾ ਹੈ। ਰਾਜਪੁਰਾ ਦੀ ਮੌੜ ਮੰਡੀ ਵਿੱਚ ਵੀ ਪਾਣੀ ਦੀ ਨਿਕਾਸੀ ਨਾ ਹੋਣ ਲੋਕ ਕਾਫੀ ਪ੍ਰੇਸ਼ਾਨ ਹਨ ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।