• Home
 • »
 • News
 • »
 • punjab
 • »
 • RAJPURA MARRIAGE ENDED DUE TO DOMESTIC STRIFE CASE REGISTERED AGAINST IN LAWS AMARJIT PANNU

ਰਾਜਪੁਰਾ- ਵਿਆਹੁਤਾ ਨੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਖਤਮ, ਸਹੁਰਿਆਂ ਖਿਲਾਫ ਮਾਮਲਾ ਦਰਜ

ਰਾਜਪੁਰਾ- ਵਿਆਹੁਤਾ ਨੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਖਤਮ, ਸਹੁਰਿਆਂ ਖਿਲਾਫ ਮਾਮਲਾ ਦਰਜ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ-  ਪੁਲਿਸ ਚੌਕੀ ਬੱਸ ਸਟੈਂਡ ਧੀਨ ਪੈਂਦੇ ਪਿੰਡ ਸ਼ਾਮਦੂ ਵਿਖੇ ਵਿਆਹੁਤਾ ਨੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਪੁਲਿਸ ਨੇ ਮ੍ਰਿਤਕਾ  ਦੇ ਭਰਾ ਦੇ ਬਿਆਨਾਂ ਦੇ ਪਤੀ ,ਭੈਣ ,ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਸੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਸ਼੍ਹਾਮਦੂ ਵਿੱਚ ਵਿਆਹੁਤਾ ਨੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਮਿਰਤਕ ਦੇ ਪਰਿਵਾਰ  ਨਾਲ ਲੈ ਕੇ ਲਾਸ਼ ਦਾ ਪੋਸਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰਾਜਪੁਰਾ ਰੱਖ ਦਿੱਤੀ ਹੈ ।

  ਮਿਰਤਕ ਸੰਦੀਪ ਕੌਰ 23 ਸਾਲਾਂ ਦੇ ਪਿਤਾ ,ਭਰਾ ਸੁਖਚੈਨ ਸਿੰਘ, ਅਤੇ ਅੰਗਰੇਜ ਸਿੰਘ , ਨੇ ਪੱਤਰਕਾਰਾਂ ਨੂੰ ਦਸਿਆ ਕਿ  ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਸਿਆ ਕਿ ਮੇਰੀ ਲੜਕੀ ਸੰਦੀਪ ਕੌਰ ਦਾ ਵਿਆਹ ਅਮਰੀਕ ਸਿੰਘ ਵਾਸੀ ਪਿੰਡ ਸਾਮਦੂ ਨਾਲ 10 ਮਾਰਚ 2018 ਵਿੱਚ ਹੋਈ ਸੀ ਪਰ ਘਰ ਵਿੱਚ ਕਾਫੀ ਲੜਾਈ ਝਗੜਾ ਰਹਿੰਦਾ ਸੀ।ਕਈ  ਵਾਰੀ ਅਸੀ ਆਪਣੀ ਲੜਕੀ ਨੂੰ ਸਮਝਾ ਕੇ ਭੇਜਿਆ ਸੀ  ਕਿ ਆਪਣੇ ਘਰ ਵਿੱਚ ਹੀ ਲੜਕੀ ਰਹਿੰਦੀਆਂ ਹਨ ਪਰ ਹੁਣ ਸਾਨੂੰ ਸਵੇਰੇ ਪਤਾ ਲਗਾ ਕਿ ਤੁਹਾਡੀ ਲੜਕੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ  ਹੈ।

  ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਜੱਜਵਿੰਦਰ ਸਿੰਘ ਨੇ ਦਸਿਆ ਕਿ ਮਿਰਤਕ ਸੰਦੀਪ ਕੌਰ ਦੇ ਭਰਾ ਦੇ ਬਿਆਨਾਂ ਤੇ ਪਤੀ ,ਮਾਂ, ਭੈਣ, ਖਿਲਾਫ ਧਾਰਾ 306 ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਸੁਰੂ ਕਰ ਦਿੱਤੀ ਹੈ।
  Published by:Ashish Sharma
  First published: