
ਰਾਜਪੁਰਾ: ਦੋ ਸਕੇ ਭਰਾਵਾਂ ਨੇ ਨਾਬਾਲਗ ਮਾਮੇ ਦੇ ਲੜਕੇ ਦਾ ਕੀਤਾ ਕਤਲ, ਦੋਸ਼ੀ ਕਾਬੂ
(ਅਮਰ ਜੀਤ ਸਿੰਘ ਪੰਨੂ)
ਰਾਜਪੁਰਾ ਦੇ ਮਿੰਨੀ ਸਕੱਤਰ ਵਿਖੇ ਵਿਕਰਮਜੀਤ ਦੁੱਗਲ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਪਟਿਆਲੇ ਪ੍ਰੈਸ ਨਾਲ ਗੱਲਬਾਤ ਕਰਦੇ ਦਸਿਆ ਕਿ ਥਾਣਾ ਖੇੜੀ ਗੰਢਿਆਂ ਪੁਲਿਸ ਨੂੰ ਪਿੰਡ ਭਦਕ ਪਾਸ 14 ਸਾਲ਼ਾ ਲੜਕੇ ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਮਿਲੀ ਸੀ ਜਿਸ ਦੀ ਸ਼ਿਕਾਇਤ ਰੇਲਵੇ ਪੁਲੀਸ ਵਿਚ ਮਿਰਤਕ ਦੀ ਮਾਂ ਨੇ ਕੀਤੀ ਸੀ ਪਰ ਲਾਸ਼ ਪਿੰਡ ਭਦੱਕ ਨੇੜੇ ਮਿਲਣ ਨਾਲ ਖੇੜੀ ਗੰਢਿਆਂ ਦੀ ਪੁਲਿਸ ਵੱਲੋ ਬੜੀ ਤੇਜੀ ਨਾਲ 48 ਘੰਟੇ ਵਿੱਚ ਹੀ ਕਾਤਲਾਂ ਨੂੰ ਕਾਬੂ ਕਰਲਿਆ ਗਿਆ।
ਮ੍ਰਿਤਕ ਦੇ ਪਿਤਾ ਕਾਲੂ ਰਾਮ ਦੀ ਸ਼ਕਾਇਤ ਤੇ ਸ਼ਾਮੂ ਸ਼ਰਮਾ ਅਤੇ ਬੱਬਲੂ ਸ਼ਰਮਾ ਵਾਸੀ ਰਾਜਪੁਰਾ ਪਿੰਡ ਧਮੋਲੀ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਮ੍ਰਿਤਕ ਅਨੁਜ ਦੀ ਭੈਣ ਨਾਲ ਸ਼ਾਮੂ ਸ਼ਰਮਾ ਦੇ ਨਜਾਇਜ ਸਬੰਧ ਸਨ ਜਿਨ੍ਹਾਂ ਦਾ ਦੋ ਸਾਲ ਪਹਿਲਾਂ ਦਾ ਪੁਲਿਸ ਚੌਕੀ ਵਿੱਚ ਫੈਸਲਾ ਵੀ ਹੋਇਆ ਸੀ ਪਰ ਮ੍ਰਿਤਕ ਅਨੁਜ ਸ਼ਾਮੂ ਦੀ ਪਿੰਡ ਵਿੱਚ ਬਦਨਾਮੀ ਕਰਦਾ ਸੀ ਜਿਸ ਦਾ ਬਦਲ ਲੈਣ ਲਈ ਮ੍ਰਿਤਕ ਦੇ ਮਾਮੇ ਦੇ ਲੜਕਿਆਂ ਨੇ 2 ਮਾਰਚ ਨੂੰ ਇਸਨੂੰ ਘਰ ਤੋ ਬੁਲਾਕੇ ਕਤਲ ਕਰ ਦਿੱਤਾ ਜਿਸ ਚਾਕੂ ਨਾਲ ਕਤਲ ਕੀਤਾ। ਪੁਲਿਸ ਨੇ ਧਾਰਾ 302ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਸਾਰੇ ਬਿਹਾਰ ਦੇ ਵਾਸੀ ਹਨ ਰਾਜਪੁਰਾ ਵਿਖੇ ਮਜਦੂਰੀ ਕਰਦੇ ਸਨ। ਇਸ ਮੌਕੇ ਰਾਜਿੰਦਰ ਸਿੰਘ ਉਪ ਕਪਤਾਨ ਪੁਲਿਸ ਘਨੋਰ ਕੁਲਵਿੰਦਰ ਸਿੰਘ ਐੱਸ ਐਚ ਓ ਅਤੇ ਪੁਲਿਸ ਮੁਲਾਜਮ ਹਾਜਰ ਸਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।