• Home
 • »
 • News
 • »
 • punjab
 • »
 • RAJPURA NEWLYWEDS COMPLAINT OF ASSAULT FOR DOWRY FILE COMPLAINT AGAINST IN LAWS

ਰਾਜਪੁਰਾ: ਨਵ ਵਿਆਹੁਤਾ ਦੇ ਬਿਆਨਾਂ 'ਤੇ ਸਹੁਰਾ ਪਰਿਵਾਰ 'ਤੇ ਪਰਚਾ ਦਰਜ

ਰਾਜਪੁਰਾ: ਨਵ ਵਿਆਹੁਤਾ ਦੇ ਬਿਆਨਾਂ 'ਤੇ ਸਹੁਰਾ ਪਰਿਵਾਰ 'ਤੇ ਪਰਚਾ ਦਰਜ

ਰਾਜਪੁਰਾ: ਨਵ ਵਿਆਹੁਤਾ ਦੇ ਬਿਆਨਾਂ 'ਤੇ ਸਹੁਰਾ ਪਰਿਵਾਰ 'ਤੇ ਪਰਚਾ ਦਰਜ

 • Share this:
  ਅਮਰਜੀਤ ਸਿੰਘ ਪੰਨੂ 

  ਰਾਜਪੁਰਾ: ਪੁਲਿਸ ਚੌਕੀ ਬੱਸ ਸਟੈਂਡ ਅਧੀਨ ਪੈਂਦੀ ਛੱਜੂ ਮਜਾਰੀ ਦੀ ਵਾਸੀ ਪ੍ਰਭਜੋਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਮਾਤਾ ਪਿਤਾ ਦੇ ਘਰ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ, ਜਿਸ ਦੀਆਂ ਲੱਤਾਂ ਬਾਹਾਂ ਉਤੇ ਗੰਭੀਰ ਸੱਟਾਂ ਵੱਜਣ ਕਾਰਨ ਰਾਜਪੁਰਾ ਦੇ ਨਿੱਜੀ ਹਾਸਪਤਾਲ ਵਿਚ ਦਾਖਲ ਕਰਵਾਇਆ ਸੀ।

  ਰਾਜਪੁਰਾ ਬੱਸ ਸਟੈਂਡ ਪੁਲਿਸ ਵੱਲੋਂ ਲੜਕੀ ਦੇ ਬਿਆਨਾਂ ਉਤੇ ਪਤੀ ਲਖਵਿੰਦਰ ਸਿੰਘ, ਬਲਦੇਵ ਸਿੰਘ  ਅਤੇ ਨਣਦ ਸੁਖਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਭਜੋਤ ਦਾ ਵਿਆਹ 30 ਫ਼ਰਵਰੀ 2021 ਨੂੰ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ।

  ਉਸ ਦਾ ਦੋਸ਼ ਹੈ ਕਿ ਸਹੁਰਾ ਪਰਿਵਾਰ ਦਾਜ ਘੱਟ ਲਿਆਉਣ ਕਾਰਨ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ।

  ਪ੍ਰਭਜੋਤ ਕੌਰ (27) ਨੇ ਦੱਸਿਆ ਉਹ ਆਪਣੇ ਸਹੁਰੇ ਪਰਿਵਾਰ ਤੋਂ ਕਾਫ਼ੀ ਪ੍ਰੇਸ਼ਾਨ ਹੈ ਜਿਸ ਕਰਕੇ ਉਸ ਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਲਈ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ, ਪਰ ਗੰਭੀਰ ਸੱਟਾਂ ਵੱਜਣ ਕਾਰਨ ਹੁਣ ਉਸ ਦੀ ਹਾਲਤ ਕਾਫ਼ੀ ਖ਼ਰਾਬ ਹੈ। ਰਾਜਪੁਰਾ ਪੁਲਿਸ ਨੇ ਕੱਲ੍ਹ ਬਿਆਨ ਕਲਮਬੰਦ ਕੀਤੇ ਸਨ ਅਤੇ ਉਸ ਦੇ ਸਹੁਰੇ ਪਰਿਵਾਰ ਉਤੇ ਪਰਚਾ ਦਰਜ ਕਰ ਦਿੱਤਾ ਗਿਆ।

  ਉਸ ਦੀ ਸਰਕਾਰ ਨੂੰ ਅਪੀਲ ਹੈ ਕਿ ਉਸ ਦੇ ਸਹੁਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਸਮਰੱਥਾ ਅਨੁਸਾਰ ਲੜਕੀ ਦਾ ਵਿਆਹ ਕੀਤਾ ਸੀ, ਉੱਥੇ ਘਰ ਵਿਚ ਵਰਤਣ ਵਾਲਾ ਸਾਮਾਨ ਵੀ ਦਿੱਤਾ ਸੀ, ਪਰ ਸਹੁਰੇ ਪਰਿਵਾਰ ਵਾਲੇ  ਮੇਰੀ ਲੜਕੀ ਨੂੰ ਪਰੇਸ਼ਾਨ ਕਰਦੇ  ਸਨ, ਜਿਸ ਕਾਰਨ ਉਸ ਨੇ  ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

  ਗੰਭੀਰ ਸੱਟਾਂ ਕਾਰਨ ਹੁਣ ਰਾਜਪੁਰਾ ਦੇ ਨਿੱਜੀ ਹਸਪਤਾਲ ਵਿੱਚ  ਜ਼ੇਰੇ ਇਲਾਜ ਹੈ। ਡੀਐੱਸਪੀ ਰਾਜਪੁਰਾ ਹਰਬੰਸ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਉਤੇ ਸਹੁਰੇ ਪਰਿਵਾਰ ਖ਼ਿਲਾਫ਼  ਧਾਰਾ 498ਏ -306-115-34.ਆਈਪੀਐੱਸ  ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਜਲਦੀ ਹੀ  ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
  Published by:Gurwinder Singh
  First published: