Home /News /punjab /

Rajpura: ਨਾਈਜੀਰੀਅਨ ਔਰਤ 1 ਕਿੱਲੋ 750 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ

Rajpura: ਨਾਈਜੀਰੀਅਨ ਔਰਤ 1 ਕਿੱਲੋ 750 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ

Rajpura: ਨਾਈਜੀਰੀਅਨ ਔਰਤ 1 ਕਿੱਲੋ 750 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ

Rajpura: ਨਾਈਜੀਰੀਅਨ ਔਰਤ 1 ਕਿੱਲੋ 750 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ - ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ  ਥਾਣਾ ਬਨੂੜ ਦੀ ਪੁਲੀਸ  ਪੂਰੀ ਤਰ੍ਹਾਂ ਚੌਕਸੀ ਨਾਲ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਹੈ । ਥਾਣਾ ਬਨੂੜ ਦੀ ਪੁਲੀਸ ਨੇ  ਚੰਡੀਗੜ੍ਹ ਰਾਜਪੁਰਾ ਰੋਡ ਤੇ ਬੱਸ ਸਟੈਂਡ ਜਾਂਸਲਾ ਨੇੜੇ  ਨਾਕੇਬੰਦੀ ਦੌਰਾਨ  ਚੰਡੀਗੜ੍ਹ ਤੋਂ ਆਉਂਦੀ ਤੋਂ ਕਾਰ ਨੂੰ ਰੋਕਿਆ।  ਉਸ ਵਿੱਚ ਇੱਕ ਨਾਈਜੀਰੀਅਨ ਔਰਤ  ਕਾਰ ਵਿੱਚ ਸਫ਼ਰ ਕਰ ਰਹੀ ਸੀ । ਪੁਲਿਸ ਨੇ ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਗਈ ਤਾਂ  ਉਸ ਪਾਸੋਂ  ਲੱਖਾਂ ਰੁਪਏ ਕੀਮਤ ਦੀ  1ਕਿੱਲੋ  750ਗਰਾਮ ਹੈਰੋਇਨ ਬਰਾਮਦ ਕੀਤੀ ਸੀ। ਨਾਈਜੀਰੀਅਨ ਔਰਤ ਨੂੰ  ਰਾਜਪੁਰਾ ਮਾਣਯੋਗ ਅਦਾਲਤ ਵਿਚ  ਪੇਸ਼ ਕਰਕੇ ਪੁੱਛ ਪੜਤਾਲ ਕਰਨ ਲਈ  ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ । ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼  ਨਸ਼ਾ ਐਕਟ ਤਹਿਤ  ਥਾਣਾ ਬਨੂੜ ਵਿੱਚ  ਪਰਚਾ ਦਰਜ ਕੀਤਾ ਗਿਆ ਹੈ।

  ਹਰਪ੍ਰੀਤ ਕੌਰ ਸਬ ਇੰਸਪੈਕਟਰ  ਥਾਣਾ ਬਨੂੜ  ਨੇ ਨਾਈਜੀਰੀਅਨ ਔਰਤ ਨੂੰ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ  ਸਾਡੀ ਪੁਲਸ ਪਾਰਟੀ ਵੱਲੋਂ  ਪਿੰਡ ਜਾਂਸਲਾ ਨੇਡ਼ੇ ਨਾਕੇਬੰਦੀ ਕੀਤੀ ਹੋਈ ਸੀ  ਜਦੋਂ ਇਕ ਕਾਰ ਨੂੰ ਰੋਕਿਆ ਗਿਆ  ਇਕ ਨਾਈਜੀਰੀਅਨ ਔਰਤ ਸਫਰ ਕਰ ਰਹੀ ਸੀ  ਜੋ ਕਿ ਕਿਰਾਏ ਦੀ ਕਾਰ ਲੈ ਕੇ ਆਈ ਸੀ। ਇਸ ਦੀ ਪੁੱਛ ਪੜਤਾਲ ਕੀਤੀ ਗਈ  ਇਸ ਨੇ ਮੰਨਿਆ ਕਿ  ਮੈਂ ਦਿੱਲੀ ਤੋਂ ਇਹ ਹੀਰੋਇਨ ਲੈ ਕੇ ਆਏ ਸੀ  ਪੰਜਾਬ ਵਿੱਚ ਸਪਲਾਈ ਕਰਨੀ ਸੀ  ਥਾਣਾ ਬਨੂੜ ਦੀ ਪੁਲੀਸ  ਹੁਣ  ਕਿਸੇ ਡੂੰਘਾਈ ਤੱਕ ਪੜਤਾਲ ਕਰੇਗੀ।
  Published by:Ashish Sharma
  First published:

  Tags: Drugs, Heroin, Punjab Police, Rajpura

  ਅਗਲੀ ਖਬਰ