• Home
 • »
 • News
 • »
 • punjab
 • »
 • RAJPURA NURSING STAFF ON INDEFINITE STRIKE AT CIVIL HOSPITAL

Rajpura: ਸਿਵਲ ਹਸਪਤਾਲ 'ਚ ਨਰਸਿੰਗ ਸਟਾਫ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ

Rajpura: ਸਿਵਲ ਹਸਪਤਾਲ 'ਚ ਨਰਸਿੰਗ ਸਟਾਫ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ

Rajpura: ਸਿਵਲ ਹਸਪਤਾਲ 'ਚ ਨਰਸਿੰਗ ਸਟਾਫ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ  - ਪੰਜਾਬ ਸਰਕਾਰ ਵੱਲੋਂ  ਨਰਸਿੰਗ ਸਟਾਫ ਦੀਆਂ  ਹੱਕੀ ਮੰਗਾਂ ਨਾ ਮੰਨਣ ਕਾਰਨ  ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ  ਨਰਸਿੰਗ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਹਸਪਤਾਲ ਵਿੱਚ  ਸਾਰਾ ਕੰਮਕਾਰ  ਠੱਪ ਕਰ ਦਿੱਤਾ ਗਿਆ। ਐਮਰਜੈਂਸੀ ਵਾਰਡ  ਅਤੇ ਹਸਪਤਾਲ ਵਿੱਚ  ਮਰੀਜ਼ਾਂ ਨੂੰ  ਬੜੀ ਮੁਸ਼ਕਲ ਦਾ  ਸਾਹਮਣਾ ਕਰਨਾ ਪੈ ਰਿਹਾ ਹੈ।  ਰਾਜਪੁਰਾ ਦੇ  ਐਸਐਮਓ  ਜਗਪਾਲ ਇੰਦਰ ਸਿੰਘ  ਵੱਲੋਂ  ਕੰਟੈਰਕਟਬੇਸ ਤੇ  ਰੱਖੀਆਂ ਨਸਾਂ ਨਰਸਾਂ ਨਾਲ  ਸਿਵਲ ਹਸਪਤਾਲ ਦਾ  ਕੰਮ ਚਲਾਇਆ ਜਾਵੇਗਾ।  22 ਦੇ ਕਰੀਬ  ਨਰਸਾਂ  ਹੜਤਾਲ ਤੇ ਬੈਠੀਆਂ ਹਨ ਅਤੇ ਪੰਜਾਬ ਸਰਕਾਰ ਖ਼ਿਲਾਫ਼  ਨਾਅਰੇਬਾਜ਼ੀ  ਕਰ ਰਹੀਆਂ ਹਨ । ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ ।

  ਰੂਪ ਕੌਰ  ਸਟਾਫ ਨਰਸ ਨੇ  ਦੱਸਿਆ ਕਿ ਅਸੀਂ ਕੋਰੋਨਾ ਦੌਰਾਨ ਪੰਜਾਬ ਸਰਕਾਰ ਦਾ  ਪੂਰਾ ਸਾਥ ਦਿੱਤਾ ਹੈ  ਪਰ  ਸਰਕਾਰ ਵੱਲੋਂ  ਸਾਡੀਆਂ  ਹੱਕੀ ਮੰਗਾਂ  ਪੂਰੀਆਂ ਨਹੀਂ  ਕੀਤੀਆਂ ਗਈਆਂ । ਇਸ ਲਈ  ਸਾਨੂੰ ਅੱਜ  ਹੜਤਾਲ ਕਰਨ  ਲਈ ਮਜਬੂਰ  ਹੋਣਾ ਪਿਆ ਹੈ ਜਦੋਂ ਤਕ  ਸਾਡੀਆਂ ਮੰਗਾਂ  ਪੂਰੀਆਂ ਨਹੀਂ ਹੁੰਦੀਆਂ ਹਨ  ਸਾਡੀ ਹੜਤਾਲ  ਲਗਾਤਾਰ  ਜਾਰੀ ਰਹੇਗੀ । ਇਸ ਮੌਕੇ  ਨਰਸ ਯੂਨੀਅਨ ਸਟਾਫ ਵਿਚ  ਰੂਪ ਕੌਰ , ਮਨਜੀਤ ਕੌਰ , ਸੁਰਿੰਦਰ ਕੌਰ , ਹਰਮੀਤ ਕੌਰ,  ਜਸਵਿੰਦਰ ਕੌਰ , ਪ੍ਰੀਤੀ,  ਰਣਵਿੰਦਰ ਕੌਰ,  ਸਰਬਜੀਤ ਸਿੰਘ,  ਅਮਨਦੀਪ ਸਿੰਘ,  ਸੰਗੀਤਾ  ਸਵਨੀਤ ਕੌਰ  ਧਰਨੇ ਵਿੱਚ  ਸ਼ਾਮਲ ਸਨ।
  Published by:Ashish Sharma
  First published: