ਅਮਰਜੀਤ ਸਿੰਘ ਪੰਨੂ
ਰਾਜਪੁਰਾ - ਰਾਜਪੁਰਾ ਸਦਰ ਥਾਣੇ ਅਧੀਨ ਪੈਂਦੀ ਚੌਕੀ ਬਸੰਤਪੁਰਾ ਪੁਲੀਸ ਵੱਲੋਂ ਦਿੱਲੀ ਅੰਬਾਲਾ ਨੈਸ਼ਨਲ ਹਾਈਵੇ ਤੇ ਨਾਕੇਬੰਦੀ ਦੌਰਾਨ ਇਕ ਬੱਸ ਵਿਚੋਂ ਉਤਰੇ ਅਫ਼ਰੀਕੀ ਨਾਗਰਿਕਾਂ ਨੂੰ ਸ਼ੱਕ ਦੇ ਆਧਾਰ ਉਤੇ ਰੋਕਿਆ ਗਿਆ ਤਾਂ ਉਸ ਦੇ ਬੈਗ ਵਿੱਚੋਂ ਪੰਜ ਸੌ ਗ੍ਰਾਮ ਹੈਰੋਇਨ ਅਤੇ ਚਾਰ ਸੌ ਗ੍ਰਾਮ ਡਰਾਈ ਆਈਸ ਨਸ਼ਾ ਬਰਾਮਦ ਕੀਤਾ। ਮਾਰਕੀਟ ਵਿੱਚ ਲੱਖਾਂ ਰੁਪਏ ਦੀ ਕੀਮਤ ਹੈ । ਦੋਸ਼ੀ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਖ਼ਿਲਾਫ਼ ਨਸ਼ਾ ਐਕਟ ਤਹਿਤ ਧਾਰਾ 21 61 85ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।
ਹਰਬੰਸ ਸਿੰਘ ਬੈਂਸ ਡੀਐੱਸਪੀ ਰਾਜਪੁਰਾ ਨੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬਸੰਤਪੁਰਾ ਪੁਲੀਸ ਚੌਕੀ ਵੱਲੋਂ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ ਨਾਕੇਬੰਦੀ ਦੌਰਾਨ ਇਕ ਅਫਰੀਕਨ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਰਾਜਪੁਰਾ ਦੀ ਪੁਲੀਸ ਵੱਲੋਂ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ । ਦੋਸ਼ੀ ਇੱਕ ਬੱਸ ਵਿੱਚੋਂ ਉਤਰਿਆ ਸੀ ਜਿਸ ਉਤੇ ਪੁਲੀਸ ਨੂੰ ਸ਼ੱਕ ਪੈਣ ਉਤੇ ਇਸ ਦੀ ਤਲਾਸ਼ੀ ਲਈ ਗਈ। ਬੈਗ ਵਿੱਚੋਂ 500ਗਰਾਮ ਹੈਰੋਇਨ ਅਤੇ 400ਗਰਾਮ ਡਰਾਈ ਆਈਸ ਨਸ਼ਾ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਆਪਣਾ ਨਾਂ ਸਿੰਡੀ ਚਾਮਾ ਵਾਸੀ ਅਫ਼ਰੀਕੀ ਨਾਗਰਿਕ ਹਾਲ ਦੀ ਘੜੀ ਵਿੱਚ ਸਟਾਰ ਅਪਾਰਟਮੈਂਟ ਨੇੜੋ ਲਾਅ ਗੇਟ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਜੋਂ ਹੋਈ ਹੈ। ਇਹ ਕਾਫੀ ਅਰਸੇ ਤੋਂ ਕੰਮ ਕਰ ਰਿਹਾ ਸੀ ਰਾਜਪੁਰਾ ਸਦਰ ਦੋਸ਼ੀ ਖ਼ਿਲਾਫ਼ ਨਸ਼ਾ ਐਕਟ ਤਹਿਤ 21-61-85-ਤਹਿਤ ਮੁਕੱਦਮਾ ਦਰਜ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug, Heroin, Punjab Police, Rajpura