• Home
  • »
  • News
  • »
  • punjab
  • »
  • RAJPURA RICKSHAW PULLERS LOSE THEIR LIVELIHOOD DUE TO CLOSURE OF GOVERNMENT BUSES

Rajpura: ਸਰਕਾਰੀ ਬੱਸਾਂ ਬੰਦ ਹੋਣ ਕਾਰਨ ਰਿਕਸ਼ਾ ਚਲਾਉਣ ਵਾਲੇ ਰੋਟੀ ਤੋਂ ਹੋਏ ਮੁਥਾਜ

ਰਾਜਪੁਰਾ  ਸਰਕਾਰੀ ਬੱਸਾਂ ਬੰਦ ਹੋਣ ਕਾਰਨ  ਰਿਕਸ਼ਾ ਚਲਾਉਣ ਵਾਲੇ ਰੋਟੀ ਤੋਂ ਹੋਏ ਮੁਥਾਜ

Rajpura:ਸਰਕਾਰੀ ਬੱਸਾਂ ਬੰਦ ਹੋਣ ਕਾਰਨ ਰਿਕਸ਼ਾ ਚਲਾਉਣ ਵਾਲੇ ਰੋਟੀ ਤੋਂ ਹੋਏ ਮੁਥਾਜ

Rajpura:ਸਰਕਾਰੀ ਬੱਸਾਂ ਬੰਦ ਹੋਣ ਕਾਰਨ ਰਿਕਸ਼ਾ ਚਲਾਉਣ ਵਾਲੇ ਰੋਟੀ ਤੋਂ ਹੋਏ ਮੁਥਾਜ

  • Share this:
    ਅਮਰਜੀਤ ਸਿੰਘ ਪੰਨੂ 

    ਰਾਜਪੁਰਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਚੋਣਾਂ ਦੇ ਦੌਰਾਨ  ਪੰਜਾਬ ਰੋਡਵੇਜ਼ ਅਤੇ ਪਨਬੱਸ ਪੀਆਰਟੀਸੀ  ਦੇ ਕੰਟਰੈਕਟ ਬੇਸ ਤੇ ਕੰਮਕਾਰ  ਕਨੈਕਟ ਡਰਾਈਵਰਾਂ ਨੂੰ  ਪੱਕਾ ਕਰਨ ਦਾ  ਵਾਅਦਾ ਕੀਤਾ ਗਿਆ  ਪਰ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ  ਕੁਝ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ , ਜਿਸ ਕਰਕੇ  ਕੰਟਰੈਕਟਰ ਵਰਕਰ ਯੂਨੀਅਨ  ਅੱਜ ਤੀਜੇ ਦਿਨ ਵੀ  ਹੜਤਾਲ ਕੀਤੀ ਹੋਈ ਹੈ  ਅਤੇ ਮੰਗ ਕਰ ਰਹੇ ਹਨ  ਸਾਨੂੰ ਪੱਕਾ ਕੀਤਾ ਜਾਵੇ  ਨਹੀਂ ਤਾਂ  ਸਾਰੇ ਪੰਜਾਬ ਵਿੱਚ  ਬੱਸਾਂ ਬੰਦ ਕਰਕੇ  ਸੰਘਰਸ਼ ਹੋਰ ਤੇਜ਼ ਕੀਤਾ ਜਾਵੇ। ਹੁਣ ਇਸ ਦੀ ਮਾਰ  ਰਾਜਪੁਰਾ ਦੇ ਗਗਨ ਚੌਕ ਤੇ  ਰਿਕਸ਼ਾ ਚਲਾਉਣ ਵਾਲੇ  ਬਿਲਕੁਲ ਵਿਹਲੇ ਬੈਠੇ ਹਨ। ਇਹ ਆਪਣੀ ਰੋਟੀ ਰੋਜ਼ੀ ਤੋਂ ਵੀ ਅਸਮਰੱਥ ਹਨ।

    ਕ੍ਰਿਸ਼ਨ ਰਿਕਸ਼ਾ ਚਾਲਕ ਨੇ ਦੱਸਿਆ ਕਿ  ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਾਰਨ  ਅਸੀਂ ਸਾਰੇ ਰਿਕਸ਼ਾ ਵਾਲੇ  ਬਿਲਕੁਲ ਵਿਹਲੇ ਬੈਠੇ ਹਾਂ । ਸਾਨੂੰ ਕੋਈ ਵੀ ਸਵਾਰੀ ਨਹੀਂ ਮਿਲ ਰਹੀ ਹੈ।  ਹੁਣ ਸਾਨੂੰ ਘਰਾਂ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਗਿਆ ਹੈ । ਸਾਡੀ ਸਰਕਾਰ ਨੂੰ ਅਪੀਲ ਹੈ ਕਿ  ਹੜਤਾਲ ਕਰਨ ਵਾਲਿਆਂ ਦਾ  ਮਸਲਾ ਜਲਦੀ ਹੱਲ ਕੀਤਾ ਜਾਵੇ । ਬੱਸਾਂ ਬੰਦ ਹੋਣ ਕਾਰਨ ਅਸੀਂ ਆਪਣੀ ਰੋਟੀ ਰੋਜ਼ੀ ਤੋਂ ਵੀ ਮੁਥਾਜ ਹੋ ਜਾਂਦੇ ਹਾਂ । ਅੱਜ ਤੀਸਰੇ ਦਿਨ ਹੈ  ਸਰਕਾਰੀ ਬੱਸਾਂ ਬਿਲਕੁਲ ਬੰਦ ਹਨ , ਇਨ੍ਹਾਂ ਬੱਸਾਂ ਦੇ ਚੱਲਣ ਨਾਲ ਹੀ  ਸਾਡੇ ਕਾਰੋਬਾਰ ਚੱਲਦੇ ਹਨ । ਸਾਡੀ ਸਰਕਾਰ ਨੂੰ ਅਪੀਲ ਹੈ ਜਲਦੀ ਸਰਕਾਰੀ ਬੱਸਾਂ ਚਲਾਈਆਂ ਜਾਣ।
    Published by:Ashish Sharma
    First published: